Skip to content
Independent perspectives. Global stories.
BREAKING

ਗੀਤਾ ਬਾਲੀ ਦੀ ਭੂਮਿਕਾ ਵਿਚ ਵਿਦਿਆ ਬਾਲਨ

Share this story

166916-vidya-balan-319 ਸਿਲਕ ਸਮਿਤਾ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਦ ਡਰਟੀ ਪਿਕਚਰ’ ਵਿਚ ਵਿਦਿਆ ਬਾਲਨ ਨੇ ਖੁੱਭ ਕੇ ਅਭਿਨੈ ਕੀ ਕੀਤਾ ਹੁਣ ਹਰ ਬਾਇਓਪਿਕ ਦੇ ਮਾਮਲੇ ਵਿਚ ਵਿਦਿਆ ਦਾ ਨਾਂਅ ਹੀ ਅੱਗੇ ਕੀਤਾ ਜਾ ਰਿਹਾ ਹੈ | ਮੀਨਾ ਕੁਮਾਰੀ ਤੋਂ ਲੈ ਕੇ ਸੁਚਿੱਤਰਾ ਸੇਨ, ਇੰਦਰਾ ਗਾਂਧੀ ਤੇ ਕਿਰਨ ਬੇਦੀ ਦੀ ਜ਼ਿੰਦਗੀ ‘ਤੇ ਬਣਨ ਵਾਲੀਆਂ ਫ਼ਿਲਮਾਂ ਲਈ ਵਿਦਿਆ ਦੇ ਨਾਂਅ ਦੀ ਹੀ ਗੂੰਜ ਸੁਣਾਈ ਦੇਣ ਲੱਗੀ ਹੈ | ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਬਾਇਓਪਿਕ ਦਾ ਵਿਧੀਵਤ ਐਲਾਨ ਨਹੀਂ ਕੀਤਾ ਗਿਆ ਹੈ | ਹਾਂ, ਵਿਦਿਆ ਬਾਲਨ ਦੇ ਮਾਮਲੇ ਵਿਚ ਇਕ ਪੱਕੀ ਖ਼ਬਰ ਇਹ ਆਈ ਹੈ ਕਿ ਉਹ ਅਗਲੀ ਇਕ ਫ਼ਿਲਮ ਵਿਚ ਗੀਤਾ ਬਾਲੀ ਦੀ ਭੂਮਿਕਾ ਨਿਭਾਅ ਰਹੀ ਹੈ | ਇਹ ਫ਼ਿਲਮ ਮਰਾਠੀ ਵਿਚ ਬਣ ਰਹੀ ਹੈ ਅਤੇ ਇਹ ਆਪਣੇ ਜ਼ਮਾਨੇ ਦੇ ਨਾਮੀ ਅਦਾਕਾਰਭਗਵਾਨ ਦੀ ਜ਼ਿੰਦਗੀ ‘ਤੇ ਆਧਾਰਿਤ ਹੈ | ਭਗਵਾਨ ਦਾਦਾ ਦੇ ਨਾਂਅ ਤੋਂ ਮਸ਼ਹੂਰ ਰਹੇ ਇਸ ਅਦਾਕਾਰ ਨੇ ‘ਅਲਬੇਲਾ’ ਦੇ ਰੂਪ ਵਿਚ ਸੁਪਰ ਹਿੱਟ ਫ਼ਿਲਮ ਦਿੱਤੀ ਸੀ | ਉਸ ‘ਤੇ ਇਸ ਮਰਾਠੀ ਫ਼ਿਲਮ ਦਾ ਨਾਂਅ ‘ਏਕ ਅਲਬੇਲਾ’ ਰੱਖਿਆ ਗਿਆ ਹੈ | ‘ਅਲਬੇਲਾ’ ਦੀ ਨਾਇਕਾ ਗੀਤਾ ਬਾਲੀ ਸੀ ਅਤੇ ਇਸ ਫ਼ਿਲਮ ਦੇ ਗੀਤ ਅੱਜ ਵੀ ਸਿਨੇ ਪ੍ਰੇਮੀਆਂ ਦੇ ਦਿਲ ਵਿਚ ਤਾਜ਼ਾ ਹਨ | ਭਗਵਾਨ ਦਾਦਾ ‘ਤੇ ਬਣ ਰਹੀ ਇਸ ਬਾਇਓਪਿਕ ਵਿਚ ‘ਅਲਬੇਲਾ’ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਹੈ ਅਤੇ ਇਥੇ ਵਿਦਿਆ ਬਾਲਨ ਨੂੰ ਗੀਤਾ ਬਾਲੀ ਦੇ ਤੌਰ ‘ਤੇ ਪੇਸ਼ ਕਰਕੇ ਫ਼ਿਲਮ ਦੇ ਦਿ੍ਸ਼ ਦਿਖਾਏ ਜਾਣਗੇ | ਵਿਦਿਆ ਨੂੰ ਇਸ ਮਰਾਠੀ ਫ਼ਿਲਮ ਵਿਚ ਮਰਾਠੀ ਨਹੀਂ ਬੋਲਣੀ ਹੈ ਇਸ ਲਈ ਇਥੇ ਉਸ ਲਈ ਕੰਮ ਕਰਨਾ ਹੋਰ ਸੌਖਾ ਹੋ ਗਿਆ ਹੈ |

WRITTEN BY