ਸ਼ਾਟਗਨ ਜੂਨੀਅਰ ਸੋਨਾਕਸ਼ੀ ਸਿਨਹਾ ‘ਅਕੀਰਾ’ ਫ਼ਿਲਮ ਲਈ ਆਪਣਾ ਸਮਾਂ ਦੇ ਰਹੀ ਹੈ | ਟਵਿੱਟਰ ‘ਤੇ ਬਾਕਾਇਦਾ ਟਵੀਟ ਕਰਕੇ ਉਸ ਨੇ ‘ਅਕੀਰਾ’ ਦੇ ਨਿਰਮਾਤਾ ਏ. ਆਰ. ਮੁਰਗਾਦੋਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸੋਨਾ ਨੇ ਇੰਡਸਟਰੀ ‘ਚ ਪੰਜ ਸਾਲ ਦਾ ਸਫ਼ਰ ਬਤੀਤ ਕਰਨ ਲਈ ਸਲਮਾਨ ਖਾਨ ਤੇ ਅਰਬਾਜ਼ ਖ਼ਾਨ ਨੂੰ ਖਾਸ ਧੰਨਵਾਦ ਦਿੱਤਾ | ਸੋਨਾਕਸ਼ੀ ਨੇ ਕਿਹਾ ਕਿ ਅੱਜ ਮੈਂ ਇੰਡਸਟਰੀ ‘ਚ ਹਾਂ ਤਾਂ ਸਿਰਫ਼ ਸਲਮਾਨ ਤੇ ਅਰਬਾਜ਼ ਕਰਕੇ ਹਾਂ | ਸੋਨਾਕਸ਼ੀ ਅੱਜਕਲ੍ਹ ਦੋ ਐਕਸ਼ਨ ਫ਼ਿਲਮਾਂ ਕਰ ਰਹੀ ਹੈ | ‘ਅਕੀਰਾ’ ਤੋਂ ਇਲਾਵਾ ਦੂਸਰੀ ਦਾ ਨਾਂਅ ‘ਫੋਰਸ-2’ ਹੈ | ਹੁਣ ‘ਡਿਸ਼ੂੰਮ-ਡਿਸ਼ੰੂਮ’ ਤੇ ਸੰਵਾਦ ਔਰਤਾਂ ਨੂੰ ਵੀ ਖੜਕੇ-ਦੜਕੇ ਵਾਲੇ ਮਿਲਣ ਲੱਗ ਪਏ ਹਨ | ਸੋਨਾਕਸ਼ੀ ਅਨੁਸਾਰ ਇਹ ਬਦਲਦੇ ਸਿਨੇਮਾਦੇ ਹਾਲਾਤ ਹਨ | ‘ਮੈਰੀਕਾਮ’ ਜਿਹੀਆਂ ਫ਼ਿਲਮਾਂ ਦੀ ਕਾਮਯਾਬੀ ਸੋਨਾ ਅਨੁਸਾਰ ਨਾਇਕਾ ਪ੍ਰਧਾਨ ਸਿਨੇਮਾ ਦੀ ਕਾਮਯਾਬੀ ਦਾ ਪ੍ਰਤੀਕ ਹੈ | ‘ਅਕੀਰਾ’ ਤੇ ‘ਫੋਰਸ-2’ ਦੋਵਾਂ ਫ਼ਿਲਮਾਂ ਦੀ ਕਹਾਣੀ ਸੋਨਾ ਦੇ ਆਲੇ-ਦੁਆਲੇ ਘੰੁਮਦੀ ਹੈ ਤੇ ਸੋਨਾਕਸ਼ੀ ਸਿਨਹਾ ਨੇ ਇਨ੍ਹਾਂ ਦੋਵਾਂ ਫ਼ਿਲਮਾਂ ‘ਚ ਖੂਬ ਐਕਸ਼ਨ ਦਿ੍ਸ਼ ਤਾਂ ਦਿੱਤੇ ਹੀ ਹਨ, ਨਾਲ ਹੀ ਉਸ ਨੇ ਮਰਦਾਂ ਵਾਲੇ ਸੰਵਾਦ ਵੀ ਬੋਲੇ ਹਨ | ‘ਅਕੀਰਾ’ ਵਿਚ ਕੰਮ ਕਰਨ ਲਈ ਸੋਨਾਕਸ਼ੀ ਸਿਨਹਾ ਨੇ ਮਾਰਸ਼ਲ ਆਰਟ ਵੀ ਸਿੱਖਿਆ | ‘ਫੋਰਸ-2’ ‘ਚ ਵੀ ਐਕਸ਼ਨ ਤਾਂ ਕੀ ਸੋਨਾ ‘ਤੇ ਇਕ ਹੀ ਤਰ੍ਹਾਂ ਦਾ ਠੱਪਾ ਨਹੀਂ ਲੱਗ ਜਾਏਗਾ | ਦੱਖਣੀ ਅਫਰੀਕਾ ਦੀ ਮਾਰਸ਼ਲ ਆਰਟ ਟੀਮ ਦਾ ਸ਼ੁਕਰੀਆ ਤਾਂ ਸੋਨਾਕਸ਼ੀ ਸਿਨਹਾ ਕਰਦੀ ਹੀ ਹੈ, ਜਿਸ ਨੇ ਉਸ ਨੂੰ ਨਿਪੰੁਨ ਬਣਾਇਆ ਹੈ |



