Skip to content
Independent perspectives. Global stories.
BREAKING

ਸੰਗੀਤਕ ਫ਼ਿਜ਼ਾਵਾਂ ਵਿਚ ਗੂੰਜਣ ਵਾਲੇ ਹਿੱਟ ਗੀਤਾਂ ਦਾ ਰਚੇਤਾ ਤੇ ਗਾਇਕ ਵੀਤ ਬਲਜੀਤ

Share this story

images

ਕਲਮਾਂ ਦੀ ਖੇਤੀ ਕਰਨ ਵਾਲਿਆਂ ‘ਚ ਖੂਬਸੂਰਤ ਕਲਮ ਦਾ ਸਿਰਨਾਵਾਂ ਬਣੇ ਵੀਤ ਬਲਜੀਤ ਕਾਉਂਕੇ ਕਲਾਂ ਦੀ ਅਮਨਦੀਪ ਕਾਉਂਕੇ ਨਾਲ ਗੁੜ੍ਹੀ ਮਿੱਤਰਤਾ ਤੇ ਸਾਂਝੇ ਸੁਪਨਿਆਂ ਨੇ ਹਮੇਸ਼ਾ ਵੀਤ ਨੂੰ ਸੰਗੀਤ ਜਗਤ ਵਿਚ ਕੁਝ ਨਾ ਕੁਝ ਨਵਾਂ ਕਰਨ ਵੱਲ ਲਗਾਈ ਰੱਖਿਆ | ਅਛੋਪਲ਼ੇ ਜਿਹੇ ਵੀਤ ਦੀ ਪੰਜਾਬੀ ਸੰਗੀਤ ‘ਚ ਐਾਟਰੀ ਪਹਿਲੀ ਵਾਰ ਚਾਕਲੇਟੀ ਗੱਭਰੂ ਗਾਇਕ, ਹੀਰੋ ਤੇ ਹੁਣ ਰੌਕ ਸਟਾਰ ਬਣੇ ਗਿੱਪੀ ਗਰੇਵਾਲ ਦੀ ਐਲਬਮ ‘ਰੌਕ ਸਟਾਰ’ ‘ਚ ਸ਼ਾਮਿਲ ਗੀਤ ‘ਡਾਂਗ ਖੜਕੀ’ ਨਾਲ ਹੋਈ | ਬੱਸ ਇਥੋਂ ਆਰੰਭ ਹੋਏ ਵੀਤ ਦੇ ਸੰਗੀਤ ਸਫ਼ਰ ਨੂੰ ਵੇਖਦਿਆਂ ਹੀ ਵੇਖਦਿਆਂ ਸਟਾਰਡਮ ਵਾਲੇ ਖੰਭ ਲੱਗ ਗਏ | ਸਭ ਵਿਸ਼ਿਆਂ ‘ਤੇ ਵੀਤ ਦੀ ਸੰਪੂਰਨ ਪਕੜ ਦੇ ਚਰਚੇ ਲੋਕ ਬੁੱਲ੍ਹਾਂ ‘ਤੇ ਹੋਣ ਲੱਗੇ | ਉਸ ਦੇ ਲਿਖੇ ਸਭ ਤੋਂ ਵੱਧ ਹਿੱਟ ਗੀਤ ਗਿੱਪੀ ਗਰੇਵਾਲ ਤੇ ਡਾਂਸਿੰਗ ਮਸ਼ੀਨ ਫੇਮ ਗਾਇਕ ਦਿਲਜੀਤ ਦੁਸਾਂਝ ਨੇ ਗਾਏ ਹਨ |
ਵੀਤ ਨੂੰ ਇਹ ਮਾਣ ਵੀ ਹਾਸਲ ਹੈ ਕਿ ਉਹ ਸਾਲ 2012, 13 ਤੇ 14 ਵਿਚ ਸਭ ਤੋਂ ਮਸ਼ਹੂਰ ਹੋਣ ਵਾਲੇ ਗੀਤਾਂ ਦਾ ਰਚੇਤਾ ਹੈ | ਪਿਛਲੇ ਕੁਝ ਸਮੇਂ ਤੋਂ ਵੀਤ ਬਤੌਰ ਗਾਇਕ ਵੀ ਸੰਗੀਤ ਦੇ ਤਿਲਕਵੇਂ ਖੇਤਰ ਵੀ ਪੱਕੇ ਪੈਰੀਂ ਪੂਰੀ ਮਜ਼ਬੂਤੀ ਨਾਲ ਵਿਚਰ ਰਿਹਾ ਹੈ | ਉਸ ਦੀ ਪਲੇਠੀ ‘ਰੀਲ੍ਹ ਪੁਰਾਣੀ’ ਦੇ ਗੀਤ ‘ਮੈਂ ਤਾਜ ਬਣਾਤਾ ਤੇਰੇ ਲਈ’ ‘ਬਾਰਡਰ ਨਹੀਂ ਟੱਪਦਾ ਚਿੱਟਾ’, ‘ਚੁਨੀ ਚੀਨ ਮੀਨ ਦੀ’ ਤੇ ਮੁੰਡਾ ਅੰਬਰੋਂ ਤੋੜਦਾ ਤਾਰੇ’ ਸੰਗੀਤ ਦੇ ਸਭ ਪੱਖਾਂ ਤੋਂ ਖੂਬ ਪਸੰਦ ਕੀਤੇ ਗਏ | ਵੀਤ ਦੀ ਐਲਬਮ ‘ਬੇਰੀ’ ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੈ | ਇਸ ਐਲਬਮ ਦੇ ਬਾਕੀ ਗੀਤਾਂ ਵਿਚ ਛੱਲਾਂ, ਰੇਡੀਓ, ਮੋਰਨੀ, ਢੋਲ ਤੇ ਹੀਰ ਵੀ ਪਾਪੂਲਰ ਹੋ ਚੁੱਕੇ ਹਨ | ਪੰਜਾਬੀ ਫ਼ਿਲਮਾਂ ਕੈਰੀ ਆਨ ਜੱਟਾ, ਭਾਅ ਜੀ ਇਨ ਪ੍ਰਾਬਲਮ, ਡਬਲ ਦਾ ਟ੍ਰਬਲ, ਜੱਟ ਜੇਮਸ ਬਾਂਡ, ਤੇ ਪੰਜਾਬ 1984, ਸਰਦਾਰ ਜੀ ਤੇ ਹੀਰੋ ਆਦਿ ਫ਼ਿਲਮਾਂ ਵਿਚ ਉਸ ਦੇ ਗੀਤ ਆ ਚੁੱਕੇ ਹਨ | ਇਸ ਸਮੇਂ ਵੀਤ ਬਲਜੀਤ ਦੇ ਲਿਖੇ ਗੀਤ ਅਨੇਕਾਂ ਗਾਇਕ ਗਾ ਰਹੇ ਹਨ | ਇਸ ਸਮੇਂ ਵੀਤ ਆਪਣੇ ਲਿਖੇ ਅਤੇ ਲਾਡੀ ਗਿੱਲ ਨਾਲ ਮਿਲ ਕੇ ਗਾਏ ਗੀਤ ‘ਕਬੂਤਰੀ’ ਦੀ ਪ੍ਰਸਿੱਧੀ ਨਾਲ ਲੋਕ ਬੁੱਲ੍ਹਾਂ ‘ਤੇ ਹੈ | ਇਸ ਗੀਤ ਦਾ ਸੰਗੀਤ ਡੀ.ਜੇ. ਫਲੋਹ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਨਿਰਦੇਸਨ ਜਗਦੀਪ ਮਾਹਲ ਵੱਲੋਂ ਦਿੱਤਾ ਗਿਆ ਹੈ |
–

WRITTEN BY