Skip to content
Independent perspectives. Global stories.
BREAKING

ਸਤਾਰਾਂ ਸਾਲਾਂ ਬਾਅਦ ਯੋਗਰਾਜ -ਗੁੱਗੂ ਗਿੱਲ ਫਿਰ ਇਕੱਠੇ

Share this story

278296 ਪੰਜਾਬੀ ਸਿਨੇਮੇ ਦਾ ਵੱਡਾ ਹਸਤਾਖਰ ਬਣ ਚੁੱਕੇ ਗੁੱਗੂ ਗਿੱਲ ਨੇ ਤਕਰੀਬਨ ਡੇਢ ਸਾਲ ਦੇ ਵਕਫੇ ਬਾਅਦ ਇਕ ਵਾਰ ਫਿਰ ਤਿੰਨ ਪੰਜਾਬੀ ਫ਼ਿਲਮਾਂ ਨਾਲ ਅੰਗੜਾਈ ਲਈ ਹੈ | ਇਸ ਦੇ ਨਾਲ ਹੀ ਗੁੱਗੂ ਗਿੱਲ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਵਾਲੀ ਖ਼ਬਰ ਸੁਣਾਈ ਹੈ ਕਿ ਉਹ ਅਤੇ ਯੋਗਰਾਜ ਸਿੰਘ ਤਕਰੀਬਨ 17 ਸਾਲਾਂ ਦੇ ਵਕਫੇ ਬਾਅਦ ਮੁੜ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ਦੇਣਗੇ | ਗੁੱਗੂ ਗੱਲ ਨਾਲ ਗੱਲਬਾਤ ਇਸ ਪ੍ਰਕਾਰ ਹੈ :- ਇਸ ਸਾਲ ਮੇਰੀ ਪਹਿਲੀ ਫ਼ਿਲਮ ‘ਜਿੰਦਾ ਸੁੱਖਾ’ ਰਿਲੀਜ਼ ਹੋਈ ਹੈ, ਜਿਸ ‘ਚ ਮੈਂ ਇਕ ਅਣਖ ਤੇ ਇਮਾਨ ਖਾਤਰ ਜੂਝਣ ਵਾਲੇ ਨੌਜਵਾਨਾਂ ਦੇ ਮੁਖੀ ਦੀ ਭੂਮਿਕਾ ‘ਚ ਹਾਂ | ਇਸ ਤੋਂ ਇਲਾਵਾ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਫ਼ਿਲਮ ‘ਦਿਲਦਾਰੀਆਂ’ ‘ਚ ਵੀ ਮੈਂ ਕੇਂਦਰੀ ਕਿਰਦਾਰ ਨਿਭਾਇਆ | ਇਸ ਫ਼ਿਲਮ ‘ਚ ਮੈਂ ਜਿੱਥੇ ਨਾਇਕਾ ਦਾ ਪਿਤਾ ਹਾਂ, ਉੱਥੇ ਪਿੰਡਦੇ ਮੁਹਤਬਰ ਬੰਦੇ ਦਾ ਕਿਰਦਾਰ ਵੀ ਨਿਭਾਇਆ ਹੈ | ਨਵਨੀਅਤ ਸਿੰਘ ਦੁਆਰਾ ਨਿਰਦੇਸ਼ਿਤ ਫ਼ਿਲਮ ‘ਸ਼ਰੀਕ’ ਮੇਰੇ ਅਤੇ ਯੋਗਰਾਜ ਸਿੰਘ ਦੇ ਆਰੰਭਕ ਦੌਰ ਵਾਲੀਆਂ ਫ਼ਿਲਮਾਂ ਦੀ ਯਾਦ ਦਿਵਾਏਗੀ | ਇਸ ਫ਼ਿਲਮ ‘ਚ ਮੈਂ ਇਕ ਵੱਡੇ ਪਰਿਵਾਰ ਦੇ ਮੁਖੀ ਦੀ ਅਤੇ ਸਾਡੇ ਸ਼ਰੀਕ ਪਰਿਵਾਰ ਦੇ ਮੁਖੀ ਦੀ ਭੂਮਿਕਾ ਮੁਕੁਲ ਦੇਵ ਨਿਭਾਅ ਰਿਹਾ ਹੈ |ਜਲਦੀ ਹੀ ਫ਼ਿਲਮ ‘ਜੱਟ ਤੇ ਜ਼ਮੀਨ-2’ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ, ਜਿਸ ਰਾਹੀਂ ਮੈਂ ਅਤੇ ਯੋਗਰਾਜ ਸਿੰਘ ਮੁੜ ਦਰਸ਼ਕਾਂ ਦੀ ਕਚਹਿਰੀ ‘ਚ ਪੇਸ਼ ਹੋਵਾਂਗੇ | ਉਮੀਦ ਹੈ ਕਿ ਇਹ ਸਿਲਸਿਲਾ ਹੋਰ ਅੱਗੇ ਵਧੇਗਾ ਅਤੇ ਪੰਜਾਬੀਆਂ ਨੂੰ ਮੁੜ ਅਣਖ ਤੇ ਗ਼ੈਰਤ ਲਈ ਲੜਦੇ ਪੰਜਾਬੀਆਂ ਦੇ ਕਿਰਦਾਰਾਂ ਵਾਲੀਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ | ਮੇਰੀ ਇਕ ਫ਼ਿਲਮ ਕਾਲਜੀਏਟ ਵੀ ਬਣ ਚੁੱਕੀ ਹੈ ਅਤੇ ਦੋ ਹੋਰ ਫ਼ਿਲਮਾਂ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਵਾਲੇ ਹਨ |

WRITTEN BY