ਨੂਰਪੁਰ ਬੇਦੀ 25 ਫਰਵਰੀ (ਕਮਲਜੀਤ ਢੀਂਡਸਾ,ਬਲਜਿੰਦਰ ਸਿੱਧੂ) ਇਲਾਕੇ ਦੇ ਪਿੰਡ ਦਹੀਰਪੁਰ ਵਿਖੇ ਦੂਜਾ ਸ਼ਾਨਦਾਰ ਫੁੱਟਬਾਲ ਕੱਪ ਅੱਜ ਕੱਪ ਸੁਰੂਵਾਤ ਹੋ ਗਈ ਹੈ ਇਸ ਉਕਤ ਉਕਤ ਕੱਪ ਦਾ ਉਦਾਘਟਨ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਸਰਪੰਚ ਸਤਨਾਮ ਸਿਘ ਧਮਾਣਾ ਵੱਲੋਂ ਕੀਤਾ ਗਿਆ, ਇਸ ਮੋਕੇ ਤੇ ਖਿਡਾਰੀ ਨੂੰ ਅਸੀਦਵਾਦ ਦੇਣ ਉਪਰੰਤ ਸਬੋਧਨ ਕਰਦਿਆ ਸ੍ਰੀ ਸਤਨਾਮ ਸਿੰਘ ਧਮਾਣਾ ਨੇ ਕਿਹਾ ਕਿ ਨੋਜਵਾਨਾ ਜਵਾਨਾ ਨੂੰ ਨਸਿਆ ਵਰਗੀ ਭੈੜੀਆ ਆਦਤਾ ਤੋ ਬਚਾਉਣ ਲ਼ਈ ਲਈ ਵਧੀਆ ਖੇਡਾ ਕਰਵਾਉਣੀਆ ਚਾਹੀਦੀਆ ਹਨ ਤਾ ਜੋ ਨੋਜਵਾਨਾ ਦਾ ਧਿਆਨ ਖੇਡਾ ਤੋ ਪਾਸੇ ਨਾ ਜਾਵੇ! ਅੱਜ ਦੇ ਦਿਨ ਹੋਏ ਰੋਚਕ ਮੁਕਾਬਲਿਆ ‘ਚ ਬਜਰੂੜ ਨੂੰ ਛੱਜਾ ਨੇ, ਚਿੰਤਗੜ੍ਹ ਨੂੰ ਅਬਿਆਣਾ ਕਲਾਂ ਨੇ ਅਤੇ ਬਾਹਮਣ ਮਾਜਰਾ ਨੂੰ ਨੰਗਲ ਦੀ ਟੀਮ ਨੇ ਮਾਤ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਗ ਕੁਮਾਰ ਸੋਨੀ ਨੇ ਕਿਹਾ ਅੱਜ ਮੈਂਚ ਦੇ ਦੂਜੇ ਦਿਨ ਤਿੰਨ ਟੀਮਾਂ ਜੇਤੂ ਰਹੀਆਂ ਜੋ ਕਿ ਕੱਲ੍ਹ ਫਾਈਨਲ ਵਿੱਚ ਖੇਡਣਗੀਆਂ ਤੇ ਉਹਨਾਂ ਨੇ ਦਰਸ਼ਕਾਂ ਨੂੰ ਕੱਲ੍ਹ ਪਹੁੰਚਣ ਦੀ ਅਪੀਲ ਕੀਤੀ ਤੇ ਖਿਡਾਰੀਆਂ ਨੂੰ ਵਧੀਆਂ ਢੰਗ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਦਿਲਬਾਗ ਸਿੰਘ,ਸੇਠੀ ਦਹੀਰਪੁਰ, ਬਿੱਟੂ ਮਾਧੋਪੁਰ,ਬੱਬੂ ਦਹੀਰਪੁਰ, ਜੱਸੀ ਦਹੀਰਪੁਰ, ਹਰਮੇਲ ਸਿੰਘ,ਸੰਦੀਪ ਸਿੰਘ,ਅਮਨ ਬਟਾਰਲਾ,ਬੁੱਧ ਸਿੰਘ, ਗੋਗੀ ਮਾਧੋਪੁਰ,ਕਮਲਜੀਤ ਸਿੰਘ ਕੱਬਾ ਦਹੀਰਪੁਰ ਮੌਜੂਦ ਸਨ।



