
‘ਬਾਜੀਰਾਓ ਮਸਤਾਨੀ’ ਨਾਲ ਸਭ ਦੀ ਸ਼ਲਾਘਾ ਲੈ ਰਹੀ ਦੀਪਿਕਾ ‘ਗੁਸਤਾਖੀਆਂ’ ਫ਼ਿਲਮ ‘ਚ ਇਰਫਾਨ ਨਾਲ ਰੁਮਾਂਸ ਕਰਦੀ ਨਜ਼ਰ ਪਵੇਗੀ | ਸੰਜੇ ਲੀਲਾ ਭੰਸਾਲੀ ਦੀ ‘ਗੁਸਤਾਖੀਆਂ’ ਵੈਸੇ ਪਿ੍ਅੰਕਾ ਨੇ ਕਰਨੀ ਸੀ ਪਰ ਕਿਸਮਤ ਮਿਹਰਬਾਨ ਰਹੀ ਦੀਪਿਕਾ ‘ਤੇ, ਇਹ ਫ਼ਿਲਮ ਉਸ ਨੂੰ ਮਿਲ ਗਈ | ਉਸ ਦਾ ਕਹਿਣਾ ਹੈ ਕਿ ਜੇ ਰਣਵੀਰ ਨੇ ਉਸ ਦੇ ਪਿਤਾ ਜੀ ਦੇ ਪੈਰ ਛੂਹ ਲਏ ਤਾਂ ਸਿੱਧਾ ‘ਬੈਂਡ ਬਾਜਾ ਬਾਰਾਤ’ ਵਾਲੀ ਗੱਲ ਹੋ ਜਾਣੀ ਹੈ | ਆਖਿਰ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਤੇ ਬਜ਼ੁਰਗਾਂ ਦਾ ਸਤਿਕਾਰ ਤਾਂ ਕਰਨਾ ਹੀ ਚਾਹੀਦਾ ਹੈ | ਦੀਪਿਕਾ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਰਣਵੀਰ ਵੱਲੋਂ ਉਸ ਦੇ ਪਿਤਾ ਜੀ ਦੇ ਪੈਰ ਛੂਹ ਲੈਣੇ ਚੰਗੀ ਕਿਸਮਤ ਹੈ ਰਣਵੀਰ ਦੀ | ਬਜ਼ੁਰਗਾਂ ਦਾ ਸਤਿਕਾਰ ਕਿਸਮਤ ਨਾਲ ਹੀ ਮਿਲਦਾ ਹੈ | ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਵੀ ਕਿਸਮਤ ਨਾਲ ਹੀ ਮਿਲਦੀ ਹੈ ਤੇ ‘ਗੁਸਤਾਖੀਆਂ’ ਉਹ ਵੀ ਇਰਫਾਨ ਨਾਲ, ਦੀਪਿਕਾ ਦੇ ਸਮੇਂ ‘ਚ ਸੁਨਹਿਰੀ ਪਲ ਹਰ ਸੈਕਿੰਡ, ਹਰ ਮਿੰਟ, ਹਰ ਘੰਟਾ ਵਾਲੀ ਗੱਲ ਹੈ |



