Skip to content
Independent perspectives. Global stories.
BREAKING

ਅਥੀਆ ਸ਼ੈਟੀ : ਆਤਮ-ਵਿਸ਼ਵਾਸ ਦੀ ਕਮੀ ਨਹੀਂ

Share this story

athiya

ਨਿਖਿਲ ਅਡਵਾਨੀ ਦੀ ਫ਼ਿਲਮ ‘ਹੀਰੋ’ ਨਾਲ ਪਿਛਲੇ ਵਰ੍ਹੇ ਬਾਲੀਵੁੱਡ ‘ਚ ਪ੍ਰਵੇਸ਼ ਕਰਕੇ ਸੁਨੀਲ ਸ਼ੈਟੀ ਦੀ ਧੀ ਅਥੀਆ ਸ਼ੈਟੀ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਉਹ ਵੀ ਆਪਣੇ ਬਾਪ ਵਾਂਗ ਪ੍ਰਤਿਭਾਵਾਨ ਹੈ | ਸੂਰਜ ਪੰਚੋਲੀ ਨਾਲ ਸਿਲਵਰ ਸਕਰੀਨ ਦੀ ਸ਼ਿੰਗਾਰ ਬਣੀ ਉਸ ਦੀ ਇਸ ਰੁਮਾਂਟਿਕ ਐਕਸ਼ਨ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਜਿਸ ਨਾਲ ਅਥੀਆ ਦਾ ਉਤਸ਼ਾਹ ਵਧਿਆ ਹੈ | ਮਾਂ ਮੋਨਾ ਸ਼ੈਟੀ ਦੀ ਹੋਣਹਾਰ ਬੇਟੀ ਅਥੀਆ ਸ਼ੈਟੀ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਉਸ ਨੂੰ ਇਹ ਸਿੱਖਿਆ ਮਿਲੀ ਹੈ ਕਿ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕੀਤੇ ਜਾਣ ‘ਤੇ ਸਫ਼ਲਤਾ ਜ਼ਰੂਰ ਮਿਲਦੀ ਹੈ | ਦੂਸਰਾ ਜ਼ਿੰਦਗੀ ‘ਚ ਆਉਣ ਵਾਲੇ ਉਤਰਾਅ-ਚੜ੍ਹਾਅ ਤੋਂ ਘਬਰਾਉਣਾ ਨਹੀਂ ਤੇ ਨਾ ਹੀ ਦੂਸਰਿਆਂ ਦੀ ਸਫ਼ਲਤਾ ਨੂੰ ਵੇਖ ਕੇ ਮਨ ‘ਚ ਸਾੜਾ ਪੈਦਾ ਕਰਨਾ ਹੈ, ਸਗੋਂ ਉਨ੍ਹਾਂ ਤੋਂ ਵਧ ਕੇ ਕਾਮਯਾਬੀ ਹਾਸਲ ਕਰਨ ਦਾ ਯਤਨ ਕਰਨਾ ਹੈ | ਲਿਹਾਜ਼ਾ ਇਨ੍ਹਾਂ ਤਮਾਮ ਗੱਲਾਂ ਨੂੰ ਜ਼ਿਹਨ ‘ਚ ਬਿਠਾ ਕੇ ਉਹ ਫ਼ਿਲਮੀ ਖੇਤਰ ‘ਚ ਆਈ ਹੈ | 5 ਨਵੰਬਰ ਨੂੰ ਜਨਮੀ 5 ਫੁੱਟ 8 ਇੰਚ ਕੱਦ ਵਾਲੀ ਅਥੀਆ ਨੇ ਨਿਊਯਾਰਕ ਫ਼ਿਲਮ ਅਕੈਡਮੀ ਤੋਂ ਅਭਿਨੈ ਦੀਆਂ ਬਾਰੀਕੀਆਂ ਦੀ ਜਾਣਕਾਰੀ ਲਈ ਹੈ |

WRITTEN BY