Skip to content
Independent perspectives. Global stories.
BREAKING

ਜਲੰਧਰ ਤੋਂ ਵਾਰਾਣਸੀ ਲਈ ਅੱਜ ਚੱਲੇਗੀ ਰੇਲਗੱਡੀ-ਉਪ ਮੁੱਖ ਮੰਤਰੀ ਦਿਖਾਉਣਗੇ ਝੰਡੀ

Share this story

SukhbirSinghBadal_thumb.jpg

ਸਵੇਰੇ 11 ਵਜੇ ਚੱਲੇਗੀ ਰੇਲਗੱਡੀ-24 ਨੂੰ ਵਾਪਸੀ

ਜਲੰਧਰ, 19 ਜਨਵਰੀ (ਬਲਜੀਤ ਸਿੰਘ ਬਰਾੜ)- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਗੋਵਰਧਨ ਵਾਰਾਣਸੀ (ਯੂ.ਪੀ.) ਦੇ ਦਰਸ਼ਨਾਂ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲਗੱਡੀ ਕੱਲ੍ਹ ਰਵਾਨਾ ਹੋਵੇਗੀ ਜਿਸਨੂੰ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ , ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਰੇਲਵੇ ਸਟੇਸ਼ਨ ਦਾ ਦੌਰਾਨ ਕਰਨ ਮੌਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਆਰ. ਵੈਂਕਟਰਤਨਮ ਨੇ ਦੱਸਿਆ ਕਿ ਜਲੰਧਰ ਜਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਕੈਂਟ, ਜਲੰਧਰ ਉੱਤਰੀ ਤੇ ਜਲੰਧਰ ਦੱਖਣੀ ਦੀਆਂ ਸੰਗਤਾਂ ਨੂੰ ਸਵੇਰੇ 8 ਵਜੇ ਰੇਲਵੇ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਗੱਡੀ ਦੇ ਕੁੱਲ 18 ਡੱਬੇ ਹਨ ਅਤੇ ਸ਼ਰਧਾਲੂਆਂ ਲਈ ਲੋੜ ਪੈਣ ’ਤੇ ਡਾਕਟਰੀ ਸਹਾਿੲਤਾ ਲਈ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਰੇਲਵੇ ਸਟੇਸ਼ਨ ’ਤੇ ਸ਼ਰਧਾਲੂਆਂ ਦੀ ਸਹੂਲਤ ਲਈ ਚਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਕਾਊਂਟਰ ਜਲੰਧਰ ਰੇਲਵੇ ਸਟੇਸ਼ਨ ’ਤੇ ਬਣਾਏ ਗਏ ਹਨ, ਜਿੱਥੋਂ ਸਬੰਧਿਤ ਯਾਤਰੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗੱਡੀ ਵਾਰਾਣਸੀ ਵਿਖੇ 21 ਜਨਵਰੀ ਨੂੰ ਸਵੇਰੇ 7.10 ’ਤੇ ਪਹੁੰਚੇਗੀ ਅਤੇ 24 ਜਨਵਰੀ ਨੂੰ ਵਾਪਸੀ ਕਰੇਗੀ। 23 ਜਨਵਰੀ ਨੂੰ ਰੇਲਗੱਡੀ ਸ਼ਰਧਾਲੂਆਂ ਨੂੰ ਲੈ ਕੇ ਅਯੁੱਧਿਆ ਜਾਵੇਗੀ। ਇਸ ਤੋਂ ਇਲਾਵਾ ਕਬੀਰ ਧਾਮ, ਰਵਿਦਾਸ ਧਾਮ, ਵਿਸ਼ਵਾਨਾਥ ਮੰਦਿਰ ਦੇ ਦਰਸ਼ਨ ਕਰਵਾਏ ਜਾਣਗੇ। ਵਾਰਾਣਸੀ ਵਿਖੇ ਸ਼ਰਧਾਲੂਆਂ ਦੇ ਰਹਿਣ- ਸਹਿਣ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਆਵਾਜਾਈ ਆਦਿ ਦਾ ਸਾਰਾ ਖਰਚ ਵੀ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਮਿਸ਼ਨਰ ਵਲੋਂ ਪ੍ਰਬੰਧਕੀ ਅਧਿਕਾਰੀਆਂ, ਰੇਲਵੇ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਕਿ ਸ਼ਰਧਾਲੂਆਂ ਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜਨਵਰੀ, 2016 ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਤੀਰਥ ਯਾਤਰਾ ਸਕੀਮ ਦੀਸ਼ੁਰੂਆਤ ਧਾਰਿਮਕ ਨਗਰੀ ਸ੍ਰੀ ਅੰਿਮ੍ਰਤਸਰ ਸਾਿਹਬ ਤੋਂ ਹਜ਼ੂਰ ਸਾਿਹਬ ਲਈ ਪਲੇਠੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਗਈ ਸੀ। ਇਸ ਮੌਕੇ ਏ.ਡੀ.ਸੀ. ਜਨਰਲ ਗਿਰੀਸ਼ ਦਿਆਲਨ, ਏ.ਡੀ.ਸੀ. ਵਿਕਾਸ ਕੁਮਾਰ ਅਮਿਤ, ਐਸ.ਡੀ.ਐਮਜ਼, ਤਹਿਸੀਲਦਾਰ ਆਦਿ ਹਾਜ਼ਰ ਸਨ।

55

WRITTEN BY