Skip to content
Independent perspectives. Global stories.
BREAKING

ਡੇਰਾ ਬਾਬਾ ਹੱਕਤਾਲਾ ਦਾ ਤਿੰਨ ਦਿਨਾ 53ਵਾਂ ਜੋੜ ਮੇਲਾ ਅੱਜ ਤੋਂ

Share this story

ਮੇਲੇ ਦੇ ਆਖਰੀ ਦਿਨ 28 ਫਰਵਰੀ ਨੂੰ ਲੱਗੇਗਾ ਇਕ ਵਿਸ਼ਾਲ ਖੂਨਦਾਨ ਕੈਂਪ

ਸਰਦੂਲਗੜ੍ਹ, 25 ਫਰਵਰੀ (ਵਿਪਨ ਗੋਇਲ, ਬਲਜੀਤ ਪਾਲ)- ਡੇਰਾ ਬਾਬਾ ਹੱਕਤਾਲਾ ਵਿਖੇ ਸਿੱਧ ਬਾਬਾ ਹੱਕਤਾਲਾ ਜੀ ਦਾ 53ਵਾਂ ਜੋੜ ਮੇਲਾ 26 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ ਜੋ ਕਿ ਤਿੰਨ ਦਿਨ ਤੱਕ ਚੱਲੇਗਾ। ਇਸ ਜੋੜ ਮੇਲੇ ਦੇ ਮੋਕੇ ਬਾਬਾ ਮੰਗਲ ਦਾਸ ਦੀ 45ਵੀ ਅਤੇ ਬ੍ਰਹਮਲੀਨ ਬਾਬਾ ਦਾਨ ਦਾਸ ਜੀ ਦੀ 28ਵੀ ਬਰਸੀ ਅਤੇ ਸੰਤ ਸਰਵਨ ਦਾਸ ਜੀ ਦੀ 55ਵੀ ਬਰਸੀ ਮਨਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਡੇਰੇ ਦੇ ਸੇਵਾਦਾਰ ਬਾਬਾ ਕੇਵਲ ਦਾਸ ਨੇ ਦੱਸਿਆ ਕਿ ਇਹ ਜੋੜ ਮੇਲਾ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾ ਇਸ ਸਾਲ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਲੇ ਦੇ ਆਖਰੀ ਦਿਨ 28 ਫਰਵਰੀ ਦਿਨ ਮੰਗਲਵਾਰ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਬਲੱਡ ਹੈਲ਼ਪਲਾਇਨ ਯੂਨੀਟ ਸਾਂਈ ਵੈਲਫੇਅਰ ਸਰਦੂਲਗੜ੍ਹ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਐਸ.ਡੀ.ਐਮ ਮੈਡਮ ਪੂਨਮ ਸਿੰਘ ਸਰਦੂਲਗੜ੍ਹ ਵੱਲੋ ਕੀਤਾ ਜਾਵੇਗਾ ਅਤੇ ਤਹਿਸੀਲ ਸਰਦੂਲਗੜ੍ਹ ਸੁਖਰਾਜ ਢਿੱਲੋ ਇਸ ਕੈਂਪ ਦੇ ਵਿਸ਼ੇਸ ਮਹਿਮਾਨ ਹੋਣਗੇ। ਜ਼ਿਕਰਯੋਗ ਹੈ ਕਿ ਇਸ ਡੇਰੇ ਦਾ ਇਤਿਹਾਸ ਤਿੰਨ ਸੋ ਸਾਲ ਪੁਰਾਣਾ ਹੈ ਇਹ ਡੇਰਾ ਸਰਦੂਲਗੜ੍ਹ ਅਤੇ ਇਸ ਦੇ ਨਾਲ ਲੱਗਦੇ ਪਿੰਡਾ ਲਈ ਸ਼ਰਧਾ ਦਾ ਕੇਂਦਰ ਹੈ। ਸ਼ਹਿਰ ਨਿਵਾਸੀਆ ਲਈ ਜਿਥੇ ਇਹ ਆਸਥਾ ਦਾ ਕੇਂਦਰ ਹੈ ਉਥੇ ਹੀ ਵਧੀਆ ਸੈਰਗਾਹ ਵੀ ਹੈ ਪੈਲਾਂ ਪਾਉਂਦੇ ਮੋਰ,ਕੂਕਦੀਆ ਕੋਇਲਾਂ ਅਤੇ ਸ਼ਾਂਤ ਵਾਤਾਵਰਨ ਹਰ ਸਰਧਾਲੂ ਦਾ ਮਨ ਮੋਹਦੇ ਹਨ।
ਬਾਬਾ ਜੀ ਦੀ ਅਪਾਰ ਕ੍ਰਿਪਾ ਨਾਲ ਇਥੇ ਹਰ ਸਮੇ ਲੰਗਰ ਦੀ ਵਿਵਸਥਾ ਹੈ ਅਤੇ ਹਰ ਮੰਗਲਵਾਰ ਨੂੰ ਸੰਗਤਾ ਇਥੇ ਮੱਥਾ ਟੇਕਦੀਆਂ ਹਨ ਇਥੇ ਹਰ ਸਾਲ ਫੱਗਣ ਦੇ ਮਹੀਨੇ ਵਿਚ ਭਾਰੀ ਮੇਲਾ ਲੱਗਦਾ ਹੈ।

WRITTEN BY