
ਅੱਜਕਲ੍ਹ ‘ਉੜਤਾ ਪੰਜਾਬ’ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹੈ | ਇਸ ਫ਼ਿਲਮ ਵਿਚ ਉਹ ਕਰੀਨਾ ਕਪੂਰ, ਸ਼ਾਹਿਦ ਕਪੂਰ ਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਾਲ ਨਜ਼ਰ ਆਏਗੀ | ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਤ ਫ਼ਿਲਮ ‘ਚ ਪੰਜਾਬੀ ਰੰਗ ਹੈ, ਜਿਸ ਕਰਕੇ ਜ਼ਿਆਦਾ ਸ਼ੂਟਿੰਗ ਪੰਜਾਬ ‘ਚ ਹੀ ਕੀਤੀ ਗਈ ਹੈ | ਫ਼ਿਲਮ ਦੀ ਕਹਾਣੀ ਪੰਜਾਬ ‘ਤੇ ਹੀ ਆਧਾਰਿਤ ਹੈ | ਬਿਹਾਰੀ ਨੰਦਾ ਦਾ ਕਿਰਦਾਰ ਕਰਕੇ ਆਲੀਆ ਭੱਟ ਕਾਫ਼ੀ ਖੁਸ਼ ਹੈ | ਸਿਧਾਰਥ ਮਲਹੋਤਰਾ ਦੇ ਨਾਲ ਆਲੀਆ ਦੀ ਫ਼ਿਲਮ ‘ਕਪੂਰ ਐਾਡ ਸੰਨਜ਼’ ਵੀ ਆ ਰਹੀ ਹੈ | ਇਸ ਫ਼ਿਲਮ ‘ਚ ਰਿਸ਼ੀ ਕਪੂਰ ਤੇ ਸੰਜੇ ਦੱਤ ਵੀ ਹਨ |



