Skip to content
Independent perspectives. Global stories.
BREAKING

ਪੇਸ਼ਾਵਰ ’ਚ ਯੂਨੀਵਰਸਿਟੀ ’ਤੇ ਅੱਤਵਾਦੀ ਹਮਲਾ, 30 ਮੌਤਾਂ

Share this story

01

ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ

ਪੇਸ਼ਾਵਰ, 20 ਜਨਵਰੀ (ਪੀ. ਟੀ. ਲਾਇਵ)- ਅੱਜ ਇੋਂੱਥੇ ਦੇ ਚਾਰਸੱਦਾ ਸ਼ਹਿਰ ਸਥਿਤ ਬਾਚਾ ਖਾਨ ਯੂਨੀਵਰਸਿਟੀ ’ਤੇ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ, ਜਿਸ ਵਿੱਚ 30 ਵਿਅਕਤੀ ਮਾਰੇ ਗਏ ਅਤੇ 50 ਤੋਂ ਵੀ ਵਧ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਕੈਮਿਸਟਰੀ ਦੇ ਦੋ ਪ੍ਰੋਫੈਸਰ, ਦੋ ਵਿਦਿਆਰਥੀ ਅਤੇ ਇੱਕ ਗਾਰਡ ਵੀ ਸ਼ਾਮਿਲ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜੱਥੇਬੰਦੀ ਤਹਿਰੀਕ-ਏ-ਤਾਿਲਬਾਨ ਨੇ ਲਈ ਹੈ। ਅੱਤਵਾਦੀਆਂ ਵੱਲੋਂ ਹਮਲੇ ਦੇ ਬਾਅਦ ਫੌਜ ਵੱਲੋਂ ਉਨ੍ਹਾਂ ਦੇ ਖਾਤਮੇ ਲਈ ਕਾਰਵਾਈ ਅਰੰਭੀ ਗਈ। ਇਸ ਕਾਰਵਾਈ ਵਿੱਚ ਫੌਜ ਵੱਲੋਂ ਪਾਕਿਸਤਾਨ ਏਅਰਫੋਰਸ ਦੇ ਕਮਾਂਡੋਜ਼ ਦੀ ਵੀ ਲਈ ਗਈ।ਸੁਰੱਖਿਆ ਬਲਾਂ ਨੇ ਮੁਸਤੈਦੀ ਵਰਤਦੇ ਹੋਏ 70 ਫੀਸਦੀ ਤੋਂ ਵਧ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੰਪਲੈਕਸ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਅਦ ਵਿੱਚ ਗਹਿਗਚ ਹੋਏ ਮੁਕਾਬਲੇ ਵਿੱਚ 4 ਅੱਤਵਾਦੀ ਮਾਰੇ ਗਏ। ਹਮਲਾ ਸਵੇਰੇ 9.30 ਵਜੇ ਹੋਇਆ।ਜਿਸ ਸਮੇਂ ਹਮਲਾ ਹੋਇਆ ਉਸ ਵੇਲੇ ਯੂਨੀਵਰਸਿਟੀ ਵਿੱਚ ਪ੍ਰੀਖਿਆ ਚੱਲ ਰਹੀ ਸੀ, ਜਿਸ ਵਿੱਚ 3 ਹਜ਼ਾਰ ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਇਸ ਤੋਂ ਇਲਾਵਾ ਇਸ ਮੌਕੇ ਯੂਨੀਵਰਸਿਟੀ ਵਿਖੇ ਇੱਕ ਮੁਸ਼ਾਇਰਾ ਵੀ ਚੱਲ ਰਿਹਾ ਸੀ, ਜਿਸ ਵਿੱਚ 600 ਵਿਦੇਸ਼ੀ ਮਹਿਮਾਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂਮੰਗਲਵਾਰ ਨੂੰ ਪੇਸ਼ਾਵਰ ਵਿਖੇ ਅੱਤਵਾਦੀਆਂ ਨੇ ਪੁਲਿਸ ਚੈੱਕਪੋਸਟ ਉੱਪਰ ਹਮਲਾ ਕੀਤਾ ਸੀ, ਜਿਸ ਵਿੱਚ 11 ਵਿਅਕਤੀ ਮਾਰੇ ਗਏ ਸਨ।
ਚਸ਼ਮਦੀਦਾਂ ਅਨੁਸਾਰ ਧੁੰਦ ਦਾ ਫਾਇਦਾ ਉਠਾ ਕੇ 12 ਤੋਂ 15 ਅੱਤਵਾਦੀ ਯੂਨੀਵਰਸਿਟੀ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਹੇ। ਅੱਤਵਾਦੀਆਂ ਨੇ ਯੂਨੀਵਰਿਸਟੀ ਦੇ ਗੇਟ ਅੰਦਰ ਦਾਖਲ ਹੁੰਦਿਆਂ ਹੀ ਜ਼ਬਰਦਸਤ ਫਾੲਿਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ 2 ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਅੱਤਵਾਦੀਆਂ ਦੀ ਫਾੲਿਰਿੰਗ ਦੇ ਬਾਅਦ ਯੂਨੀਵਰਸਿਟੀ ਵਿੱਚ ਵਿਦਿਆਰਥੀ ਬਦਹਵਾਸੀ ਵਿੱਚ ਇਧਰ-ਉਧਰ ਭੱਜਣ ਲੱਗੇ।ਯੂਨੀਵਰਸਿਟੀ ਉੱਤੇ ਹਮਲੇ ਦਾ ਪਤਾ ਲਗਦਿਆਂ ਹੀ ਪੂਰੇ ਸ਼ਹਿਰ ਵਿੱਚ ਅਲਟਰ ਜਾਰੀ ਕਰ ਦਿੱਤਾ ਗਿਆ।ਜ਼ਖਮੀਆਂ ਨੂੰ ਚਾਰਸੱਦਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪੇਸ਼ਾਵਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇੇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਯੂਨੀਵਰਸਿਟੀ ਵਿੱਚ ਬੁਧਵਾਰ ਨੂੰ ਬਾਚਾ ਖਾਨ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਸੀ। 1988 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਬਾਚਾ ਖਾਨ ਤਾਉਮਰ ਉਦਾਰ ਗਾਂਧੀਵਾਦੀ ਰਿਹਾ। ਉਨ੍ਹਾਂ ਨੂੰ ਖਾਨ ਅਬਦੁਲ ਗਫਾਰ ਖਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਉਨ੍ਹਾਂ ਦੇ ਨਾਂਅ ’ਤੇ ਹੀ ਿੲਸ ਯੂਨੀਵਰਸਿਟੀ ਦੀ ਸਥਾਪਨਾ 3 ਜੁਲਾਈ 2012 ਨੂੰ ਕੀਤੀ ਗਈ ਸੀ।1987 ਵਿੱਚ ਅਬਦੁਲ ਗਫਾਰ ਖਾਨ (ਬਾਚਾ ਖਾਨ) ਨੂੰ ਭਾਰਤ ਨੇ ‘ਭਾਰਤ ਰਤਨ’ ਦੀ ਉਪਾਧੀ ਨਾਲ ਨਿਵਾਜ਼ਿਆ ਸੀ। ਸਰਹੱਦੀ ਗਾਂਧੀ ਅਖਵਾਏ ਜਾਣ ਵਾਲੇ ਅਬਦੁਲ ਗਫਾਰ ਖਾਨ ਭਾਰਤ ਦੇ ਬਹੁਤ ਨਜ਼ਦੀਕ ਰਹੇ।

ਨਵਾਜ਼ ਸ਼ਰੀਫ ਅਤੇ ਮੋਦੀ ਵੱਲੋਂ ਦੁਖ ਪ੍ਰਗਟ

ਇਸਲਾਮਾਬਾਦ/ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਚਾ ਖਾਨ ਯੂਨੀਵਰਸਿਟੀ ਉੱਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਇਸ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਦੇ ਲਈ ਕਲੰਕ ਹੈ। ਉਨ੍ਹਾਂ ਨੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਨਵਾਜ਼ ਸ਼ਰੀਫ ਨੇ ਕਿਹਾ ਕਿ ਅੱਤਵਾਦੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਕਮਜ਼ੋਰ ਨਹੀਂ ਪੈਣ ਿਦੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਰਦੋਸ਼ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਮਾਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਇਗ ਵੀ ਕਿਹਾ ਕਿ ਪਾਕਿਸਤਾਨੀਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।

WRITTEN BY