Skip to content
Independent perspectives. Global stories.
BREAKING

ਹੁਣ ਹਰਿਆਣਾ ਸੂਬਾ ‘ਹਰਿਆਣਾ ਇੱਕ-ਹਰਿਆਣਵੀ ਇੱਕ’ ਵੱਜੋਂ ਜਾਣਿਆ ਜਾਣ ਲੱਗਾ : ਮਨੋਹਰ ਲਾਲ

Share this story

ਚੰਡੀਗੜ੍ਹ, 1 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਰਾ ਹਰਿਆਣਾ ਜਾਤੀ ਅਤੇ ਭੌਗੂਲਿਕ ਖੇਤਰ ਦੇ ਆਧਾਰ ’ਤੇ ਵੱਖ-ਵੱਖ ਵਰਗਾਂ ਵਿਚ ਵੰਡਿਆ ਹੋਇਆ ਸੀ, ਲੇਕਿਨ ਹੁਣ ਹਰਿਆਣਾ ਸੂਬਾ ‘ਹਰਿਆਣਾ ਇਕ-ਹਰਿਆਣਾਵੀਂ ਇਕ’ ਵੱਜੋਂ ਜਾਣਿਆ ਜਾਣ ਲੱਗਾ ਹੈ। ਇਹ ਸੂਬੇ ਦੇ ਲੋਕਾਂ ਲਈ ਬਹੁਤ ਵੱਡੀ ਉਪਲੱਬਧੀ ਹੈ। ਮੁੱਖ ਮੰਤਰੀ ਨੇ ਅੱਜ ਕਰਨਾਲ ਦੇ ਸੈਕਟਰ 12 ਵਿਚ ਨਿਫਾ ਵੱਲੋਂ ਆਯੋਜਿਤ ਹਾਰਮਨੀ, 2015 ਕੌਮਾਂਤਰੀ ਸਭਿਆਚਾਰਕ ਪ੍ਰੋਗ੍ਰਾਮ ਦੇ ਉਦਘਾਟਨ ਮੌਕੇ ’ਤੇ ਹਾਜ਼ਿਰ ਲੋਕਾਂ ਅਤੇ ਹਿੱਸਾ ਲੈਣ ਵਾਲੀਆਂ ਨੂੰ ਸੰਬੋਧਤ ਕਰਦੇ ਹੋਏ ਇਹ ਵਿਚਾਰ ਪ੍ਰਗਟਾਏ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਭਿਅਤਾ ਅਤੇ ਸਭਿਆਚਾਰ ਦੀ ਕੌਮਾਂਤਰੀ ਪੱਧਰ ’ਤੇ ਇਕ ਵਿਸ਼ੇਸ਼ ਪਛਾਣ ਹੈ। ਸਭਿਆਚਾਰ ਵਿਚ ਨਿਹਤ ਨੈਤਿਕ ਅਤੇ ਸਮਾਜਿਕ ਆਦਰਸ਼ਾਂ ਦੇ ਨਾਲ-ਨਾਲ ਸਭਿਆਚਾਰਕ ਮੁੱਲ ਸਮੇਂ-ਸਮੇਂ ’ਤੇ ਸਾਡਾਮਾਰਗਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰੋਜਾਨਾ ਦੇ ਕੰਮ ਤੋਂ ਉ¤ਬ ਜਾਂਦੇ ਹਾਂ ਤਾਂ ਕਲਾ ਅਤੇ ਸਭਿਆਚਾਰਕ ਪ੍ਰੋਗ੍ਰਾਮ ਸਾਡੇ ਜੀਵਨ ਵਿਚ ਨਵੀਂ ਉਮੰਗ, ਉਤਸਾਹ ਅਤੇ ਚੇਤਨਾ ਪੈਦਾ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦੌਰਾਨ ਵਿਚ ਕੁਝ ਸਭਿਆਚਾਰਕ ਪ੍ਰੋਗ੍ਰਾਮ ਸਾਡੀ ਸਮਾਜਿਕ ਵਿਵਸਥਾ ਅਤੇ ਨੈਤਿਕਤਾ ਨੂੰ ਗੁਮਰਾਹ ਕਰ ਰਹੇ ਹਨ, ਜਿਸ ਦੇ ਚਲਦੇ ਸਾਡਾ ਨੌਜੁਆਨ ਵਰਗ ਕਈ ਵਾਰ ਭਟਕ ਜਾਂਦਾ ਹੈ। ਮੁੱਖ ਮੰਤਰੀ ਨੇ ਨਿਫਾ ਵੱਲੋਂ ਆਯੋਜਿਤ ਪ੍ਰੋਗ੍ਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੱਥੇ ਦੇਸ਼ ਭਰ ਦਾ ਸਭਿਆਚਾਰ ਤੇ ਕਲਾ ਦਾ ਨਜਾਰਾ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਕਰਨਾਲ ਵਿਚ ਵੱਡਾ ਆਡਿਟੋਰਿਅਮ ਹਾਲ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਆਪਣੇ ਇਖ਼ਤਿਆਰ ਫੰਡ ਵਿਚੋਂ ਨਿਫਾ ਨੂੰ ਪੰਜ ਲੱਖ ਰੁਪਏ ਦੇਣ ਦੀ ਐਲਾਨ ਵੀ ਕੀਤੀ। ਉਨ੍ਹਾਂ ਕਲਾਕਾਰਾਂ ਨੂੰ ਪੁਰਸਕਾਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨਿਫਾ ਵੱਲੋਂ ਨਵਚੇਤਨਾ ਮੰਚ ਦੇ ਪ੍ਰਧਾਨ ਐਸ.ਪੀ.ਚੌਹਾਨ ਅਤੇ ਲਾਜਪਤ ਰਾਏ ਚੌਧਰੀ ਨੇ ਮੁੱਖ ਮੰਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਆਈ.ਡ.ਸਵਾਮੀ, ਮੁੱਖ ਪਰਾਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ ਤੋਂ ਇਲਾਵਾ ਹੋਰ ਮੰਨੇ-ਪ੍ਰਮੰਨੇ ਵਿਅਕਤੀ ਹਾਜ਼ਿਰ ਸਨ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਲੋਹ ਪੁਰਖ ਦੇ ਸਨਮਾਨ ਨਾਲ ਨਵਾਜੇ ਸਰਦਾਰ ਵੱਲਭ ਭਾਈ ਪਟੇਲ ਨੇ ਪੂਰੇ ਭਾਰਤ ਨੂੰ ਏਕਤਾ ਸੂਤਰ ਵਿਚ ਬੰਨ੍ਹ ਕੇ ਦੇਸ਼ ਸੇਵਾ ਦਾ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਦੇਸ਼ ਵਿਚ ਸਥਾਪਿਤ ਅਖੰਡਤਾ ਤੇ ਏਕਤਾ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੈਅਤੀ ’ਤੇ ਅਸੀਂ ਸਾਰੀਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਤੇ ਸੂਬੇ ਦੀ ਏਕਤਾ ਨੂੰ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਦਿੰਦੇ ਰਹਾਂਗੇ। ਮੁੱਖ ਮੰਤਰੀ ਮਨੋਹਰ ਲਾਲ ਅੱਜ ਸਰਦਾਰ ਵੱਭਲ ਭਾਈ ਪਟੇਲ ਦੀ ਜੈਅਤੀ ਦੇ ਮੌਕੇ ’ਤੇ ਕਰਨਾਲ ਵਿਚ ਆਯੋਜਿਤ ਰਨ ਫਾਰ ਯੂਨਿਟੀ ਪ੍ਰੋਗ੍ਰਾਮ ਵਿਚ ਬਤੌਰਤ ਮੁੱਖ ਮਹਿਮਾਨ ਬੋਲ ਰਹੇ ਸਨ। ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਏਕਤਾ ਤੇ ਅਖੰਡਤਾ ਦੀ ਪ੍ਰਤੀਕ ਦੌੜ ਦੀ ਅਗਵਾਈ ਕਰਦੇ ਹੋਏ ਦੌੜ ਲਗਾਈ। ਉਨ੍ਹਾਂ ਨੇ ਹਰੇਕ ਹਫਤੇ ਆਯੋਜਿਤ ਹੋਣ ਵਾਲੇ ਰਾਹਗਿਰੀ ਪ੍ਰੋਗ੍ਰਾਮ ਵਿਚ ਸ਼ਾਮਿਲ ਕਰਦੇ ਹੋਏ ਵੱਖ-ਵੱਖ ਕਲਾਵਾਂ ਵੇਖਿਆ। ਹਰਿਆਣਾ ਦਿਵਸ ਦੇ ਮੌਕੇ ’ਤੇ ਮੁੱਖ ਮੰਤਰੀ ਨੇ ਚੌਗਿਰਦਾ ਸਰੰਖਣ ਨੂੰ ਪ੍ਰੋਤਸਾਹ²ਤ ਕਰਨ ਲਈ ਜਿਲਾ ਸਵੱਛਤਾ ਪ੍ਰੋਗ੍ਰਾਮ ਵਿਚ ਸੈਕਟਰ 12 ਵਿਚ ਪੌਦਾ ਲਗਾਇਆ।

WRITTEN BY