ਖੰਨਾ/ਸਮਰਾਲਾ, 1 ਨਵੰਬਰ (ਕੇ.ਐਲ. ਸਹਿਗਲ, ਕਮਲਜੀਤ)- ਸਮਰਾਲਾ-ਖੰਨਾ ਟੁੱਟੀ-ਫੁੱਟੀ ਹੋਈ ਸੜਕ ਤੇ ਪਿੰਡ ਬਰਧਾਲਾਂ ਕੋਲ ਇਕ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਣ ਕਾਰਨ 5 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਕਰਨਾਲ(ਹਰਿਆਣਾ) ਤੋਂ ਇਕ ਪਰਿਵਾਰ ਜਿਨਾਂ ਦੀ ਕਿ ਲੜਕੀ ਪ੍ਰਿਤਿਕਾ ਧਨੇਜ਼ਾ ਪਤਨੀ ਪਰਮਜੀਤ ਸਿੰਘ ਵਾਸੀ ਨਵਾਂ ਸ਼ਹਿਰ ਦੇ ਪਿੰਡ ਸਕੋਪੁਰ ਵਿਖੇ ਵਿਆਹੀ ਹੋਈ ਸੀ। ਉਸ ਦੇ ਘਰ ਇਕ ਨਵਜੰਮੇ ਲੜਕੇ ਨੇ ਜਨਮ ਲਿਆ ਸੀ। ਉਸਦੀ ਖੁਸ਼ੀ ਮਨਾਉਣ ਲਈ ਬੱਚੇ ਦੇ ਨਾਨਕੇ ਪਰਿਵਾਰ ਵੱਲੋਂ ਲੜਕੀ ਦੇ ਮਾਂ-ਬਾਪ ਅਤੇ ਹੋਰ ਰਿਸ਼ਤੇਦਾਰ ਆ ਰਹੇ ਸੀ। ਪਰ ਹੋਣੀ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਘੇਰ ਲਿਆ ਅਤੇ ਖੁਸ਼ੀ ਸਾਂਝੀ ਕਰਨ ਦਾ ਮੌਕਾ ਉਹਨਾਂ ਕੋਲੋ ਖੋਹ ਲਿਆ ਜਦੋਂ ਉਹਨਾਂ ਦੀ ਕਾਰ ਯਈਲੋ ਨੰ: ਐਚ.ਆਰ 45 ਬੀ 3800 ਸਮਰਾਲਾ-ਖੰਨਾ ਸੜਕ ਤੇ ਪਿੰਡਬਰਧਾਲਾਂ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਜਿਹੜਾ ਕਿਸੇ ਵਾਹਨ ਨੂੰ ਉਵਰਟੇਕ ਕਰ ਰਿਹਾ ਸੀ ਉਸ ਨਾਲ ਭਿਆਨਕ ਟੱਕਰ ਹੋ ਗਈ। ਜਿਸ ਨਾਲ ਮੌਕੇ ਤੇ ਹੀ 5 ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਹਿਚਾਣ ਰੀਨਾ(35) ਪਤਨੀ ਹੈਪੀ , ਹਰਭਜਨ ਸਿੰਘ(54), ਰਾਣੀ(45) ਪਤਨੀ ਮੇਵਾ ਸਿੰਘ, ਅਨਮੋਲ ਸਿੰਘ ਬੱਚਾ (7) ਪੁੱਤਰ ਹੈਪੀ ਕਰਨਾਲ ਵਜੋਂ ਸ਼ਨਾਖਤ ਹੋਈ। ਜਦ ਕਿ ਪੰਜਵੇਂ ਵਿਅਕਤੀ ਕਾਰ ਡਰਾਈਵਰ ਦੀ ਸ਼ਨਾਖਤ ਨਹੀ ਹੋ ਸਕੀ। ਜਖਮੀਆਂ ਵਿੱਚ ਪਰਦੀਪ ਸਿੰਘ ਪੁੱਤਰ ਮੇਵਾ ਸਿੰਘ, ਅਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਕਿਰਨਦੀਪ ਕੌਰ ਪਤਨੀ ਦਲਜੀਤ ਸਿੰਘ, ਨਵਨੀਤ ਕੌਰ ਪਤਨੀ ਦਲਜੀਤ ਸਿੰਘ ਅਤੇ ਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਜਿਹੜੇ ਕਿ ਇਹ ਸਾਰੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਨਾਂ ਸਾਰੇ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਨਾਂ ਸਾਰਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਪੀ.ਜੀ.ਆਈ. ਚੰਡੀਗੜ ਰੈਫਰ ਕਰ ਦਿੱਤਾ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਖੰਨਾ-ਸਮਰਾਲਾ ਸੜਕ ਬਹੁਤ ਬੁਰੀ ਤਰਾਂ ਟੁੱਟੀ ਹੋਈ ਅਤੇ ਥਾਂ-ਥਾਂ ਤੇ ਟੋਏ ਪਏ ਹੋਏ ਹਨ। ਪਰ ਮੀਡੀਆ ਨੇ ਇਸ ਟੁੱਟੀ ਹੋਈ ਖੂਨੀ ਸੜਕ ਬਾਰੇ ਅਖਬਾਰਾਂ ਵਿੱਚ ਕਈ ਵਾਰ ਖਬਰਾਂ ਛਾਪੀਆਂ ਸਨ ਕਿ ਪ੍ਰਸ਼ਾਸ਼ਨ ਕਿਸੇ ਵੱਡੀ ਸੜਕ ਦੁਰਘਟਨਾ ਦੀ ਉਡੀਕ ਵਿੱਚ ਹਨ ਅੱਜ ਹੋਈ ਸਾਬਤ ਹੋ ਗਿਆ ਜਦੋਂ 5 ਜਿੰਦਗੀਆਂ ਮੌਤ ਦੇ ਮੂੰਹ ਵਿੱਚ ਜਾ ਪਈਆਂ ਅਤੇ ਕਈ ਅੰਗ ਗਵਾ ਬੈਠੇ। ਇਹ ਆਮ ਜਨਤਾ ਦੇ ਲਈ ਇਕ ਖੂਨੀ ਸੜਕ ਬਣ ਚੁੱਕੀ ਹੈ। ਇਲਾਕੇ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਸਮਰਾਲੇ ਤੋਂ ਖੰਨੇ ਤੱਕ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਕੋਈ ਅਜਿਹੀ ਹੋਰ ਵੱਡੀ ਦੁਰਘਟਨਾ ਨਾ ਵਾਪਰੇ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਦੇ ਐਸ.ਐਚ.ਓ ਸ੍ਰੀ ਅਸ਼ਵਨੀ ਕੁਮਾਰ ਅਪਣੀ ਪੁਲਿਸ ਪਾਰਟੀ ਸਮੇਤ, ਥਾਣੇਦਾਰ ਪਵਿਤਰ ਸਿੰਘ, ਥਾਣੇਦਾਰ ਨਛੱਤਰ ਸਿੰਘ, ਥਾਣੇਦਾਰ ਤੇਜ਼ਾ ਸਿੰਘ, ਥਾਣੇਦਾਰ ਸਤਪਾਲ ਸਿੰਘ ਘਟਨਾ ਸਥਾਨ ਤੇ ਪੁਹੰਚੇ । ਇਸ ਘਟਨਾ ਦੀ ਖਬਰ ਸੁਣਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਮੱਦਦ ਲਈ ਘਟਨਾ ਸਥਾਨ ਤੇ ਪਹੁੰਚੇ ਜਿਨਾਂ ਨੇ ਪੁਲਿਸ ਨਾਲ ਰਲਕੇ ਜ਼ਖਮੀਆਂ ਦੀ ਸਹਾਇਤਾ ਕੀਤੀ। ਪੁਲਿਸ ਪਾਰਟੀ ਨੇ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਦੇ ਮੌਰਚਰੀ ਖਾਨੇ ਵਿੱਚ ਰੱਖੀਆਂ ਗਈਆਂ। ਅਤੇ ਟਰੱਕ ਡਰਾਈਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ਼ ਕਰਕੇ ਅਗਲੀ ਕਰਾਵਾਈ ਸ਼ੁਰੂ ਕਰ ਦਿੱਤੀ ਹੈ। ਖਬਰਾਂ ਲਿਖਣ ਤੱਕ ਕੋਈ ਵੀ ਰਾਜਨੀਤਿਕ ਅਤੇ ਸਰਕਾਰੀ ਅਧਿਕਾਰੀ ਮੌਕੇ ਤੇ ਨਹੀ ਪਹੁੰਚਿਆ। ਲੁਧਿਆਣਾ ’ਚ ਤਿੰਨ ਮੌਤਾਂ- ਇਥੋਂ ਦੇ ਚੰਦ ਥੀਏਟਰ ਨੇੜੇ ਬੀਤੀ ਰਾਤ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਇਕ ਹੀ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਇਹ ਛਾਉਣੀ ਮੁਹ¤ਲਾ ਨੇੜੇ ਸਥਿਤ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਉਥੇ ਕ੍ਰੇਨ ਜਿਸ ਨੇ ਅ¤ਗੇ ਬਿਜਲੀ ਦਾ ਖੰਭਾ ਬੰਨਿਆ ਹੋਇਆ ਸੀ ਨਾਲ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟ¤ਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਪਾਰਟੀ ਨੇ ਕ੍ਰੇਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿ¤ਤਾ।ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿ¤ਤੀਆਂ ਜਾਣਗੀਆਂ।



