Skip to content
Independent perspectives. Global stories.
BREAKING

ਅਕਾਲੀ ਸਰਪੰਚ ਨੇ ਉਡਾਈਆਂ ਚੋਣ ਜ਼ਾਬਤੇ ਦੀਆਂ ਧੱਜੀਆਂ

Share this story

ਰਾਮਪੁਰਾ ਫੂਲ-25 ਫਰਵਰੀ, (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਗਿੱਲ ਕਲਾਂ ਫਾਟਕਾਂ ਤੋਂ ਪੁਰਾਣੀ ਸਬਜੀ ਮੰਡੀ ਵਾਲੀ ਬਣਨ ਵਾਲੀ ਸੜਕ ਲਈ ਵੋਟਾਂ ਤੋਂ ਪਹਿਲਾ ਆਈਆਂ ਇੱਟਾਂ ਅੱਜ ਵਾਪਸ ਚੱਕਣ ਨਾਲ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾਂ ਹੈ। ਮੁਹੱਲਾ ਨਿਵਾਸੀ ਕਹਿ ਰਹੇ ਹਨ ਕਿ ਵੋਟਾਂ ਤੋਂ ਪਹਿਲਾ ਗਲੀ ਬਣਾਉਣ ਦੇ ਦਾਅਵੇ ਕੀਤੇ ਗਏ ਸਨ ਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਹੀ ਉਕਤ ਸੜਕ ਦਾ ਕੰਮ ਸ਼ੁਰੂ ਹੋਣਾ ਸੀ । ਪਰ ਅੱਜ ਜਦੋਂ ਪਿੰਡ ਗਿੱਲ ਕਲਾਂ ਦੀ ਸਰਪੰਚ ਰਣਜੀਤ ਕੌਰ ਦੇ ਪਤੀ ਅਕਾਲੀ ਆਗੂ ਗੁਲਜਾਰ ਸਿੰਘ ਦੁਆਰਾ ਇੱਟਾਂ ਚਕਵਾਈਆਂ ਗਈਆ ਤਾਂ ਲੋਕਾਂ ਨੇ ਭਾਰੀ ਇਤਰਾਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨਾਂ ਦੀ ਸੜਕ ਬਣਾਉਣੀ ਨਹੀਂ ਸੀ ਤਾਂ ਵੋਟਾਂ ਤੋਂ ਪਹਿਲਾ ਇੱਟਾਂ ਕਿਉਂ ਸੁਟਵਾਈਆਂ। ਲੋਕ ਸਰਪੰਚ ਦੇ ਇਸ ਨਾਹਪੱਖੀ ਕੰਮ ਨੂੰ ਪੱਖਪਾਤ ਵਾਲਾ ਰਵੱਈਆਂ ਕਰਾਰ ਦੇ ਰਹੇ ਹਨ। ਲੋਕ ਇਸ ਕਾਰਵਾਈ ਨੂੰ ਚੋਣ ਜਾਬਤੇ ਦੀ ਉਲੰਘਨਾ ਵੀ ਦੱਸ ਰਹੇ ਹਨ।  ਜਾਣਕਾਰੀ ਅਨੁਸਾਰ ਗਿੱਲ ਕਲਾਂ ਫਾਟਕਾ ਤੋਂ ਗਾਂਧੀ ਬਸਤੀ ਦੀ ਬਾਹਰਲੀ ਕੱਸੀ ਦੇ ਨਾਲ ਨਾਲ ਰਸਤਾ ਪਿਛਲੇ ਲੰਮੇ ਸਮੇਂ ਤੋਂ ਕੱਚਾ ਹੈ ਜਿੱਥੇ ਵੱਡੇ ਵੱਡੇ ਟੋਏ ਪਏ ਰਹਿੰਦੇ ਹਨ ਜਿਸ ਕਾਰਨ ਪਿੰਡ ਗਿੱਲ ਕਲਾਂ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਬਾਈਪਾਸ ਸ਼ਹਿਰ ਆਉਣ ਲਈ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੱਗਾ ਸਿੰਘ , ਰੁਲਦੁ ਸਿੰਘ, ਬੂਟਾ ਸਿੰਘ ਨੇ ਦੱਸਿਆ ਕਿ ਸਵਾ ਕਿਲੋਮੀਟਰ ਤੱਕ ਦੀ ਸੜਕ  ਜੋ ਕਿ ਇੱਟਾਂ ਦਾ ਖੜਵੰਜਾ ਲੱਗਣਾ ਮਨਜੂਰ ਹੋਇਆ ਹੈ ਦਾ ਕੰਮ ਪੂਰਾ ਕਰਵਾਇਆ ਜਾਣਾ ਚਾਹੀਦਾ ਹੈ। ਉਨਾਂ ਇੱਟਾਂ ਚੱਕਣ  ਦੀ ਘਟਨਾ ਨੂੰ ਮੰਦਭਾਗਾ ਦੱਸਿਆ। ਇਸ ਸੰਬੰਧੀ ਐਸਡੀਐਮ ਮੌੜ ਲਾਤੀਫ ਅਹਿਮਦ ਨੇ ਕਿਹਾ ਕਿ ਉਹ ਪੇਂਡੂ ਵਿਕਾਸ ਤੇ ਪੰਚਾਇਤ ਅਫਸਰ ਨੂੰ ਇਸ ਮਾਮਲੇ ਸੰਬੰਧੀ ਕਹਿਣਗੇ। ਬੀਡੀਪੀਓ  ਬਲਾਕ ਰਾਮਪੁਰਾ ਪ੍ਰਵੇਸ਼ ਗੋਇਲ ਨੇ ਕਿਹਾ ਕਿ ਐਸਡੀਐਮ ਵੱਲੋਂ ਉਨਾਂ ਨੂੰ ਇਸ ਮਾਮਲੇ ਸੰਬੰਧੀ ਕਿਹਾ ਗਿਆ ਹੈ ਪਰ ਉਹ ਜਰੂਰੀ ਮੀਟਿੰਗ ਚ ਹਨ। ਇਸ ਮਾਮਲੇ ਸੰਬੰਧੀ ਸੰਬੰਧਤ ਪੰਚਾਇਤ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਵੋਟਾਂ ਤੋਂ ਪਹਿਲਾ ਸੜਕ ਬਣਾਉਣ ਲਈ ਇੱਟਾਂ ਸੁਟਵਾਈਆਂ ਸਨ ਜੋ ਕਿ ਚੋਣ ਜਾਬਤਾ ਲੱਗਣ ਕਾਰਨ ਕੰਮ ਨਹੀ ਚੱਲ ਸਕਿਆ। ਉਨਾਂ ਕਿਹਾ ਕਿ ਸਰਪੰਚ ਦੁਆਰਾ ਇੱਟਾਂ ਚੱਕਣੀਆਂ ਗਲਤ ਹਨ ਉਹ ਫੋਨ ਤੇ ਸਰਪੰਚ ਨੂੰ ਇੱਟਾਂ ਨਾ ਚੱਕਣ ਲਈ ਕਹਿ ਦਿੱਤਾ ਹੈ।  ਇਸ ਮਾਮਲੇ ਸੰਬੰਧੀ ਆਮ ਆਦਮੀ ਪਾਰਟੀ ਦੇ ਮੌੜ ਹਲਕੇ ਤੋਂ ਉਮੀਦਵਾਰ ਜਗਦੇਵ ਕਮਾਲੂ ਨੇ ਕਿਹਾ ਕਿ ਚੋਣ ਜਾਬਤੇ ਅੰਦਰ ਵਿਕਾਸ ਕੰਮਾਂ ਲਈ ਆਈਆਂ ਇੱਟਾਂ ਚੱਕਣੀਆਂ ਗੈਰਕਾਨੂੰਨੀ ਹਨ ਉਹ ਆਪ ਦੀ ਸਰਕਾਰ ਬਣਨ ਤੇ ਦੁਬਾਰਾ ਰੁਕੇ ਕੰਮ ਸ਼ੁਰੂ ਕਰਵਾਉਣਗੇ।

WRITTEN BY