ਜਗੀਰ ਸਿੰਘ ਪਿੰਡ ਹੁਸੈਨਪੁਰ ਜਿਲ੍ਹਾਂ ਨਵਾਂ ਸ਼ਹਿਰ ਦਾ ਜੰਮਪਲ ਹੈ ।ਪਰਿਵਾਰਿਕ ਧੰਦਾ ਖੇਤੀਬਾੜੀ ਹੈ ।ਪਰ ਇਸ ਆਮ ਪਰਿਵਾਰ ਦੇ ਪੇਂਡੂ ਨੋਜਵਾਨ ਦੇ ਗੀਤਾਂ ਵਿੱਚ ਪੂਰੀ ਦੁਨੀਆਂ ਨੂੰ ਨਚਾਉਣ ਦਾ ਜਨੂੰਨ ਹੈ ।ਆਪਣੇ ਪਰਿਵਾਰ ਦੇ ਸਾਥ ਅਤੇ ਆਪਣੀ ਅਣਥੱਕ ਮਿਹਨਤ ਸਦਕਾ,ਜਗੀਰ ਸਿੰਘ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਿਊਜਿਕ (ਵੋਕਲ) ਦੇ ਵਿਸ਼ੇ ਵਿੱਚ ਪੀ.ਐੱਚ.ਡੀ ਕਰ ਰਿਹਾ ਹੈ ।ਇਸ ਤੋਂ ਪਹਿਲਾਂ ਐੱਮ.ਫਿਲ ਮਿਊਜ਼ਿਕ ਵਿੱਚੋਂ ਹੀ ਜਗੀਰ ਗੋਲਡ ਮੈਡਲ ਹਾਸਿਲ ਕਰ ਚੁਕਿਆ ਹੈ ।ਗੋਲਡ ਮੈਡਲ ਐੱਮ.ਫਿਲ ਮਿਊਜ਼ਿਕ ਵਿੱਚੋਂ ਯੂਨੀਵਰਸਿਟੀ ‘ਚ ਟੋਪ ਕਰਨ ‘ਤੇ ਜਗੀਰ ਨੂੰ ਸਾਡੇ ਮੋਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ 14 ਮਾਰਚ 2015 ਵਿੱਚ ਯੂਨੀਵਰਸਿਟੀ ਦੇ ਸਲਾਨਾ ਡਿਗਰੀ ਵੰਡ ਸਮਾਰੋਹ ਵਿੱਚ ਦਿੱਤਾ ਗਿਆ ।ਇਹ ਜਗੀਰ ਅਤੇ ਉਸਦੇ ਪਰਿਵਾਰ ਅਤੇ ਪਿੰਡ,ਸੰਗੀਤਕ ਸਰੋਤਿਆ ਲਈ ਬਹੁਤ ਮਾਣ ਵਾਲੀ ਗੱਲ ਹੈ ।

ਪ੍ਰਾਪਤੀਆਂ :-1. ਫੋਕ ਮਿਉਜਿਕ ਲਈ ਬੀ-ਹਾਗ ਈਰੇਡ ਆਲ ਇੰਡੀਆ ਰੇਡਿਓ ਸ਼ਟੇਸ਼ਨ ਜਲੰਧਰ ਵੱਲੋਂ ਦਿੱਤਾ ਗਿਆ ।
2.ਪੰਜਾਹ ਹਜ਼ਾਰ ਦੀ ਸਕੋਲਰਸ਼ੀਪ ਸਨਮਾਨ ਮਿਨਸਟਰੀ ਆਫ ਕਲਚਰ ਇੰਡੀਆ ਵੱਲੋਂ ਦਿੱਤੀ ਗਈ ।
3.ਗੋਲਡ ਮੈਡਲ ਫੋਕ ਸੋਂਗ ਯੂਥਫੈਸਟੀਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅ੍ਰੰਮਿਤਸਰ
4.ਗਜ਼ਲ ਯੂਥਫੈਸਟੀਵਲ ਜੇਤੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
5.ਗਜ਼ਲ ਯੂਥਫੈਸਟੀਵਲ ਜੇਤੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅ੍ਰੰਮਿਤਸਰ
6. ਜਗੀਰ ਨੇ ਯੂਥਫੈਸਟੀਵਲ ਅਤੇ ਹੋਰ ਮੁਕਾਬਲਿਆ ਵਿੱਚ ਤਕਰੀਬਨ ਮਿਊਜ਼ਿਕ ਦੀ ਹਰ ਕੈਟਾਗਰੀ ਵਿੱਚ ਆਪਣੀ ਪ੍ਰਫਾਮਿਨਸ ਦਿੱਤੀ ਹੈ ।ਜਿਵੇਂ ਕਿ ਫੋਕ ਗੀਤ,ਗਜ਼ਲ ,ਗਰੁੱਪ ਸ਼ਬਦ,ਕਵੀਸ਼ਰੀ,ਗਰੁੱਪ ਆਰਕੈਸਟਰਾ ,ਵਾਰ ਗਿਆਨ ਸ਼ੂਫੀ ਸ਼ੰਗੀਤ, ਕਲਾਸੀਕਲ ਗੁਰੱਪ ।
7. ਇੰਡੀਅਨ ਕੋਂਸਲ ਫਾਰ ਕਲਚਰਲ ਰੀਲੇਸ਼ਨ ਵੱਲੋਂ ਇੰਪਲਾਮੈਂਟ ਵੱਲੋਂ ਜਗੀਰ ਨੂੰ ਫੋਕ ਸੋਂਗ ਲਈ ਸਲੈੱਕਟ ਕੀਤਾ ਜਾ ਚੁੱਕਾ ਹੈ ।
ਉਸਤਾਦ ਅਤੇ ਸਿੱਖਿਆ :ਜਗੀਰ ੫ ਸਾਲ ਦੀ ਉਮਰ ਤੋਂ ਹੀ ਸੰਗੀਤ ਨਾਲ ਜੁੜਿਆ ਹੋਇਆ ਹੈ ।ਉਸਦੇ ਪਹਿਲੇ ਗੁਰੂ ਉਸਦੇ ਚਾਚਾ ਜੀ ਸੁਰਿੰਦਰ ਸਿੰਘ ਹੁਸੈਨਪੁਰੀ ਜੀ ਹਨ ।ਜਿੰਨ੍ਹਾਂ ਤੋਂ ਹੀ ਜਗੀਰ ਨੂੰ ਗਾਉਣ ਦੀ ਚੇਟਕ ਲੱਗੀ । ਗਰੈਜ਼ੂਏਸ਼ਨ ਦੀ ਪੜਾਈ ਜਗੀਰ ਨੇ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ ਕੀਤੀ । ਇੱਥੇ ਜਗੀਰ ਦੇ ਉਸਤਾਦ ਛਿਮਸ਼ਾਦ ਅਲੀ ਜੀ ਨੇ ਸੰਗੀਤ ਦੀਆਂ ਬਰੀਕੀਆਂ ਸਿਖਾਈਆਂ । ਫਿਰ ਜਗੀਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ.ਫਿਲ ਮਿਊਜ਼ਿਕ ‘ਚ ਕੀਤੀ । ਹੁਣ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਪੀ.ਐੱਚ.ਡੀ ਮਿਊਜਿਕ (ਵੋਕਲ) ਕਰ ਰਿਹਾ ਹੈ । ਇੱਥੇ ਪ੍ਰੌਫੈਸਰ ਅਰਵਿੰਦ ਸ਼ਰਮਾਂ ਜਗੀਰ ਦੇ ਗਾਈਡ ਹਨ । ਇੰਦਰਜੀਤ ਸਿੰਘ ਨੀਲਮ ਅਤੇ ਬੀ ਡਿਮਾਣਾ ਵੀ ਜਗੀਰ ਦੇ ਗੁਰੂਜਨ ਹਨ । ਇਨ੍ਹਾਂ ਨੇ ਵੀ ਜਗੀਰ ਦੇ ਸੰਗੀਤਕ ਸ਼ਫਰ ਨੂੰ ਸਵਾਰਣ ਵਿੱਚ ਬਹੁਤ ਮਦਦ ਕੀਤੀ । ਪੀ.ਐੱਚ.ਡੀ ਮਿਊਜਿਕ (ਵੋਕਲ) ਵਿੱਚ ਜਗੀਰ ਦੇ ਥੀਸਸ ਦਾ ਵਿਸ਼ਾ ਮਹਾਨ ਨੁਸਰਤ ਫਤਿਹ ਅਲੀ ਖਾਨ ਜੀ ਹਨ ।ਜਗੀਰ ਨੇ ਵੋਕਲ ਮਿਊਜ਼ਿਕ ਵਿੱਚ ਵਿਸ਼ਾਰਦ ਪੰਜਾਬੀ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਕੀਤੀ ਹੈ ।
ਬਤੌਰ ਗਾਇਕ :ਬਤੌਰ ਗਾਇਕ ਜਗੀਰ ਦਾ ਪਹਿਲਾਂ ਗੀਤ “ਲਵ ਮੈਰਿਜ” ਤਿਆਰ ਹੋ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਚੁੱਕਾ ਹੈ ।ਜਿਸ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ।ਇਸ ਗੀਤ ਨੂੰ ਜਗੀਰ ਦੇ ਚਾਚਾ ਜੀ ਸੁਰਿੰਦਰ ਹੁਸੈਨਪੁਰੀ ਨੇ ਲਿਖਿਆ ਹੈ । ਇਸ ਗੀਤ ਨੂੰ ਜਗੀਰ ਨੇ ਪੂਰੀ ਸ਼ਿੱਦਤ ਨਾਲ ਗਾਇਆ ਹੈ । ਇਸ ਗੀਤ ਦੇ ਦੋ ਬੋਲ ਬਹੁਤ ਪਿਆਰ ਹਨ “ਘੋੜੇ ‘ਤੇ ਚੜ੍ਹ ਕੇ ਵੇ ਮਿੱਤਰਾ, ਤੇਰੇ ਪਿੰਡ ਵਿਆਵਣ ਆਊਗੀ” । ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਗੀਤ ਦਸ ਸਾਲ ਪਹਿਲਾਂ ਲਿਖਿਆ ਜਾ ਚੁੱਕਾ ਹੈ ।ਪਰ ਅੱਜ ਦੇ ਸਮੇਂ ਅਨਸਾਰ ਪੂਰਾ ਢੁੱਕਵਾਂ ਹੈ । ਇਸ ਗੀਤ ਨੂੰ ਫੁੱਲ ਭੰਗੜੇ ਵਾਲਾ ਕਿਹਾ ਜਾ ਸਕਦਾ ਹੈ ।ਇਸ ਗੀਤ ਦਾ ਮਿਊਜਿਕ ਇੰਦਰ ਧੰਮੂ ਨੇ ਦਿੱਤਾ ਹੈ |
ਲਵ ਮੈਰਿਜ਼ ਗੀਤ ਦੀ ਵੀਡਿਓ: ਆਡੀਓ ਦੇ ਨਾਲ -ਨਾਲ ਇਸ ਗੀਤ ਦੀ ਵੀਡਿੳੇ ਵੀ ਬਣਾਈ ਗਈ ਹੈ ।ਇਸ ਦੀ ਵੀਡਿਓ ਹਰਫ ਫਾਰਮਰ ਵੱਲੋਂ ਤਿਆਰ ਕੀਤੀ ਗਈ ਹੈ ।ਵੀਡਿਉ ਵਿੱਚ ਆਡੀਓ ਗੀਤ ਦੇ ਬੋਲਾਂ ਨੂੰ ਹੂ ਬ ਹੂ ਹੀ ਫਿਲਮਾਇਆ ਗਿਆ ਹੈ ,ਕਿੱਦਾਂ ਇੱਕ ਕੁੜੀ ਪੱਗ ਬੰਨ੍ਹ ਕੇ ਕਲਗੀ ਲਗ੍ਹਾ ਕੇ ਮੁੰਡੇ ਦੇ ਪਿੰਡ ਉਸਨੂੰ ਵਿਆਵਣ ਜਾਂਦੀ ਹੈ ।ਬਰਾਤ ਦਰਵਾਜ਼ੇ ‘ਤੇ ਦੇਖ ਕੇ ਮੁੰਡਾ ਹੈਰਾਨ ਹੋ ਜਾਂਦਾ ਹੈ । ਕੁੜੀ ਮੂਵੀ ਵਾਲੇ ਨੂੰ ਕਹਿ ਕੇ ਮੁੰਡੇ ਦੇ ਪੋਜ਼ ਬਣਾਵਾ ਰਹੀ ਹੁੰਦੀ ਹੈ । ਇਸ ਗੀਤ ਵਿੱਚ ਜਗੀਰ ਦੇ ਅਖਾੜੇ ਦੇ ਦ੍ਰਿਸ਼ ਵੀ ਦਿਖਾਏ ਗਏ ਹਨ ।ਜਿੱਥੇ ਜਗੀਰ ਯਮਲੇ ਵਾਲੀ ਲੁੱਕ ਵਿੱਚ ਪੀਲਾ ਕੁੜਤਾ ਚਾਦਰਾ, ਆਸਮਾਨੀ ਰੰਗ ਦੀ ਤੁਰਲੇ ਵਾਲੀ ਪੱਗ ਨਾਲ ਡੱਬੀ ਵਾਲਾ ਪਰਨਾ ਆਪਣਾ ਗੀਤ ਗਾ ਰਿਹਾ ਹੁੰਦਾ ਹੈ |ਵਿਆਹ ਵਾਲੇ ਮਾਹੋਲ ਵਿੱਚ ਲੋਕ ਨੱਚ ਰਹੇ ਹੁੰਦੇ ਹਨ ।ਅੰਤ ਕੁੜੀ ਮੁੰਡੇ ਦੀ ਡੋਲੀ ਲੈ ਕੇ ਜਾ ਰਹੀ ਹੁੰਦੀ ਹੈ ।ਮੁੰਡਾ ਆਪਣੀ ਮਾਂ ਦੇ ਗੱਲ ਲੱਗ ਰੋ ਰਿਹਾ ਹੁੰਦਾ ਹੈ । ਵਡਿਉ ਅੱਜ ਦੇ ਪੇਂਡੂ ਸੱਭਿਆਚਾਰ ਦੇ ਬਾਖੂਬੀ ਦ੍ਰਿਸ਼ ਪੇਸ਼ ਕਰਦੀ ਹੈ । ਇਸ ਵੀਡਿਉ ਦਾ ਮੇਨ ਮੇਲ ਮਾਡਲ ਹਰਫ ਫਾਰਮਰ ਖੁੱਦ ਹੀ ਹੈ । ਇਸ ਵੀਡਿਉ ਦੀ ਫੀਮੇਲ ਮਾਡਲ ਰੇਨਜ਼ਿਲ ਜਸਵਾਲ ਹੈ । ਦੋਨਾਂ ਨੇ ਆਪਣੀ ਅਦਾਕਾਰੀ ਨਾਲ ਵੀਡਿਉ ਨੂੰ ਚਾਰ – ਚੰਨ ਲਗਾਏ ਹਨ ।

ਜਗੀਰ ਦੀ ਭਵਿੱਖ ਬਾਰੇ ਸੋਚ : ਜਗੀਰ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਸਦੇ ਪਰਿਵਾਰ ਵੱਲੋਂ ਮਦਦ ਅਤੇ ਹੋਸਲਾ ਅਫਜਾਈ ਕਾਰਨ ਉਹ ਇਸ ਮੁਕਾਮ ‘ਤੇ ਪਹੁੰਚ ਸਕਿਆ ।ਜਗੀਰ ਭਵਿੱਖ ਵਿੱਚ ਇੱਕ ਬਤੌਰ ਗਾਇਕ ਅੱਗੇ ਵੱਧਣਾ ਚਾਹੁੰਦਾ ਹੈ ।ਉਸਦੇ ਪ਼ਲੇਠੇ ਗੀਤ ਨੂੰ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ ।ਇੱਕ ਦੇ ਜਵਾਬ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਮਿਊਜਿਕ ਦੇ ਖੇਤਰ ਵਿੱਚ ਸ਼ੰਘਰਸ਼ ਕਰ ਰਹੇ , ਨਵੇਂ ਨੋਜਵਾਨਾਂ ਨੂੰ ਇੱਕ ਗਾਇਕ ਵਜੋ ਇੱਕਠੇ ਕੀਤੇ ਤਜਰਬੇ ਨਾਲ ਉਹਨਾਂ ਨੂੰ ਸਿਖਾਉਣ ਅਤੇ ਚੰਗੀਆ ਪੇਸ਼ਕਾਰੀ ਕਰਨ ਵਿੱਚ ਸਹਾਇਤਾ ਕਰੇਗਾ । ਜਗੀਰ ਬਤੋਰ ਗਾਇਕ ਦਰਸ਼ਕਾਂ ਲਈ ਭਵਿੱਖ ਵਿੱਚ ਹੋਰ ਵਧੀਆ ਗੀਤ ਲੈ ਕੇ ਆਉਂਦਾ ਰਹੇਗਾ ।ਜਗੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਹਮੇਸ਼ਾ ਤੱਪਤਰ ਰਹੇਗਾ । ਪਲੇਅਬੈਕ ਗਾਇਕੀ ਲਈ ਜਗੀਰ ਮੋਕਾ ਮਿਲਣ ‘ਤੇ ਜਰੂਰ ਪਾਲੀਵੁੱਡ ਅਤੇ ਬਾਲੀਵੁੱਡ ਲਈ ਆਪਣੀ ਆਵਾਜ਼ ਦੇਵੇਗਾ । ਜਗੀਰ ਨੂੰ ਆਪਣੀ ਮਿਹਨਤ ‘ਤੇ ਪੂਰਾ ਭਰੋਸਾ ਹੈ । ਇਸ ਲਈ ਉਹ ਕੋਈ ਸ਼ੋਰਟਕਟ ਨਾ ਚੁਣ ਕੇ ਆਪਣੀ ਕਲਾ ਅਤੇ ਆਪਣੀ ਮਿਹਨਤ ਨਾਲ ਹੀ ਅੱਗੇ ਵਧਣਾ ਚਾਹੁੰਦਾ ਹੈ ।
ਅੰਤ ਇਸ ਹੋਣਹਾਰ ਜਗੀਰ ਸਿੰਘ ਸੰਗੀਤ ਖੇਤਰ ਦੇ ਚਮਕਦੇ ਸਿਤਾਰੇ ਤੋਂ ਭਵਿੱਖ ਵਿੱਚ ਬਹਤ ਸਾਰੀਆਂ ਆਸਾਂ ਅਤੇ ਉਮੀਦਾਂ ਹਨ । ਪ੍ਰਮਾਤਾਮਾ ਕਰੇ ਜਗੀਰ ਇਸ ਤਰ੍ਹਾਂ ਹੀ ਆਪਣੀ ਮਿਹਨਤ ਅਤੇ ਚੰਗੀ ਗਾਈਕ ਨਾਲ ਪੰਜਾਬੀ ਸੰਗੀਤ ਦੀ ਸੇਵਾ ਕਰਦਾ ਰਹੇ ।
ਵੀਰਪਾਲ ਕੌਰ ਔ਼ਲਖ
Email:veerpalaulakh9988@gmail.com



