Skip to content
Independent perspectives. Global stories.
BREAKING

ਰਣਬੀਰ ਕਪੂਰ-ਦੀਪਿਕਾ ਨੂੰ ਚਮਕਾਉਂਦੀ ਤਮਾਸ਼ਾ

Share this story

Deepika-Padukone-Ranbir-Kapoor-at-Yeh-Jawaani-Hai-Deewani-Close-Up-Eventਰਣਬੀਰ ਕਪੂਰ-ਦੀਪਿਕਾ ਨੂੰ ਚਮਕਾਉਂਦੀ ਤਮਾਸ਼ਾ  ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਨ ਨੇ ਪਹਿਲੀ ਵਾਰ ਇਕੱਠੇ ‘ਬਚਨਾ ਐ ਹਸੀਨੋ’ ਵਿਚ ਕੰਮ ਕੀਤਾ ਅਤੇ ਫਿਰ ਦੋਵਾਂ ਦੀ ਜੋੜੀ ਨੇ ‘ਯੇ ਜਵਾਨੀ ਹੈ ਦੀਵਾਨੀ’ ਦੇ ਰੂਪ ਵਿਚ ਸੁਪਰ ਹਿੱਟ ਫ਼ਿਲਮ ਦਿੱਤੀ | ਹੁਣ ਇਹ ਦੋਵੇਂ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਤਮਾਸ਼ਾ’ ਵਿਚ ਇਕੱਠੇ ਆ ਰਹੇ ਹਨ | ਇਮਤਿਆਜ਼ ਨੇ ਜਦੋਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਉਦੋਂ ਇਸ ਦਾ ਨਾਂਅ ‘ਵਿੰਡੋ ਸੀਟ’ ਰੱਖਿਆ ਸੀ | ਪਰ ਉਹ ਇਸ ਫ਼ਿਲਮ ਦਾ ਕੰਮ ਚਲਾਊ ਟਾਈਟਲ ਸੀ | ਉਂਝ ਵੀ ਇਮਤਿਆਜ਼ ਨੂੰ ਆਦਤ ਹੈ ਕਿ ਜਦੋਂ ਉਹ ਆਪਣੀ ਕੋਈ ਫ਼ਿਲਮ ਸ਼ੁਰੂ ਕਰਦੇ ਹਨ ਤਾਂ ਉਸ ਦਾ ਕੋਈ ਕੰਮ ਚਲਾਊ ਟਾਈਟਲ ਰੱਖ ਕੇ ਆਪਣਾ ਕੰਮ ਚਲਾ ਲੈਂਦੇ ਹਨ ਅਤੇ ਜਦੋਂ ਫ਼ਿਲਮ ਬਣ ਜਾਂਦੀ ਹੈ ਤਾਂ ਫਿਰ ਇਹ ਸੋਚਿਆਜਾਂਦਾ ਹੈ ਕਿ ਇਸ ਦਾ ਫਾਈਨਲ ਟਾਈਟਲ ਕੀ ਰੱਖਿਆ ਜਾਵੇ |  ਫਿਲਹਾਲ, ਇਮਤਿਆਜ਼ ਦੀ ਇਸ ਨਵੀਂ ਫ਼ਿਲਮ ਵਿਚ ਵੀ ਇਕ ਪ੍ਰੇਮੀ ਜੋੜੇ ਦੀ ਦਾਸਤਾਨ ਕਹੀ ਗਈ ਹੈ ਅਤੇ ਇਹ ਹੈ ਵੇਦ (ਰਣਬੀਰ ਕਪੂਰ) ਅਤੇ ਤਾਰਾ (ਦੀਪਿਕਾ ਪਾਦੂਕੋਨ) | ਵੇਦ ਪੜਿ੍ਹਆ-ਲਿਖਿਆ ਮੁੰਡਾ ਹੈ ਅਤੇ ਉਹ ਇੰਜੀਨੀਅਰ ਹੈ | ਵੇਦ ਨੂੰ ਬਚਪਨ ਵਿਚ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀ ਅਤੇ ਕਹਾਣੀਆਂ ਸੁਣਨ ਤੇ ਪੜ੍ਹਨ ਲਈ ਉਸ ਨੇ ਆਪਣੇ ਘਰ ਤੋਂ ਕਈ ਵਾਰ ਪੈਸੇ ਵੀ ਚੋਰੀ ਕੀਤੇ ਸਨ | ਸ਼ਿਮਲਾ ਵਿਚ ਰਹਿ ਰਹੇ ਵੇਦ ਨੇ ਰਾਮਾਇਣ ਅਤੇ ਮਹਾਂਭਾਰਤ ਤੋਂ ਲੈ ਕੇ ਹੇਲਨ ਆਫ ਟ੍ਰਾਏ, ਲੈਲਾ ਮਜਨੂੰ, ਹੀਰ ਰਾਂਝਾ, ਅਲਾਦੀਨ, ਰੋਮੀਓ ਜੁਲੀਅਟ ਦੀਆਂ ਕਹਾਣੀਆਂ ਸੁਣ ਬਚਪਨ ਤੋਂ ਜਵਾਨੀ ਵਿਚ ਕਦਮ ਰੱਖਿਆ ਸੀ | ਨੰਨ੍ਹੇ ਵੇਦ ਨੂੰ ਉਦੋਂ ਇਹ ਗਿਆਨ ਵੀ ਦਿੱਤਾ ਗਿਆ ਸੀ ਕਿ ਅਖੀਰ ਹਰ ਕਹਾਣੀ ਇਕੋ ਜਿਹੀ ਹੁੰਦੀ ਹੈ | ਵੇਦ ਜਦੋਂ ਵੱਡਾ ਹੋਇਆ ਤਾਂ ਉਸ ਨੇ ਤੈਅ ਕਰ ਲਿਆ ਕਿ ਉਸ ਦੀ ਕਹਾਣੀ ਵੱਖਰੀ ਹੋਵੇਗੀ | ਪੜ੍ਹ-ਲਿਖ ਕੇ ਇੰਜੀਨੀਅਰ ਬਣਿਆ ਵੇਦ ਆਪਣੇ ਕੰਮਕਾਰ ਤੋਂ ਅੱਕ ਕੇ ਵਿਦੇਸ਼ ਵੱਲ ਸੈਰ ਕਰਨ ਨਿਕਲ ਪੈਂਦਾ ਹੈ ਅਤੇ ਉਹ ਫਰਾਂਸ ਦੇ ਸ਼ਹਿਰ ਕੋਰਸਿਕਾ ਜਾ ਪਹੁੰਚਦਾ ਹੈ | ਉਥੇ ਉਸ ਦੀ ਮੁਲਾਕਾਤ ਤਾਰਾ (ਦੀਪਿਕਾ ਪਾਦੂਕੋਨ) ਨਾਲ ਹੁੰਦੀ ਹੈ | ਆਪਣੀ ਵੱਖਰੇ ਤਰ੍ਹਾਂ ਦੀ ਪ੍ਰੇਮ ਕਹਾਣੀ ਰਚਣ ਦਾ ਇਰਾਦਾ ਰੱਖ ਰਿਹਾ ਦੇਵ ਆਪਣੀ ਗ਼ਲਤ ਪਛਾਣ ਤਾਰਾ ਨੂੰ ਦਿੰਦਾ ਹੈ ਅਤੇ ਤਾਰਾ ਵੀ ਉਸ ਨੂੰ ਆਪਣਾ ਨਾਂਅ ਮੋਨਾ ਦੱਸਦੀ ਹੈ | ਦੋਵੇਂ ਇਹ ਤੈਅ ਕਰਦੇ ਹਨ ਕਿ ਕੁਝ ਦਿਨ ਕੋਰਸਿਕਾ ਵਿਚ ਇਕੱਠੇ ਬਿਤਾਉਣਗੇ ਅਤੇ ਫਿਰ ਇਥੋਂ ਜਾ ਕੇ ਉਹ ਜ਼ਿੰਦਗੀ ਵਿਚ ਇਕ ਦੂਜੇ ਨੂੰ ਕਦੀ ਸੰਪਰਕ ਨਹੀਂ ਕਰਨਗੇ | ਕੋਰਸਿਕਾ ਵਿਚ ਹਾਸੇ-ਖੁਸ਼ੀ ਨਾਲ ਦਿਨ ਬਿਤਾਉਣ ਵਾਲੇ ਵੇਦ ਅਤੇ ਤਾਰਾ ਬਾਅਦ ਵਿਚ ਵੱਖ ਹੋ ਜਾਂਦੇ ਹਨ ਪਰ ਕਿਸਮਤ ਉਨ੍ਹਾਂ ਨੂੰ ਫਿਰ ਇਕ ਵਾਰ ਇਕੱਠੇ ਕਰ ਦਿੰਦੀ ਹੈ |

WRITTEN BY