Skip to content
Independent perspectives. Global stories.
BREAKING

ਪੰਜਾਬ ਸਰਕਾਰ ਪਨਾਮਾ ਵਿਖੇ ਵਿਸ਼ੇਸ਼ ਜਾਂਚ ਟੀਮ ਭੇਜੇਗੀ : ਸੁਖਬੀਰ ਬਾਦਲ

Share this story

8981

ਉੱਪ ਮੁੱਖ ਮੰਤਰੀ ਨੇ ਸੁਸ਼ਮਾ ਨਾਲ ਉਠਾਇਆ ਸਮੁੰਦਰ ’ਚ 20 ਪੰਜਾਬੀਆਂ ਦੀ ਮੌਤ ਦਾ ਮਾਮਲਾ

ਚੰਡੀਗੜ੍ਹ, 18 ਜਨਵਰੀ (ਪੀ. ਟੀ.)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਿਰੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਕਿਹਾ ਹੈ ਕਿ ਪਨਾਮਾ ਕਿਸ਼ਤੀ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕ ਟੀਮ ਛੇਤੀ ਹੀ ਅਮਰੀਕਾ ਰਵਾਨਾ ਕੀਤੀ ਜਾਵੇ ਤਾਂ ਜੋ ਇਨਸਾਨੀ ਤਸਕਰੀ ਦੇ ਰੈਕਟ ਦਾ ਖੁਲਾਸਾ ਹੋ ਸਕੇ। ਸ. ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਉੱਪ ਮੁੱਖ ਮੰਤਰੀ ਨੂੰ ਯਕੀਨ ਦਵਾਇਆ ਕਿ ਕੇਂਦਰ ਸਰਕਾਰ ਵੱਲੋਂ ਪੀੜਤਾਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇਗਾ। ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੂੰ ਅਮਰੀਕਾ ਭੇਜਿਆ ਜਾਵੇਗਾ ਤਾਂ ਜੋ ਇਸ ਦੁਖਾਂਤ ਵਿੱਚੋਂ ਬਚ ਨਿਕਲੇ ਲੋਕਾਂ ਦੀ ਖੋਜ ਕੀਤੀ ਜਾ ਸਕੇ। ਉੱਪ ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਇਹ ਰਿਪੋਰਟ ਬਹੁਤ ਹੀ ਚਿੰਤਾਜਨਕ ਹੈ ਜਿਸ ਅਨੁਸਾਰ ਪਨਾਮਾ ਨੇੜੇ ਡੁੱਬੀ ਕਿਸ਼ਤੀ ਵਿੱਚ ਪੰਜਾਬ ਦੇ 25 ਨੌਜਵਾਨ ਵੀ ਸ਼ਾਮਲ ਸਨ। ਇਹ ਨੌਜਵਾਨ ਕਥਿਤ ਤੌਰ ’ਤੇ ਗੈਰਕਾਨੂਨੀ ਢੰਗ ਨਾਲ ਅਮਰੀਕਾ ਜਾ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਇਹ ਦੁਖਾਂਤ 10 ਜਨਵਰੀ ਨੂੰ ਵਾਪਰਿਆ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਬਾਰੇ 12-13 ਜਨਵਰੀ ਨੂੰ ਪਤਾ ਲੱਗਿਆ। ਸ. ਬਾਦਲ ਨੇ ਕਿਹਾ ਕਿ ਇਹ ਦੁਖਾਂਤ ਕੋਲੰਬੀਆ ਦੇ ਟਰਬੋ ਨਾਂ ਦੇ ਬੰਦਰਗਾਹੀ ਸ਼ਿਹਰ ਅਤੇ ਨੇੜਲੇ ਦੱਖਣੀ ਅਮਰੀਕੀ ਦੇਸ਼ ਪਨਾਮਾ ਦਰਿਮਆਨ ਸਮੁੰਦਰੀ ਇਲਾਕੇ ਵਿੱਚ ਵਾਪਿਰਆ।
ਉੱਪ ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਕਪੂਰਥਲਾ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਵਿੱਢਣ ਲਈ ਕਿਹਾ ਹੈ। ਕਪੂਰਥਲਾ ਪੁਲਿਸ ਨੇ ਆਈਪੀਸੀ ਦੀ ਧਾਰਾ 420 (ਧੋਖਾਧੜੀ) ਅਤੇ 406 (ਵਿਸ਼ਵਾਸ ਤੋੜਨ ਦਾ ਮਾਮਲਾ) ਅਤੇ ਇਮੀਗ੍ਰੇਸ਼ਨ ਐਕਟ ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਿਸ਼ਤੀ ਵਿੱਚ ਸਵਾਰ ਨੌਜਵਾਨਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਟਰੈਵਲ ਏਜੰਟਾਂ ਤੋਂ ਪੁੱਛਗਿੱਛ ਹੋ ਸਕਦੀ ਹੈ।
ਇਸ ਦੌਰਾਨ ਕਪੂਰਥਲਾ ਤੋਂ ਇੱਕ ਰਿਪੋਰਟ ਮੁਤਾਬਿਕ- ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਦਾ ਸੁਪਨਾ ਲੈ ਕੇ ਹਨੇਰੀਆਂ ਗਲੀਆਂ ਰਾਹੀਂ ਵਿਦੇਸ਼ ਜਾਣ ਦੇ ਝਾਂਸੇ ‘ਚ ਫਸੇ 20-21 ਪੰਜਾਬੀ ਨੌਜਵਾਨਾਂ ਦੇ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਨੇੜੇ ਕਿਸ਼ਤੀ ਪਲਟਣ ਨਾਲ ਡੁੱਬ ਜਾਣ ਦਾ ਖ਼ਦਸ਼ਾ ਹੈ। ਇਹ ਸਾਰੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲਆਂ ਤੋਂ ਹਨ। ਇਹਨਾਂ ‘ਚੋਂ ਕਪੂਰਥਲਾ ਜ਼ਿਲੇ ਦੇ ਦੋ ਨੌਜਵਾਨ, ਜ਼ਿਲ੍ਹਾਂ ‘ਚ ਪਿੰਡ ਜੈਦ ਦਾ ਗੁਰਿਵੰਦਰ ਸਿੰਘ ਅਤੇ ਟਾਂਡੀ ਅੌਲਖ ਦਾ ਗੁਰਜੀਤ ਸਿੰਘ ਸ਼ਾਮਲ ਹਨ। ਕਪੂਰਥਲਾ ਦੇ ਐੱਸ. ਐੱਸ. ਪੀ. ਅਤੇ ਥਾਣਾ ਭੁਲੱਥ ਦੇ ਐੱਸ. ਐੱਚ. ਓ. ਨੂੰ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੈਦ ਬੱਸੀ ਤੋਂ ਬਚਨ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਗੁਰਿਵੰਦਰ ਸਿੰਘ ਨੂੰ ਅਮਰੀਕਾ ਭੇਜਣ ਲਈ ਏਜੰਟਾਂ ਹਰਭਜਨ ਸਿੰਘ ਅਤੇ ਕੁਲਿਵੰਦਰ ਸਿੰਘ ਮੁਲਤਾਨੀ ਨਾਲ 24 ਲੱਖ ‘ਚ ਗੱਲ ਤੈਅ ਕੀਤੀ ਸੀ, ਜਿਸ ਵਿੱਚ 10 ਲੱਖ ਰੁਪਏ ਏਜੰਟਾਂ ਨੂੰ ਐਡਵਾਂਸ ਦੇਣੇ ਸਨ ਅਤੇ ਉਕਤ 10 ਲੱਖ ਰੁਪਏ ਉਸ ਨੇ ਆਪਣੀ ਜ਼ਮੀਨ ਵੇਚ ਕੇ ਇੱਕਠੇ ਕੀਤੇ ਸਨ। ਜਿਸ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਕਿਹਾ ਕਿ ਉਸ ਦਾ ਲੜਕਾ ਤਿੰਨ ਦਿਨਾਂ ਵਿੱਚ ਅਮਰੀਕਾ ਪਹੁੰਚ ਜਾਵੇਗਾ। ਪਰ ਅਜਿਹਾ ਕੁਝ ਨਹੀਂ ਹੋਇਆ। ਏਜੰਟਾਂ ਨੇ ਪਹਿਲਾਂ ਗੁਰਿਵੰਦਰ ਨੂੰ ਕਈ ਦਿਨਾਂ ਤੱਕ ਮਾਲਦੀਵ ਬਿਠਾਈ ਰੱਖਿਆ ਅਤੇ ਫਿਰ ਵਾਪਸ ਉਸ ਨੂੰ ਦਿੱਲੀ ਲੈ ਆਏ।
22 ਦਸੰਬਰ 2015 ਨੂੰ ਏਜੰਟਾਂ ਨੇ ਗੁਰਿਵੰਦਰ ਨੂੰ ਦਿੱਲੀ ਤੋਂ ਬ੍ਰਾਜ਼ੀਲ ਭੇਜ ਦਿੱਤਾ। ਬਚਨ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸੰਬੰਧੀ ਕੁਲਿਵੰਦਰ ਸਿੰਘ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਪੁੱਛਿਆ ਕਿ ਪਹਿਲਾਂ ਤਾਂ ਉਹ ਗੁਰਿਵੰਦਰ ਨੂੰ ਸਹੀ ਵੀਜ਼ੇ ‘ਤੇ ਅਮਰੀਿਕਾ ਭੇਜਣ ਦੀ ਗੱਲ ਕਰ ਰਿਹਾ ਸੀ ਅਤੇ ਹੁਣ ਉਸ ਨੂੰ ਬ੍ਰਾਜ਼ੀਲ ਕਿਉਂ ਭੇਜ ਰਿਹਾ ਤਾਂ ਅੱਗੋਂ ਕੁਲਿਵੰਦਰ ਨੇ ਕਿਹਾ ਕ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ ਤੁਹਾਡਾ ਲੜਕਾ ਸਹੀ ਤਰੀਕੇ ਜਾਏ ਜਾਂ ਫਿਰ ਦੋ ਨੰਬਰ ਨਾਲ, ਤੁਹਾਡਾ ਲੜਕਾ ਪਹੁੰਚ ਜਾਵੇਗਾ।

ਜਲੰਧਰ ਤੇ ਕਪੂਰਥਲਾ ਪੁਲਿਸ ਵੱਲੋਂ ਦੋ ਏਜੰਟਾਂ ਖਿਲਾਫ ਕਾਰਵਾਈ ਸ਼ੁਰੂ
ਬਾਦਲ ਵੱਲੋਂ ਦੁੱਖ ਪ੍ਰਗਟ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਤੋਂ ਅਮਰੀਕਾ ਜਾਂਦੇ 20 ਪੰਜਾਬੀ ਨੌਜਵਾਨਾਂ ਦੇ ਪਨਾਮਾ ਨੇੜੇ ਇੱਕ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਡੁੱਬ ਜਾਣ ਦੀ ਵਾਪਰੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਪੂਰੀ ਤਰ੍ਹਾਂ ਪ੍ਰਭਾਵਿਤ ਪਿਰਵਾਰਾਂ ਦੇ ਨਾਲ ਖੜ੍ਹੀ ਹੈ।

WRITTEN BY