Skip to content
Independent perspectives. Global stories.
BREAKING

“ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸਕ ਪੱਖ ਦੀ ਪੜਚੋਲ

Share this story

ਸ਼੍ਰੋਮਣੀ  ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਣਨ ਤੇ ਦਰਬਾਰ ਸਾਹਿਬ ਅਮ੍ਰਿੰਤਸਰ, ਗੁਰੁਦਵਾਰਾ ਬਾਬੇ ਕੀ ਬੇਰ ਸਾਹਿਬ ਸਿਆਲਕੋਟ ਅਤੇ ਹੋਰ ਕਈ ਗੁਰਦੁਆਰਿਆਂ ਦਾ ਪ੍ਰਬੰਧ ਕਮੇਟੀ ਦੇ ਕੋਲ ਆ ਗਿਆ ਸੀ। ਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਫਰਵਰੀ 1921 ਤੱਕ ਮਹੰਤ ਨਰਾਇਣ ਦਾਸ ਦੇ ਕਬਜ਼ੇ ਅਧੀਨ ਰਿਹਾ ਜਿਹੜਾ ਕੇ ਬਹੁਤ ਹੀ ਅਯਾਸ਼ ਕਿਸਮ ਦਾ ਆਦਮੀ ਸੀ ਅਤੇ ਜਿਸ ਨੇ ਗੁਰੂ ਸਿਧਾਂਤਾਂ ਤੋਂ ਉਲਟ ਬਹੁਤ ਸਾਰੇ ਕੁਕਰਮ ਗੁਰਦਵਾਰੇ ਦੇ ਅੰਦਰ ਕੀਤੇ ਸਨ।
ਮਹੰਤ ਨਰਾਇਣ ਦਾਸ ਜਿਸ ਨੂੰ ਕਿ ਸਿੱਖ ਸੰਗਤ ਵਿਚ ਨਰੈਣੂ ਮਹੰਤ ਕਰਕੇ ਜਾਣਿਆਂ ਜਾਂਦਾ ਹੈ, ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਬਹੁਤ ਵਾਰ ਚਿਤਾਵਣੀਆਂ ਵੀ ਦਿੱਤੀਆਂ ਗਈਆਂ ਅਤੇ ਬਹੁਤ ਵਾਰ ਮੀਟਿੰਗਾਂ ਕੀਤੀਆਂ ਗਈਆਂ। ਮਹੰਤ ਨੂੰ ਅਤੇ ਅਕਾਲੀਆਂ ਨੂੰ ਇਸ ਆਪਸੀ ਵਿਵਾਦ ਦਾ ਪਤਾ ਸੀ। ਇਸ ਲਈ ਸਮੇਂ ਸਮੇਂ ਤੇ ਵਿਉਂਤਬੰਦੀ ਹੋ ਰਹੀ ਸੀ ਕਿ ਕਿਸ ਤਰ੍ਹਾਂ ਨਨਕਾਣਾ ਸਾਹਿਬ ਗੁਰਦੁਵਾਰੇ ਨੂੰ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ ਅਤੇ ਉ¤ਧਰ ਮਹੰਤ ਵੀ ਆਪਣੀਆਂ ਤਿਆਰੀਆਂ ਕਰ ਰਿਹਾ ਸੀ ਕਿ ਅਜਿਹੀ ਸਥਿਤੀ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ।
ਸ: ਮਨਜੀਤ ਸਿੰਘ ਪਸਰੀਚਾ ਆਪਣੇ ਲੇਖ ਠਸਾਕਾ ਨਨਕਾਣਾ ਸਾਹਿਬੂ ਵਿੱਚ ਲਿਖਦੇ ਹਨ, ਠਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਹੰਤ ਨਰੈਣੂ ਦੀਆਂ ਕੁਰੀਤੀਆਂ, ਅਨੁਚਿਤ ਕਾਰਵਾਈਆਂ ਅਤੇ ਗੁਰਦਵਾਰੇ ਉਪਦਰਵ ਮਚਾਉਣ ਲਈ ਤਿਆਰੀਆਂ ਵੇਖ ਕੇ 26 ਜਨਵਰੀ 1921 ਈਸਵੀ ਦੇ ਜਨਰਲ ਸਮਾਗਮ ਵਿਚ ਗੁਰਮਤਾ ਪਾਸ ਕੀਤਾ ਕਿ ਮਿਤੀ 4,5 ਤੇ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਰੇ ਪੰਥ ਦਾ ਇਕ ਭਾਰੀ ਦੀਵਾਨ ਕੀਤਾ ਜਾਵੇ, ਜਿਸ ਵਿਚ ਮਹੰਤ ਨੂੰ ਆਪਣੇ ਆਪ ਦਾ ਅਤੇ ਗੁਰਦਵਾਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇੂ। ਇਸੇ ਤਰ੍ਹਾਂ ਹੀ ਮਹੰਤ ਨੇ 7 ਫਰਵਰੀ ਨੂੰ ਆਪਣੇ ਹਮਾਇਤੀਆਂ ਅਤੇ ਇਲਾਕੇ ਦੇ ਭੱਟੀ ਮੁਸਲਮਾਨਾ ਦਾ ਇਕੱਠ ਕੀਤਾ ਅਤੇ ਉਹਨਾਂ ਪਾਸੋਂ ਸਹੁੰਆਂ ਖੁਆ ਕੇ ਇਕਰਾਰ ਲਿਆ ਕਿ ਅਸੀਂ ਮਹੰਤ ਖਾਤਰ ਅਕਾਲੀਆਂ ਨਾਲ ਡਟ ਕੇ ਲੜਾਂਗੇ। ਫਿਰ 14 ਫਰਵਰੀ ਨੂੰ ਇਕ ਹੋਰ ਇਕੱਠ ਕਰਕੇ ਮਹੰਤ ਨੇ ਮਤਾ ਪਕਾਇਆ ਕੇ ਜਦ 5 ਮਾਰਚ ਨੂੰ ਸਾਰਾ ਪੰਥ ਨਨਕਾਣਾ ਸਾਹਿਬ ਜੁੜੇ ਤਾਂ ਸਿੱਖ ਆਗੂਆਂ ਨੂੰ ਸਮਝੌਤੇ ਦਾ ਪੱਜ ਲਾ ਕੇ ਗੁਰਦਵਾਰੇ ਦੇ ਅੰਦਰ ਸੱਦਿਆ ਜਾਵੇ ਅਤੇ ਕਤਲ ਕਰ ਦਿੱਤਾ ਜਾਵੇ।
ਅਕਤੂਬਰ 1920 ਵਿਚ ਵੀ ਧਾਰੋਵਾਲੀ (ਜ਼ਿਲ੍ਹਾ ਗੁਰਦਾਸਪੁਰ ਵਿਚ ਇੱਕ ਭਰਵਾਂ ਇਕੱਠ ਹੋਇਆ ਜਿਸ ਵਿਚ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ ਕਿਹਾ ਗਿਆ। 23 ਜਨਵਰੀ ਅਤੇ 6 ਫਰਵਰੀ 1921 ਈ. ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੇ ਸਮਾਗਮ ਵਿਚ ਇਸ ਸੰਬੰਧੀ ਵਿਚਾਰਾਂ ਹੋਈਆਂ। ਸਿਮਰਜੀਤ ਸਿੰਘ ਸੰਪਾਦਕ ਗੁਰਮਤ ਪ੍ਰਕਾਸ਼ ਅਤੇ ਗੁਰਮਤ ਗਿਆਨ, ਗੁਰਮਤ ਪ੍ਰਕਾਸ਼ ਦੇ ਫਰਵਰੀ 2015 ਦੇ ਅੰਕ ਵਿਚ ਲਿਖਦੇ ਹਨ ਕਿ ਠ ਅਪਰੈਲ 1920 ਈ. ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਨਗਰ ਠਡਿੰਗਾੂ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਉਹ ਸਿੰਧੀ ਜਿਸ ਦੀ ਬੱਚੀ ਮਹੰਤ ਦੇ ਕੁਕਰਮ ਦਾ ਸ਼ਿਕਾਰ ਹੋਈ ਸੀ ਪਹੁੰਚ ਗਿਆ। ਇਸ ਸਿੰਧੀ ਨੇ ਵਿਰਲਾਪ ਕਰ ਕੇ ਸ੍ਰੀ ਨਨਕਾਣਾ ਸਾਹਿਬ ਵਿਚ ਉਸ ਨਾਲ ਵਾਪਰੀ ਘਟਨਾ ਦੱਸੀ।
ਫਰਵਰੀ 1921 ਈ. ਨੂੰ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਕ ਜਥਾ ਸ਼ਾਂਤਮਈ ਤਰੀਕੇ ਨਾਲ ਗੁਰਦਵਾਰੇ ਦੇ ਅੰਦਰ ਪਹੁੰਚਿਆ ਜਿਸ ਵਿਚ ਲਛਮਣ ਸਿੰਘ ਧਾਰੋਵਾਲੀ ਸਮੇਤ ਬਹੁਤ ਸਾਰੇ ਸਿੰਘਾਂ ਨੂੰ ਗੁਰਦਵਾਰੇ ਵਿਚ ਮਹੰਤ ਅਤੇ ਉਸ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ। ਅਗਲੇ ਦਿਨ ਕਰਤਾਰ ਸਿੰਘ  ਝੱਬਰ ਦੀ ਅਗਵਾਈ ਵਿਚ ਪਹੁੰਚੇ ਹੋਏ ਜਥੇ ਨੂੰ ਅੰਗਰੇਜ਼ਾਂ ਨੇ ਗੁਰਦਵਾਰੇ ਦਾ ਕਬਜ਼ਾ ਦੇ ਦਿੱਤਾ ਅਤੇ ਇਸ ਤਰ੍ਹਾਂ ਗੁਰਦਵਾਰਾ ਨਨਕਾਣਾ ਸਾਹਿਬ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਹੋ ਗਿਆ।
ਨਨਕਾਣਾ ਸਾਹਿਬ ਦਾ ਸਾਕਾ ਫਰਵਰੀ 1921 ਈ. ਨੂੰ ਹੋਇਆ। ਯਾਨੀ ਕਿ ਅਜੇ ਇਸ ਸਾਕੇ ਨੂੰ ਵਾਪਰਿਆਂ 100 ਸਾਲ ਵੀ ਪੂਰੇ ਨਹੀਂ ਹੋਏ। ਇਸ ਇਤਹਾਸਿਕ ਸਾਕੇ ਦੀਆਂ ਸਾਰੀਆਂ ਹੀ ਘਟਨਾਵਾਂ ਵਿੱਚ ਇਕਸਾਰਤਾ ਝਲਕਣੀ ਚਾਹੀਦੀ ਹੈ। ਕੀ ਅਜਿਹਾ ਹੈ? ਇਸ ਪੱਖ ਨੂੰ ਜਾਨਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ:-
ਇਹ ਸਾਕਾ ਕਦੋਂ ਵਾਪਰਿਆ?
ਗੁਰਦਵਾਰੇ ਤੇ ਕਿਸਦਾ ਕਬਜ਼ਾ ਸੀ?
ਉਹ ਕੌਣ ਸਨ ਜੋ ਗੁਰਦਵਾਰੇ ਤੋਂ ਕਬਜ਼ਾ ਹਟਾਉਣਾ ਚਾਹੁੰਦੇ ਸਨ?
ਕਬਜ਼ਾ ਬਦਲਣ ਦੇ ਕੀ ਕਾਰਨ ਸਨ?
ਉਸ ਜਥੇ ਦੀ ਅਗਵਾਈ ਕੌਣ ਕਰ ਰਿਹਾ ਸੀ ਜਿਹੜਾ ਗੁਰਦਵਾਰੇ ਵਿਚ ਦਾਖਲ ਹੋਇਆ?
ਉਸ ਦਿਨ ਜਥੇ ਵਿਚ ਕਿੰਨੇ ਸਿੰਘ ਸ਼ਾਮਲ ਸਨ?
ਕਿੰਨੇ ਸਿੰਘ ਸ਼ਹੀਦ ਹੋਏ?
ਸ਼ਹੀਦੀਆਂ ਤੋਂ ਬਾਅਦ ਕਿਸਨੇ ਜਥੇ ਦੀ ਅਗਵਾਈ ਕੀਤੀ ਅਤੇ ਉਸ ਦੇ ਨਾਲ ਕਿੰਨੇ ਸਿੰਘ ਸਨ?
ਬਾਅਦ ਵਿਚ ਚੱਲੇ ਮੁਕੱਦਮੇ ਦਾ ਕੀ ਨਤੀਜਾ ਨਿੱਕਲਿਆ?
ਸਿਮਰਜੀਤ ਸਿੰਘ ਸੰਪਾਦਕ ਗੁਰਮਤ ਪ੍ਰਕਾਸ਼ ਫਰਵਰੀ 2015 ਦੇ ਗੁਰਮਤ ਪ੍ਰਕਾਸ਼ ਦੇ ਅੰਕ ਵਿਚ ਲਿਖਦੇ ਹਨ ਕਿ ਲਛਮਣ ਸਿੰਘ ਦੀ ਅਗਵਾਈ ਵਿਚ 20 ਫਰਵਰੀ 1921 ਨੂੰ 150 ਸਿੰਘਾਂ ਦਾ ਜਥਾ ਜਨਮ-ਅਸਥਾਨ ਨਨਕਾਣਾ ਸਾਹਿਬ ਪਹੁੰਚਿਆ । ਡਾ. ਗੁਰਚਰਨ ਸਿੰਘ ਆਪਣੇ ਲੇਖ ਠਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾੂ ਵਿੱਚ ਲਿਖਦੇ ਹਨ ਕਿ ਇਹ ਸਾਕਾ 20 ਫਰਵਰੀ 1921 ਨੂੰ ਹੋਇਆ।
ਜਥੇਦਾਰ ਅਵਤਾਰ ਸਿੰਘ ਫਰਵਰੀ 2014 ਦੇ ਗੁਰਮਤ ਪ੍ਰਕਾਸ਼ ਦੇ ਅੰਕ ਵਿਚ ਲਿਖਦੇ ਹਨ ਕਿ ਇਹ ਸਾਕਾ 20 ਫਰਵਰੀ 1921 ਨੂੰ ਵਾਪਰਿਆ। ਸ: ਜਸਪਾਲ ਸਿੰਘ ਢੱਡੇ ਆਪਣੇ ਲੇਖ ਠਸ੍ਰੀ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਾਉਣ ਦੀ ਜ਼ੁਲਮੀ ਦਾਸਤਾਨੂ ਵਿਚ ਇਸ ਘਟਨਾ ਨੂੰ 20 ਫਰਵਰੀ 1921 ਨੂੰ ਵਾਪਰੀ ਘਟਨਾ ਦਸਦੇ ਹਨ। ਪ੍ਰੋ: ਦਲਜੀਤ ਸਿੰਘ ਆਪਣੇ ਲੇਖ ਠਸਾਕਾ ਨਨਕਾਣਾ ਸਾਹਿਬ-ਇਕ ਨਜ਼ਰੀਆੂ ਵਿੱਚ 20 ਫਰਵਰੀ 1921 ਦੀ ਘਟਨਾ ਦਸਦੇ ਹਨ। ਡਾ. ਗੁਰਤੇਜ ਸਿੰਘ ਠੀਕਰੀਵਾਲਾ ਠ ਅਕਾਲੀ ਲਹਿਰ ਅਤੇ ਅਜ਼ਾਦੀ ਅੰਦੋਲਨ ਵਿਚ ਸੂਤਰਧਾਰ ਬਣਿਆ ਸਾਕਾ ਨਨਕਾਣਾ ਸਾਹਿਬੂ ਵਿਚ ਲਿਖਦੇ ਹਨ ਠਦਿਨ ਐਤਵਾਰ, 20 ਫਰਵਰੀ 1921 ਨੂੰ ਸਵੇਰੇ 7 ਵਜੇ ਦੇ ਕਰੀਬ ਜਨਮ ਅਸਥਾਨ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਭਿਆਨਕ ਖੂਨੀ ਸਾਕਾ ਵਾਪਰਿਆ।ੂ
ਪਰ ਫਰਵਰੀ 2016 ਦੇ ਗੁਰਮਤ ਪ੍ਰਕਾਸ਼  ਦੇ ਅੰਕ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਲਿਖਦੇ ਹਨ ਠ21 ਫਰਵਰੀ 1921 ਈ. ਨੂੰ ਸਿੱਖ ਸੰਗਤਾਂ ਦੇ ਹੋਏ ਇਕੱਠ ਦੌਰਾਨ ਸਿੱਖਾਂ ਦੇ ਕਤਲੇਆਮ ਦੀ ਘਟਨਾ ਨੂੰ ਠਸਾਕਾ ਨਨਕਾਣਾ ਸਾਹਿਬ ਵਜੋ ਜਾਣਿਆ ਜਾਂਦਾ ਹੈ।ਇਸੇ ਤਰ੍ਹਾਂ ਡਾ. ਧਰਮ ਸਿੰਘ ਆਪਣੇ ਲੇਖ ਠਫਿਰੋਜ਼ਦੀਨ ਸ਼ਰਫ ਦੀ ਕਵਿਤਾ ਵਿਚ ਨਨਕਾਣਾ ਸਾਹਿਬ ਦਾ ਸਾਕਾੂ ਗੁਰਮਤ ਪ੍ਰਕਾਸ਼ ਵਿਚ ਲਿਖਦੇ ਹਨ ਠ21 ਫਰਵਰੀ 1921 ਈ. ਨੂੰ ਜਥੇਦਾਰ ਦਲੀਪ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਸਿੰਘਾਂ ਦਾ ਜਥਾ ਗੁਰਦਵਾਰਾ ਜਨਮ ਅਸਥਾਨ ਵਿਖੇ ਦਾਖਲ ਹੋਇਆੂ । ਨੋਟ – ਜਥੇਦਾਰ ਦਾ ਨਾਮ ਲਛਮਣ ਸਿੰਘ ਸੀਚ
ਇਹਨਾਂ ਦੋ ਵਿਦਵਾਨ ਸੱਜਨਾਂ ਦੇ ਲੇਖਾਂ ਨਾਲ ਇਕ ਦੁਬਿਧਾ ਵਾਲੀ ਸਥਿਤੀ ਪੈਦਾ ਹੋ ਗਈ ਹੈ ਕਿ ਅਸਲ ਵਿਚ ਇਹ ਸਾਕਾ 20 ਫਰਵਰੀ 1921 ਨੂੰ ਵਾਪਰਿਆ ਹੈ ਜਾਂ 21 ਫਰਵਰੀ  1921 ਈ. ਨੂੰ  ਵਾਪਰਿਆ। ਇਸੇ ਤਰ੍ਹਾਂ ਹੀ ਸ਼ਹੀਦ ਹੋਏ ਸਿੰਘਾਂ ਦੇ ਸੰਸਕਾਰ ਦੀ ਤਾਰੀਕ ਬਾਰੇ ਵੀ ਦੁਵਿਧਾ ਉਤਪੰਨ ਹੈ ਕਿ ਸੰਸਕਾਰ 22 ਫਰਵਰੀ 1921 ਨੂੰ ਹੋਇਆ ਜਾਂ 23 ਫਰਵਰੀ 1921 ਈ. ਨੂੰ ਹੋਇਆ। ਜਦੋਂ ਇਸ ਬਾਰੇ ਵਿਚ ਸੰਪਾਦਕ ਗੁਰਮਤ ਪ੍ਰਕਾਸ਼ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਕ ਹੀ ਅੰਕ ਵਿਚ ਦੋ ਤਰੀਕਾਂ ਕਿਉਂ ਲਿਖੀਆਂ ਹਨ ਤਾਂ ਉਹਨਾਂ ਨੇ ਮੰਨਿਆਂ ਕਿ ਤਰੀਕਾਂ ਬਾਰੇ ਸ਼ੰਕੇ ਹਨ ਅਤੇ ਇਸ ਲਈ ਇਕ ਕਮੇਟੀ ਬਣੀ ਹੋਈ ਹੈ ਪਰ ਉਹਨਾਂ ਇਹ ਨਹੀਂ ਦੱਸਿਆ ਕੇ ਕਮੇਟੀ ਕਦੋਂ ਬਣੀ ਹੈ, ਕੌਣ ਮੈਂਬਰ ਹਨ? ਅਤੇ ਇਹ ਕਦੋਂ ਤਕ ਰਿਪੋਰਟ ਦੇਵੇਗੀ?
ਉਸ ਸਮੇਂ ਗੁਰਦਵਾਰਾ ਨਨਕਾਣਾ ਸਾਹਿਬ ਤੇ ਕਬਜ਼ਾ ਮਹੰਤ ਨਰਾਇਣ ਦਾਸ ਦਾ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਸਿੰਘ ਗੁਰਦਵਾਰਾ ਪ੍ਰਬੰਧ ਵਿਚ ਸੁਧਾਰ ਚਹੁੰਦੇ ਸਨ। ਜਿਨ੍ਹਾਂ ਨੂੰ ਮਹੰਤ ਲਾਗੂ ਨਹੀਂ ਕਰਨਾ ਚਹੁੰਦਾ ਸੀ।ਕਿਉਂਕਿ ਮਹੰਤ ਕੁਕਰਮੀ ਸੀ।1917 ਵਿਚ ਉਸ ਨੇ ਲਾਹੌਰ ਤੋਂ ਕੰਜਰੀ ਨੂੰ ਬੁਲਾ ਕੇ ਗੁਰਦਵਾਰੇ ਵਿਚ ਨਾਚ ਕਰਵਾਇਆ। ਸਿੰਧ ਤੋਂ ਆਏ ਹੋਏ ਇਕ ਅਫਸਰ ਦੀ 13 ਸਾਲ ਦੀ ਲੜਕੀ ਨਾਲ ਕੁਕਰਮ ਕੀਤਾ। ਗੁਰਦਵਾਰੇ ਵਿਚ ਰਾਤ ਠਹਿਰਣ ਵਾਲੀਆਂ 6 ਬੀਬੀਆਂ ਦੀ ਬੇਪਤੀ ਕੀਤੀ ਅਤੇ ਗੁਰਮਤ ਸਿਧਾਤਾਂ ਤੋਂ ਉਲਟ ਹੋਰ ਬਹੁਤ ਸਾਰੇ ਕੰਮ ਗੁਰਦਵਾਰੇ ਦੀ ਹਦੂਦ ਵਿਚ ਕੀਤੇ।
ਗੁਰਦਵਾਰੇ ਵਿਚ ਦਾਖਲ ਹੋਣ ਵਾਲੇ ਜਥੇ ਦੀ ਅਗਵਾਈ ਸ. ਲਛਮਣ ਸਿੰਘ ਧਾਰੋਵਾਲੀ ਕਰ ਰਿਹਾ ਸੀ। ਕਈ ਵਿਦਵਾਨ ਸੱਜਨ ਲਿਖਦੇ ਹਨ ਕਿ ਉਸ ਜਥੇ ਵਿਚ 150 ਸਿੰਘ ਸ਼ਾਮਲ ਸਨ, ਕਈ ਗਿਣਤੀ 200 ਦਸਦੇ ਹਨ ਪਰ ‘ਪ੍ਰਿਥੀਪਾਲ ਸਿੰਘ ਕਪੂਰ ਜੀੂ ਕਿਸ਼ਤ ਨੰਬਰ 10 ਅਕਾਲੀ ਦਰਸ਼ਨ ਜਿਹੜੀ ਲਿਖਤ 23 ਫਰਵਰੀ 2016 ਦੇ ਅਜੀਤ ਅਖਬਾਰ ਵਿਚ ਛਪੀ ਸੀ ਵਿਚ ਲਛਮਣ ਸਿੰਘ ਧਾਰੋਵਾਲੀ ਨਾਲ 16 ਆਦਮੀਆਂ ਦਾ ਜ਼ਿਕਰ ਕਰਦੇ ਹਨ। ਇਸੇ ਤਰ੍ਹਾਂ ਹੀ ਵਿਦਵਾਨ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਵੀ ਅਲੱਗ-ਅਲੱਗ ਦਰਸਾ ਰਹੇ ਹਨ। ਇਸ ਸ਼ਹੀਦੀ ਸਾਕੇ ਤੋਂ ਬਾਅਦ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਜਥਾ ਪਹੁੰਚਿਆ। ਜਿਸ ਵਿਚ ਸ਼ਾਮਿਲ ਲੋਕਾਂ ਦੀ ਗਿਣਤੀ ਕਈ ਵਿਦਵਾਨ ਸੱਜਨ 1000 ਕਈ 2000, ਕਈ 2200 ਅਤੇ ਕਈ 4000 ਦੱਸ ਰਹੇ ਹਨ।
ਹੁਣ ਸਮੇਂ ਦੀ ਨਜ਼ਾਕਤ ਇਹ ਮੰਗ ਕਰਦੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਸਾਂਭੀਏ ਅਤੇ ਸਿੱਖ ਧਰਮ ਦੇ ਇਸ ਮਹਾਨ ਸਾਕੇ ਵਿਚ ਵਾਪਰੀਆਂ ਘਟਨਾਵਾਂ ਵਿਚ ਇਕਸਾਰਤਾ ਲਿਆਉਣ ਦਾ ਯਤਨ ਕਰੀਏ ਤਾਂ ਜੋ ਅੱਜ ਦਾ ਮਾਣ-ਮੱਤਾ ਇਤਹਾਸ ਔਣ ਵਾਲੇ ਸਮੇਂ ਵਿਚੱ ਕਿਤੇ ਮਿਥਹਾਸ ਦੀ ਝਲਕ ਨਾਂ ਦੇਣ ਲੱਗ ਪਵੇ।

WRITTEN BY