Skip to content
Independent perspectives. Global stories.
BREAKING

ਪ੍ਰਿੰਅਕਾ ਚੋਪੜਾ ਨੇ ਪੰਜਾਬੀ ਫਿਲਮ ” ਇੱਕ ਓਅੰਕਾਰ” ਬਣਾਉਣ ਦਾ ਐਲਾਨ ਕੀਤਾ

Share this story

download

ਹੁਣੇ ਹੀ ਪੀਪਲਜ਼ ਚੂਆਸ 2016 ਦਾ ਅਵਾਰਡ ਜਿੱਤ ਚੁੱਕੀ ਪ੍ਰਿੰਅਕਾ ਚੋਪੜਾ ਪਹਿਲੀ ਭਾਰਤੀ ਹੈ ਜਿਸ ਨੇ ਇਹ ਖਿਤਾਬ ਜਿੱਤਿਆ ਹੈ ।ਪੀਪਲਜ਼ ਚੂਆਸ ਅਵਾਰਡ ਜਿੱਤਣ ਤੋਂ ਬਾਅਦ ਪ੍ਰਿੰਅਕਾ ਨੇ ਇੱਕ ਪ੍ਰੈੱਸ ਕਾਨਫੰਰਸ ਦੌਰਾਨ ਐਲਾਨ ਕੀਤਾ ਕਿ ਉਹ ਪੰਜਾਬੀ,ਭੋਜਪੁਰੀ ਅਤੇ ਮਰਾਠੀ ਭਾਸ਼ਾਵਾਂ ਵਿੱਚ ਫਿਲਮ ਬਣਾਵੇਗੀ  ।ਜਿਸ ਨਾਲ ਬਹੁਤ ਸਾਰੇ ਡਾਇਰੈਕਟਰਸ ਅਤੇ ਕਲਾਕਾਰਾਂ ਨੂੰ ਮਦਦ ਮਿਲੇਗੀ ਜੋ ਬਾਲੀਵੁੱਡ ਵਿੱਚ ਚਮਕਣਾ ਚਾਹੁੰਦੇ ਹਨ।ਪ੍ਰਿੰਅਕਾ ਅਤੇ ਉਸਦੀ ਟੀਮ ਧਾਰਮਿਕ ਫਿਲਮਾਂ ਵੱਲ ਪੈਸਾ ਲਾਉਣ ਦੇ ਚਾਹਵਾਣ ਹਨ । ਜਿਸ ਕਾਰਨ ਉਹਨਾਂ ਨੇ “ਇੱਕ ਓਅੰਕਾਰ” ਫਿਲਮ ਬਣਾਉਣ ਦਾ ਐਲਾਨ ਕੀਤਾ ।ਜਿਸ ਦੀ ਸਟੋਰੀ ਅਮਰਦੀਪ ਸਿੰਘ ਨੇ ਲਿਖੀ ਹੈ ।ਕਰਨ ਗੁਲਿਆਨੀ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ ।ਇਸ ਫਿਲਮ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਰਿਲੀਜ਼ ਕਰਨ ਦੇ ਆਸਾਰ ਹਨ । ਪੰਜਾਬੀ ਸਿਨੇਮਾ ਲਈ ਇਹ ਬਹੁਤ ਵੀ ਵਧੀਆ ਗੱਲ ਹੈ ।ਕਿ ਬਾਲੀਵੱਡ ਦੇ ਅਦਾਕਾਰ ਅਤੇ ਡਾਇਰੈਕਟਰ ਪੰਜਾਬੀ ਫਿਲਮਾਂ ਵੱਲ ਆਕਰਸ਼ਿਤ ਹੋ ਰਹੇ ਹਨ ।ਜਿਸ ਨਾਲ ਭਵਿੱਖ ਵਿੱਚ ਚੰਗੀਆਂ ਫਿਲਮਾਂ ਬਣਨ ਦੇ ਆਸਾਰ ਹਨ ।

WRITTEN BY