Skip to content
Independent perspectives. Global stories.
BREAKING

ਸਾਫ਼ ਦਿਲ, ਲੋਕ ਸੇਵਾ ਤੇ ਲਿਆਕਤ ਦੇ ਗੁਣਾਂ ਨਾਲ ਭਰਪੂਰ ਜਸਵਿੰਦਰ ਸਿੰਘ ਗਿੱਲ

Share this story

ਸਰਬਜੀਤ ਸਿੰਘ ਬਰਾੜ
ਪੱਤਰਕਾਰ, ਰੋਜ਼ਾਨਾ ਪੰਜਾਬ ਟਾਇਮਜ਼ ਫ਼ਰੀਦਕੋਟ
ਸੰਪਰਕ : 98786-02004
ਮਾਲਵੇ ਦੇ ਮਸ਼ਹੂਰ ਸ਼ਹਿਰ ਕੋਟਕਪੂਰਾ (ਫ਼ਰੀਦਕੋਟ) ਦੇ ਨਾਲ ਘੁੱਗ ਵੱਸਦਾ ਪਿੰਡ ਪੰਜਗਰਾਈਂ ਕਲਾਂ ਆਪਣੀ ਰਾਜਨੀਤਕ ਤੇ ਇਤਿਹਾਸਿਕ ਮਹੱਤਤਾ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਹੈ।ਇਸ ਪਿੰਡ ਦੀ ਗਿੱਲ ਪੱਤੀ ਦਾ ਵਸਨੀਕ ਨੌਜਵਾਨ ਜਸਵਿੰਦਰ ਸਿੰਘ ਗਿੱਲ ਆਪਣੀ ਲਿਆਕਤ ,ਲੋਕ ਸੇਵਾ ਭਾਵਨਾ ਕਾਰਨ ਜਾਣਿਆ ਤੇ ਸਤਿਕਾਰਿਆ ਜਾਂਦਾ ਹੈ।ਪਿਤਾ ਸੁਖਦੇਵ ਸਿੰਘ ਗਿੱਲ ,ਮਾਤਾ ਮਨਜੀਤ ਕੌਰ ਦਾ ਪੁੱਤਰ ਤੇ ਪਤਨੀ ਗੁਰਮੀਤ ਕੌਰ ਦਾ ਪਤੀ ,ਭਵਨ ਸਿੰਘ ਤੇ ਅਨਮੋਲ ਸਿੰਘ ਦਾ ਪਿਤਾ ਤੇ ਐਨ.ਆਰ.ਆਈ. ਦਾਨ ਸਿੰਘ ਗਿੱਲ ਦਾ ਭਰਾ ਭਰਜਾਈ ਪਰਮਜੀਤ ਕੌਰ ਦਾ ਦੇਵਰ ,ਅਰਸ਼ਦੀਪ ,ਜਸਮੀਨ ,ਤੇ ਨਿਸ਼ਾਨ ਦੇ ਚਾਚਾ ਜੀ ਜਸਵਿੰਦਰ ਸਿੱਘ ਗਿੱਲ ਦੇ ਕਾਰਜਾਂ ਤੇ ਹਰ ਕੋਈ ਮਾਣ ਮਹਿਸੂਸ ਕਰਦਾ ਹੈ। ਜਸਵਿੰਦਰ ਗਿੱਲ ਨੇ ਵਿੱਦਿਆ ਪ੍ਰਾਪਤੀ ਤੋਂ ਬਾਅਦ ਪਿਤਾ -ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਣਾਇਆ ਹੈ। ਗਿੱਲ ਨੇ ਇਸ ਕਿੱਤੇ ਵਿੱਚ ਸ਼ਿਖਰਾਂ ਨੂੰ ਛੋਹਿਆ ਹੈ ।
ਗਿੱਲ ਦੱਸਦਾ ਹੈ ਕਿ ਹੁਣ ਖੇਤੀ ਤਕਨੀਕੀ ਹੋ ਗਈ ਹੈ।ਕਿਸਾਨ ਆਧੁਨਿਕ ਢੰਗ ਨਾਲ ਖੇਤੀ ਕਰਨ ਨੂੰ ਪਹਿਲ ਦਿੰਦਾ ਹੈ। ਜਸਵਿੰਦਰ ਗਿੱਲ ਨੂੰ ਗਾਰਡਨਿੰਗ ਦਾ ਸ਼ੌਂਕ ਅੰਤਾਂ ਦਾ ਹੈ।ਉਹ ਚਾਹੁੰਦਾ ਹੈ ਕਿ ਹਰ ਕੋਈ ਜ਼ਿਆਦਾ ਨਹੀਂ ਤਾਂ ਆਪਣੀ ਲੋੜ ਅਨੁਸਾਰ ਸਬਜ਼ੀਆਂ ਦੀ ਕਾਸ਼ਤ ਜਰੂਰ ਕਰੇ , ਇਸ ਨਾਲ ਪਰਿਵਾਰ ਨੂੰ ਖਾਣ ਲਈ ਜਿੱਥੇ ਸ਼ੁੱਧ ਸਬਜੀ ਮਿਲੇਗੀ ਉੱਥੇ ਪੈਸੇ ਦੀ ਬੱਚਤ ਵੀ ਹੋਵੇਗੀ।
ਜਸਵਿੰਦਰ ਗਿੱਲ ਨੂੰ ਲੋਕ ਸੇਵਾ ਤੇ ਰਾਜਨੀਤੀ ਦੀ ਗੁੜ੍ਹਤੀ ਵਿਰਸੇ ਵਿੱਚ ਹੀ ਮਿਲੀ ਹੈ। ਗਿੱਲ ਦੇ ਦਾਦਾ ਸ.ਮੱਘਰ ਸਿੰਘ ਗਿੱਲ ਸ?ੋਮਣੀ ਅਕਾਲੀ ਦਲ (ਬਾਦਲ) ਦੇ ਮੁਢਲੇ ਮੈਂਬਰ ਰਹੇ ਹਨ ,ਉਹਨਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਪੰਜਾਬੀਆਂ ਦੀ ਭਲਾਈ ਲਈ ਨਾਭੇ ਤਿੰਨ ਮਹੀਨੇ ਜੇਲ੍ਹ ਵੀ ਕੱਟੀ ਸੀ। ਆਪ ਜੀ ਦੇ ਪਿਤਾ ਸ.ਸੁਖਦੇਵ ਸਿੰਘ ਗਿੱਲ ਪੰਜਗਰਾਈਂ ਕਲਾਂ ਦੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਵੀ ਰਹੇ ਹਨ।
ਜਸਵਿੰਦਰ ਗਿੱਲ ਦੇ ਪਿਤਾ ਜੀ ਵੀ ਭਾਜਪਾ ਦੇ ਸਰਗਰਮ ਆਗੂ ਰਹੇ ਹਨ। ਜਸਵਿੰਦਰ ਗਿੱਲ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਕਿਸਾਨ ਮੋਰਚਾ (ਭਾਜਪਾ) ਜਿਲ੍ਹਾ ਫ਼ਰੀਦਕੋਟ ਦੀ ਪ੍ਰਧਾਨਗੀ  ਨਾਲ ਨਿਵਾਜ਼ਿਆ ਹੈ।ਇਹ ਗਿੱਲ ਦੀ ਮਿਹਨਤ ਦਾ ਫ਼ਲ ਹੈ। ਇਸਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਜ਼ਮੀਨ ਨਾਲ ਜੁੜਿਆ ਹੋਇਆ ਆਗੂ ਹੈ। ਜਸਵਿੰਦਰ ਗਿੱਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਮੋਹਰੀ ਹੋ ਕੇ ਕੰਮ ਕਰਦਾ ਹੈ। ਉਸਨੇ ਗਿੱਲ ਪੱਤੀ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਲੰਗਰ ਹਾਲ ਸੇਵਾ ਕਰਵਾਈ ਹੈ।ਜਸਵਿੰਦਰ ਬਹੁਤ ਨਿਮਰਤਾ ਨਾਲ ਸੰਗਤਾਂ ਦਾ ਇਸ ਸੇਵਾ ਲਈ ਧੰਨਵਾਦ ਕਰਦਾ ਹੈ,ਜਿੰਨਾਂ ਨੇ ਇਹ ਸੇਵਾ ਸੌਂਪੀ ਹੈ।ਇਸੇ ਤਰਾਂ ਪੱਤੀ ਦੇ ਸਮਸ਼ਾਨਘਾਟ ਦੀ ਹਾਲਤ ਵੀ ਸੰਗਤਾਂ ਦੇ ਸਹਿਯੋਗ ਨਾਲ ਸੱਵਾਰੀ ਹੈ।250 ਰੁੱਖ ਲਾ ਕੇ ਹਰਿਆ  ਭਰਿਆ ਕੀਤਾ ਹੈ।
ਥੜ੍ਹੀਆਂ ਤੇ ਬੈਂਚਾਂ ਦੀ ਵਿਵਸਥਾ ਕੀਤੀ ਹੈ।ਇਸੇ ਤਰਾਂ ਪਿੰਡ ਵਿਚਲੇ ਮਿਰਤਕ ਦੇਹ ਸੰਭਾਲ ਘਰ ਦੀ ਉਸਾਰੀ ਵਿੱਚ ਪਿੰਡ ਦੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਵਧ ਚੜ ਕੇ ਹਿੱਸਾ ਪਾਇਆ ਹੈ।
ਗਿੱਲ ਸਮਾਜ ਵਿੱਚ ਕੁਝ ਕੁਰੀਤੀਆਂ ਲਈ ਵੀ ਚਿੰਤਤ ਹੈ। ਫ਼ਜ਼ੂਲ ਖਰਚੀ,ਦਾਜ ਪ੍ਰਥਾ ,ਭਰੂਣ ਹੱਤਿਆ ਆਦਿ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ।ਉਹ ਹਰ ਇਨਸਾਨ ਨੂੰ ਇਹਨਾਂ ਨੂੰ ਦੂਰ ਕਰਨ ਲਈ ਹੰਭਲਾ ਮਾਰਨ ਲਈ ਪਰੇਰਿਤ ਕਰਨਾ ਚਾਹੁੰਦਾ ਹੈ।ਉਹ ਚਾਹੁੰਦਾ ਹੈ ਭਾਈਚਾਰਿਕ ਸਾਂਝ ਬਣੀ ਰਹੇ।ਉਹ ਦਾਜ ਪ੍ਰਥਾ ਨੂੰ ਕਈ ਕੁਰੀਤੀਆਂ ਦੀ ਜੜ੍ਹ ਮੰਨਦਾ ਕਿਉਂਕਿ ਇਸੇ ਕਾਰਨ ਲੋਕ ਭਰੂਣ ਹੱਤਿਆ ਵਰਗਾ ਅਪਰਾਧ ਕਰਦੇ ਹਨ ।
ਗਿੱਲ ਸਾਡੇ ਪਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੋਟਬੰਦੀ ਲਈ ਪਰਸੰਸਾ ਕਰਦਾ ਹੈ।ਇਸ ਨਾਲ ਬਲੈਕ ਮਨੀ ਤੇ ਰਿਸ਼ਵਤਖੋਰੀ ਤੇ ਰੋਕ ਲੱਗੇਗੀ। ਇਸ ਨਾਲ ਬੇਸ਼ੱਕ ਕੁਝ ਪਰੇਸ਼ਾਨੀ ਤਾਂ ਆ ਰਹੀ ਹੈ ਪਰਰ ਲੰਮੇ ਸਮੇਂ ਵਿੱਚ ਇਸਦਾ ਬਹੁਤ ਲਾਭ ਹੋਵੇਗਾ।
ਜਸਵਿੰਦਰ ਗਿੱਲ ਜੋ ਪੰਜਾਬੀ ਪਰਿਵਾਰ ਵਿਦੇਸ਼ ਜਾ ਰਹੇ ਹਨ ਦੇ ਬਹੁ ਗਿਣਤੀ ਬੱਚੇ ਆਪਣੀਆਂ ਜੜਾਂ ਤੋਂ ਟੁੱਟਦੇ ਜਾ ਰਹੇ ਹਨ ਬਾਰੇ ਵੀ ਫ਼ਕਰਮੰਦ ਹੈ। ਸੋ ਮਾਂ ਬਾਪ ਨੂੰ  ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਲਈ ਹਰ ਮਾਂ ਬਾਪ ਬੱਚਿਆਂ ਨੂੰ ਪੰਜਾਬੀ ਲਿਖਣੀ ਪੜਨੀ ਸਿਖਾਵੇ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ । ਇਸੇ ਤਰਾਂ ਵਾਤਾਵਰਨ ਨੂੰ ਗੰਧਲ਼ਾ ਹੋਣ ਤੋਂ ਬਚਾਉਣਾ ਹਰ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਰੁੱਖ ਲਾਵੇ।
ਖੇਡਾਂ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦੀਆਂ ਹਨ ਜੋ ਸਾਡੇ ਮਨਾਂ ਅੰਦਰ ਮਾਨਵੀ ਗੁਣਾਂ ਦਾ ਸੰਚਾਰ ਕਰਦੀਆਂ ਹਨ। ਇਸੇ ਲਈ ਗਿੱਲ ਖੇਡ ਮੇਲਿਆਂ ਦੌਰਾਨ ਵਧ ਚੜ ਕੇ ਹਿੱਸਾ ਪਾਉਂਦਾ ਹੈ।ਗਿੱਲ ਬੱਚਿਆਂ ਦੇ ਲਈ ਖੇਡ ਪਾਰਕ ਬਣਾਉਣ ਲਈ ਵੀ ਯਤਨਸ਼ੀਲ ਹੈ।ਉਹ ਨਸ਼ਿਆਂ ਦੀ ਸਖਤ ਵਿਰੋਧੀ ਹੈ। ਉਹ ਚਾਹੁੰਦਾ ਹੈ ਸਾਰਾ ਸਮਾਜ ਰਲ ਕੇ ਇਸ ਕੁਰੀਤੀ ਨੂੰ ਦੂਰ ਕਰਨ ਲਈ ਲਈ ਕਾਰਜਸ਼ੀਲ ਹੋਵੇ । ਇਸੇ ਤਰਾਂ ਉਹ ਨੌਜਵਾਨਾਂ ਅੰਦਰ ਵਧ ਰਹੇ ਹਥਿਆਰਾਂ ਦੇ ਕਰੇਜ ਲਈ ਵੀ ਚਿੰਤਾ ਜਾਹਿਰ ਕਰਦਾ ਹੈ। ਇਸ ਕਾਰਨ ਹੋ ਰਹੀਆਂ ਨਿਰਦੋਸ਼ਾਂ ਦੀ ਮੋਤ ਤੇ ਦੁੱਖ ਜਾਹਿਰਕਰਦਾ ਹੈ।
ਗਿੱਲ ਵਿੱਦਿਆ ਦੀ ਅਹਿਮੀਅਤ ਨੂੰ ਬਾਖੂਬੀ ਸਮਝਦਾ ਹੈ ,ਇਸੇ ਕਾਰਜ ਲਈ ਉਸਦੇ ਵੱਡੇ ਭਰਾ ਦਾਨ ਸਿੰਘ ਗਿੱਲ (ਮਨੀਲਾ) ਦੇ ਸਹਿਯੋਗ ਨਾਲ ਪੱਤੀ ਦੇ ਸਰਕਾਰੀ ਸਕੂਲ ਨੂੰ ਬੈਂਚ ਬਣਾ ਕੇ ਦਿੱਤੇ ਹਨ ਜੋ ਪਰਸੰਸਾ ਦਾ ਕੰਮ ਹੈ।ਉਸਦੀ ਸੋਚ ਹੈ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ।
ਜਸਵਿੰਦਰ ਗਿੱਲ ਵਿਰਾਸਤ ਨੂੰ ਸਾਂਭ ਕੇ ਰੱਖਣ ਲਈ ਯਤਨ ਕਰ ਰਿਹਾ ਹੈ ।ਉਹ ਸੱਭਿਆਚਾਰ ਨੂੰ ਗੰਧਲਾ ਕਰਨ ਵਾਲੇ ਗੀਤਕਾਰਾਂ ਤੇ ਗਾਇਕਾਂ ਦਾ ਵਿਰੋਧ ਕਰਦਾ ਹੈ।ਉਹ ਸਾਫ਼ ਸੁਥਰੀ ਗਾਇਕੀ ਦਾ ਹਾਮ੍ਹੀ ਹੈ। ਗੁਰਦਾਸ ਮਾਨ ਦੀ ਗਾਇਕੀ ਦਾ ਪਰਸੰਸਕ ਹੈ।ਜਸਵਿੰਦਰ ਕਹਿੰਦਾ ਹੈ ਕਿ ਕਲਾਕਾਰਾਂ ਨੂੰ ਹਿੰਸਾ ਨੂੰ ਪਰਮੋਟ ਨਹੀਂ ਕਰਨਾ ਚਾਹੀਦਾ ਕਿਉਂਕਿ ਗਲਤ ਅਸਰ ਬੱਚਿਆਂ ਤੇ ਨੌਜਵਾਨੀ ਉੱਪਰ ਹੋ ਰਿਹਾ ਹੈ,ਇਸਦਾ ਪਰਤੱਖ ਪਰਮਾਣ ਆਏ ਦਿਨ ਹੋ ਰਹੀਆਂ ਘਟਨਾਵਾਂ ਨੇ ਜਿਵੇਂ ਵਿਆਹ ਸਮਾਗਮਾਂ ਵਿੱਚ ਨਿਰਦੋਸ਼ਾਂ ਦੀ ਮੌਤ। ਗਿੱਲ ਏਕਜੋਤ ਕਲੱਬ ਦਾ ਮੈਂਬਰ ਹੈ ਜੋ ਨਿਰੋਲ ਸੱਭਿਆਚਾਰਿਕ ਮੇਲਿਆਂ ਦਾ ਆਯੋਜਨ ਕਰਦਾ ਹੈ।
ਜਸਵਿੰਦਰ ਗਿੱਲ ਦਾ ਹਸਮੁਖ ਸੁਭਾਅ ਹਰ ਇੱਕ ਨੂੰ ਪਰਭਾਵਤ ਕਰਦਾ ਹੈ।ਉਸਦੀਆਂ ਸੱਚੀਆਂ ਸੁੱਚੀਆਂ ਗੱਲਾਂ ਹਰ ਇਕ ਦਾ ਮਨ ਮੋਹ ਲੈਂਦੀਆਂ ਹਨ।
ਉਸਦਾ ਨਿਰਛਲ ਸੁਭਅ ਦਾ ਹਰ ਕੋਈ ਕਾਇਲ ਹੈ। ਸਾਡੇ ਸਮਾਜ ਨੂੰ ਗਿੱਲ ਵਰਗੇ ਅਗਾਂਹਵਧੂ ਨੌਜਵਾਨਾਂ ਦੀ ਲੋੜ ਹੈ।ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਗਿੱਲ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ਤਾਂ ਜੋ ਉਹ ਸਮਾਜ ਸੇਵਾ ਦੇ ਕਾਰਜ ਇਸੇ ਤਰਾਂ ਕਰਦੇ ਰਹਿਣ ।

WRITTEN BY