Skip to content
Independent perspectives. Global stories.
BREAKING

ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਤੋਂ ਮੁਕਤ ਕਰਕੇ ਸਰਕਾਰ ਨੇ ਮਤਰੇਈ ਮਾਂ ਦੇ ਸਲੂਕ ‘ਤੇ ਮੋਹਰ ਲਾਈ

Share this story

ਵਾਸ਼ਿੰਗਟਨ ਡੀਸੀ, 27 ਜਨਵਰੀ- ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਪੂਰੇ ਭਾਰਤ ਲਈ ਸ਼ਾਨ ਵੀ ਹੈ ਅਤੇ ਆਨ ਵੀ, ਜਿੱਥੇ ਇਸ ਸੂਬੇ ਨੇ ਪੂਰੇ ਹਿੰਦੋਸਤਾਨ ਨੂੰ ਅਨਾਜ ਦੇ ਭੰਡਾਰ ਬਖਸ਼ੇ ਅਤੇ ਫੌਜੀ ਤਾਕਤ ਦੇ ਮੁਜਸਮੇ ਨਾਲ ਪੂਰੇ ਸੰਸਾਰ ਨੂੰ ਸਿੱਕਾ ਮਨਵਾਇਆ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਮੋਦੀ ਸਰਕਾਰ ਨੇ ਧ੍ਰੋਹ ਕਮਾਇਆ ਹੈ, ਉਥੇ ਪੰਜਾਬੀਆਂ ਨੂੰ ਅਹਿਸਾਸ ਦਿਵਾ ਦਿੱਤਾ ਕਿ ਭਾਰਤ ਦੇ ਸੰਵਿਧਾਨ ਵਿੱਚ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ। ਪੰਜਾਬ ਸਰਕਾਰ ਜੋ ਕੇਂਦਰ ਦੀ ਭਾਈਵਾਲ ਸਰਕਾਰ ਹੈ, ਉਸ ਵਿਰੁੱਧ ਵੀ ਲੋਕ ਮਨਾਂ ਵਿੱਚ ਗਿਲਾ ਹੈ।
ਵਿਦੇਸ਼ੀ ਪੰਜਾਬੀ ਜਿੱਥੇ ਹਿੰਦੋਸਤਾਨ ਦੇ ਆਵਾਮ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਸਿਰ ਮੱਥੇ ਬਿਠਾਉਂਦੇ ਸੀ ਅੱਜ ਉਨ੍ਹਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਅਜਿਹਾ ਪੰਜਾਬ ਨਾਲ ਕਿਉਂ ਕੀਤਾ ਗਿਆ ਹੈ। ਵਿਦੇਸ਼ੀ ਪੰਜਾਬੀ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਸਮੇਂ ਇਸ ਦਾ ਹਿਸਾਬ ਮੰਗਣਗੇ। ਸਮੂਹ ਪੰਜਾਬੀਆਂ ਦਾ ਕਹਿਣਾ ਹੈ ਕਿ ਅਸੀਂ ਦੂਜੀਆਂ ਸਰਕਾਰਾਂ ਨੂੰ ਦੱਸਦੇ ਹੁੰਦੇ ਸੀ ਪਰ ਅੱਜ ਭਾਈਵਾਲ ਸਰਕਾਰ ਦੇ ਇਸ ਮਤਰੇਈ ਮਾਂ ਵਾਲੇ ਸਲੂਕ ਨੇ ਝੰਜੋੜ ਕੇ ਰੱਖ ਦਿੱਤਾ ਹੈ।
ਸਾਊਥ ਏਸ਼ੀਅਨ ਕਮਿਸ਼ਨਰ ਜਸਦੀਪ ਸਿੰਘ ਜੱਸੀ ਸਾਬਕਾ ਚੇਅਰਮੈਨ ਗੁਰੂ ਘਰ, ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ ਕਨਵੀਨਰ ਬੀਜੇਪੀ, ਸੁਰਿੰਦਰ ਸਿੰਘ ਰਹੇਜਾ ਕਨਵੀਨਰ ਬੀਜੇਪੀ ਵਰਜੀਨੀਆ, ਜਗਜੀਤ ਸਿੰਘ ਗਿੱਲ, ਹਰਬੰਸ ਸਿੰਘ ਢਿੱਲੋਂ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਅਮਰ ਸਿੰਘ ਮੱਲੀ ਕਨਵੀਨਰ ਵਰਲਡ ਯੂਨਾਇਟਿਡ ਗੁਰੂ ਨਾਨਕ ਫਾਊਂਡੇਸ਼ਨ ਰਸ਼ਪਾਲ ਸਿੰਘ ਢੀਂਡਸਾ ਮੁਖੀ ਯੂਨਾਇਟਿਡ ਸਿੱਖ ਮਿਸ਼ਨ ਨੇ ਸਮੂਹਿਕ ਤੌਰ ‘ਤੇ ਕਿਹਾ ਕਿ ਵਿਦੇਸ਼ਾਂ ਵਿੱਚ ਆਜ਼ਾਦੀ ਦਿਵਸ ‘ਤੇ ਪੰਜਾਬੀਆਂ ਦੀਆਂ ਝਾਕੀਆਂ ਸ਼ਾਮਿਲ ਕਰਕੇ ਮਾਣ ਬਖਸ਼ਿਆ ਜਾਂਦਾ ਹੈ ਪਰ ਆਪਣੇ ਦੇਸ਼ ਵਾਲੇ ਪੰਜਾਬੀਆਂ ਨਾਲ ਦੂਜੇ ਨੰਬਰ ਦੇ ਸ਼ਹਿਰੀ ਹੋਣ ਦਾ ਸਬੂਤ ਦੇ ਕੇ ਪੂਰੇ ਸੰਸਾਰ ਸਾਹਮਣੇ ਪੰਜਾਬੀਆਂ ਨੂੰ ਨੀਵਾਂ ਦਿਖਾ ਕੇ ਮੋਦੀ ਸਰਕਾਰ ਨੇ ਆਪਣਾ ਸਿਰ ਝੁਕਾਅ ਲਿਆ ਹੈ। ਪੰਜਾਬ, ਪੰਜਾਬੀ ਇਸ ਫੈਸਲੇ ਨੂੰ ਕਾਲੇ ਅਖਰਾਂ ਵਿੱਚ ਲਿਖ ਕੇ ਵਿਰੋਧ ਕਰਨਗੇ ਅਤੇ ਗਣਤੰਤਰ ਦਿਵਸ ਵਾਲੇ ਦਿਨ   ਵਿਦੇਸ਼ਾਂ ਵਿੱਚ ਮੁਜ਼ਾਹਰੇ ਕਰਨਗੇ ਜਿਸ ਲਈ ਸਰਕਾਰ ਖੁਦ ਜ਼ਿੰਮੇਵਾਰ ਹੈ। ਪੰਜਾਬੀਆਂ ਵਿੱਚ ਭਾਰੀ ਰੋਸ ਹੈ ਜਿਸ ਕਰਕੇ ਇਹ ਹਮੇਸ਼ਾ ਹੀ ਭਾਰਤੀ ਮੰਤਰੀਆਂ ਨੂੰ ਵਿਦੇਸ਼ੀ ਦੌਰੇ ਸਮੇਂ ਉਨ੍ਹਾਂ ਤੋਂ ਜਵਾਬ ਮੰਗਣਗੇ ਕਿ ਅਿਜਹਾ ਕਿਉਂ ਕੀਤਾ ਗਿਆ ਹੈ। ਹਾਲ ਦੀ ਘੜੀ ਰੋਸ ਕਰਕੇ ਭਾਰਤੀ ਅੰਬੈਸੀ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ’ਤੇ ਅੰਬੈਸਡਰ ਕੋਲ ਆਪਣਾ ਰੋਸ ਦਰਜ ਕਰਵਾਉਣਗੇ ਅਤੇ ਕੁਝ ਸਿੱਖ ਇੇੱਥੇ ਗਣਤੰਤਰ ਦਿਵਸ ਦੇ ਬਾਈਕਾਟ ਵਜੋਂ ਹਾਜ਼ਰ ਨਹੀਂ ਹੋਣਗੇ। ਭਾਰਤ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਸਮੂਹ ਪੰਜਾਬੀ ਗਣਤੰਤਰ ਦਿਵਸ ਵਾਲੇ ਦਿਨ ਕਾਲੇ ਬਿੱਲੇ ਲਗਵਾਉਣਗੇ ਭਾਰਤ ਸਰਕਾਰ ਨੂੰ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਵਿੱਚ ਨਾ ਸ਼ਾਮਿਲ ਕਰਵਾਉਣ ਸਬੰਧੀ ਆਪਣਾ ਰੋਸ ਦਰਜ ਕਰਵਾਉਣਗੇ।

WRITTEN BY