
ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਹਜ਼ਾਰ ਰੁਪਏ ਦੀ ਕੀਮਤ ਵਾਲੇ 30 ਕਰੋੜ ਨੋਟ ਗਲਤ ਛਾਪ ਦਿੱਤੇ । ਜਿਸ ਦੀ ਕੁੱਲ ਕੀਮਤ 30 ਹਜ਼ਾਰ ਕਰੋੜ ਰੁਪਏ ਹੈ ।ਹੋਸ਼ੰਗਾਬਾਦ ਅਤੇ ਨਾਸਿਕ ਵਿੱਚ ਕੁੱਝ ਅਧਿਕਾਰੀਆਂ ਨੂੰ ਨੋਕਰੀ ਤੋਂ ਹਟਾਉਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ।
- ਰਿਜ਼ਰਵ ਬੈਂਕ ਅਨੁਸਾਰ , 1 ਹਜ਼ਾਰ 5AG ਅਤੇ 3AP ਦੀ ਲੜੀ ਸਿਲਵਰ ਸੁਰੱਖਿਆ ਥਰਿੱਡ ਬਿਨਾ ਛਾਪੇ ਗਏ ਸਨ ।
- ਗਲਤ ਛਪੇ ਨੋਟ ਵਾਪਿਸ ਜਮ੍ਹਾਂ ਕਰਵਾਏ ਜਾ ਰਹੇ ਹਨ ।
- ਰਿਜ਼ਰਵ ਬੈਂਕ ਆਫ ਇੰਡੀਆ 14 ਦਸੰਬਰ 2015 ਦੇ ਨੋਟਿਸ ਅਨੁਸਾਰ ਬੈਂਕਾਂ ਨੂੰ ਇਹਨਾਂ ਨੋਟਾਂ ਨੂੰ ਜਾਰੀ ਨਾ ਕਰਨ ਲਈ ਕਿਹਾ ਗਿਆ ।
- ਜੇਕਰ ਗਾਹਕਾਂ ਅਜਿਹੇ ਨੋਟ ਬੈਂਕਾਂ ਨੂੰ ਵਾਪਿਸ ਦਿੰਦੇ ਹਨ ।ਸੂਚਨਾ ਦਾ ਮੁਆਇਨਾ ਕਰਨ ਉਪਰੰਤ ਰਿਜ਼ਰਵ ਬੈਂਕ ਨੇ ਗਾਹਕਾਂ ਨੂੰ ਮੁਦਰਾ ਦਾ ਮੁੱਲ ਦੇਣ ਲਈ ਕਿਹਾ ।
- ਗਲਤ ਛਪੇ ਨੋਟ ਵਾਪਿਸ ਜਮ੍ਹਾਂ ਕਰਵਉਣ ਤੋਂ ਬਾਅਦ ਇਹਨਾਂ ਨੂੰ ਸਾੜਨ ਦਾ ਫੈਸਲਾ ਕੀਤਾ ਗਿਆ ।



