
ਹਰਵਿੰਦਰ ਸਿੰਘ ਜੋ ਕਿ www.punjabipollywood.com ਦੇ ਸੰਪਾਦਕ ਹਨ ।ਉਹਨਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਸਾਲ ਪਹਿਲਾਂ ਸੁਪਰ ਹਿੱਟ ਰਹੀ ਪੰਜਾਬੀ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਦਾ ਦੂਜਾ ਭਾਗ ਬੰਦਾ ਸਿੰਘ ਬਹਾਦਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਫਿਲਮ ਦੀ ਕਹਾਣੀ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਤੋਂ ਸਿੱਖ ਰਾਜ ਦੀ ਸਥਾਪਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਛੀਵਾੜੇ ਤੋਂ ਨੰਦੇੜ ਤੱਕ ਦੇ ਸਮਾਂ ਨੂੰ ਬਿਆਨ ਕਰੇਗੀ ।ਹੈਰੀ ਬਾਜਵਾ ਅਤੇ ਫਿਲਮ ਦੀ ਟੀਮ ਵੱਲੋਂ ਸ਼ੋਸ਼ਲ ਮੀਡੀਆ ‘ਤੇ ਦੱਸਿਆ ਗਿਆ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹ ਫਿਲਮ ਰਿਲੀਜ਼ ਕਰ ਦਿੱਤੇ ਜਾਵੇਗੀ ।ਇਸ ਫਿਲਮ ਵਿੱਚ ਮੁਗਲ ਰਾਜ ਤੋਂ ਭਾਰਤ ਦੀ ਆਜਾਦੀ ਦਾ ਆਗਾਜ਼ ਜੋ ਹੁਣ ਤੱਕ ਇਤਿਹਾਸ ਵਿੱਚ ਅਣਦੇਖਿਆ ਕੀਤਾ ਗਿਆ ।ਉਸ ਦੇ ਕਾਫੀ ਪਹਿਲੂ ਫਿਲਮ ਵਿੱਚ ਦੇਖਣ ਨੂੰ ਮਿਲਣਗੇ ।



