Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕਾ ਅਹੁਦੇਦਾਰਾਂ ਦੀ ਟ੍ਰੇਨਿਗ ਲਈ ਮਾਹਿਰ ਰਾਜਨੀਤਕ ਅਮਰੀਕਾ ਭੇਜੇ ਜਾਣ

Share this story

images (1)Untitledਵਾਸ਼ਿੰਗਟਨ ਡੀਸੀ, 13 ਜਨਵਰੀ- ਪਿਛਲੇ ਦਿਨੀਂ ਪੰਜਾਬ ਦੇ ਹਾਲਾਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲਏ ਗਏ ਫੈਸਿਲਆਂ ਦਾ ਅਮਰੀਕਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਕਰਦਾ ਹੈ, ਪਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਕਿਤੇ ਵੀ ਨਹੀਂ ਕਿਹਾ ਗਿਆ ਕਿ ਪ੍ਰਵਾਸੀ ਅਹੁਦੇਦਾਰ ਵੀ ਫਰਵਰੀ ਵਿੱਚ ਅਨੰਦਪੁਰ ਸਾਹਿਬ ਟ੍ਰੇਨਿੰਗ ਵਿੱਚ ਆਉਣ, ਜਦਿਕ ਕੁਝ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਫੇਸਬੁੱਕ ਅਤੇ ਵਟਸਐਪ ’ਤੇ ਜ਼ੋਰ ਦੇ ਰਹੇ ਹਨ ਕਿ ਵਿਦੇਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਟਿਕਟਾਂ ਬੁੱਕ ਕਰਵਾ ਕੇ ਅਨੰਦਪੁਰ ਸਾਹਿਬ ਟ੍ਰੇਨਿੰਗ ਵਿੱਚ ਪਹੁੰਚਣ, ਜਦਿਕ ਇਹ ਵਾਿਜ਼ਬ ਨਹੀਂ ਹੈ ਪ੍ਰਧਾਨ ਜੀ ਿੲੱਕ ਦੋ ਸੀਨੀਅਰ ਅਹੁਦੇਦਾਰਾਂ ਨੂੰ ਅਮਰੀਕਾ ਭੇਜ ਕੇ ਰਾਜਨੀਤਕ ਪੈਂਤਿੜਆਂ                                                       ਤੋਂ ਜਾਣੂ ਕਰਵਾਉਣ।
ਇਹ ਨਾ ਥੋਪਿਆ ਜਾਵੇ ਕਿ ਵਿਦੇਸ਼ਾਂ ਵਿੱਚ ਬੈਠੇ ਅਹੁਦੇਦਾਰ ਪੰਜਾਬ ਆ ਕੇ ਟ੍ਰੇਨਿੰਗ ਲੈਣ। ਜਿੱਥੇ ਸਮੁੱਚੀ ਟੀਮ ਵਿੱਚ ਬੇਚੈਨੀ ਪਾਈ ਜਾ ਰਹੀ ਹੈ, ਉਥੇ ਇਹ ਵਾਜ਼ਿਬ ਨਹੀਂ ਹੈ ਕਿ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ੀਂ ਬੈਠੇ ਅਹੁਦੇਦਾਰ ਟ੍ਰੇਨਿੰਗ ਵਿੱਚ ਅਨੰਦਪੁਰ ਸਾਹਿਬ ਸ਼ਾਮਿਲ ਹੋਣ। ਸਗੋਂ ਇਹਨਾਂ ਨੂੰ ਵਿਦੇਸ਼ ਵਿੱਚ ਬੈਠਿਆਂ ਹੀ ਡਿਊਟੀਆਂ ਦੇਣੀਆਂ ਚਾਹੀਦੀਆਂ ਹਨ। ਇੱਕ ਗੱਲ ਜ਼ਰੂਰ ਹੈ ਕਿ ਜੋ ਵਲੰਟੀਅਰ ਤੌਰ ’ਤੇ ਜਾਣਾ ਚਾਹੁੰਦੇ ਹਨ ਅਤੇ ਖਰਚਾ ਕਰ ਸਕਦੇ ਹਨ ਉਨ੍ਹਾਂ ਨੂੰ ਮਨਾਹੀ ਨਹੀਂ ਹੈ। ਦੂਜਾ ਪਾਰਟੀ ਮੈਰਿਟ ਦੇ ਅਧਾਰ ’ਤੇ ਕੰਮ ਵੇਖ ਕੇ ਹੀ ਜ਼ਿੰਮੇਵਾਰੀ ਵਾਲੇ ਅਹੁਦੇ ਦੇਣ, ਕਿਉਂਕਿ ਹਰੇਕ ਕੋਈ ਅਹੁਦਿਆਂ ਲਈ ਤਰਲੋਮੱਛੀ ਹੋ ਰਿਹਾ ਹੈ ਪਰ ਕਾਰਗੁਜ਼ਾਰੀ ਪੱਖੋਂ ਉਹ ਮਨਫੀ ਹਨ।
ਹਾਲ ਦੀ ਘੜੀ ਅਹੁਦੇਦਾਰਾਂ ਵੱਲੋਂ ਕੋਈ ਅਜਿਹਾ ਕੰਮ ਨਹੀਂ ਵਿਖਾਇਆ ਗਿਆ ਹੈ ਜਿਸ ਨਾਲ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ। ਹਰੇਕ ਕੋਈ ਆਪਣੇ ਅਹੁਦੇ ਲੈ ਕੇ ਬਿਟਰ-ਬਿਟਰ ਵੇਖ ਰਿਹਾ ਹੈ ਕਿ ਕੀ ਹੋ ਰਿਹਾ ਹੈ। ਲੋੜ ਹੈ ਦੋ ਅਜਿਹੇ ਸੀਨੀਅਰ ਮੰਤਰੀਆਂ ਦੀ ਜੋ ਕੇਵਲ ਸਿਰਫ ਕੋਰ ਕਮੇਟੀ ਦੇ ਚੀਫ ਜਾਂ ਵਧੀਆ ਅਕਸ ਵਾਲੇ ਨਾਲ ਰਾਫਤਾ ਕਾਇਮ ਕਰਕੇ ਵਿਦੇਸ਼ੀ ਅਕਾਲੀ ਦਲ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖੇ। ਹਾਲ ਦੀ ਘੜੀ ਹਰ ਕੋਈ ਘੜੰਮ ਚੌਧਰੀ ਫੋਨ ਕਰਕੇ ਆਪਣੇ ਨਿੱਜ ਨੂੰ ਪੱਠੇ ਪਾ ਰਿਹਾ ਹੈ। ਉਹੋ ਜਿਹੇ ਅੱਗੇ ਸੁਣਨ ਵਾਲੇ ਹਨ ਜੋ ਠੋਸ ਫੈਸਲਾ ਨਹੀਂ ਲੈ ਰਹੇ ਸਗੋਂ ਹਰੇਕ ਨੂੰ ‘ਹਾਂ ਜੀ’ ਕਿਹ ਕੇ ਪੁਕਾਿਰਆ ਜਾ ਰਿਹਾ ਹੈ। ਵਿਦੇਸ਼ੀ ਅਕਾਲੀ ਦਲ ਭਿਵੱਖ ਦੀ ਰਾਜਨੀਤਕ ਤਸਵੀਰ ਵਿੱਚ ਅਹਿਮ ਰੋਲ ਨਿਭਾਅ ਸਕਦਾ ਹੈ ਜੇਕਰ ਯੋਗ ਸੀਨੀਅਰ ਅਕਾਲੀ ਨੇਤਾ ਨੂੰ ਜ਼ਿੰਮੇਵਾਰੀ ਦੇ ਕੇ ਵਿਦੇਸ਼ੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।

ਯੂ ਐਸ ਏ ਤੋਂ
ਡਾ. ਸੁਰਿੰਦਰ ਸਿੰਘ
ਗਿੱਲ
ਪੰਜਾਬ ਟਾਇਮਜ਼ ਵਿਸ਼ੇਸ਼

868322c3-ed3d-4f3a-bca3-cd1b6d4411e5

WRITTEN BY