Skip to content
Independent perspectives. Global stories.
BREAKING

ਚੰਡੀਗੜ੍ਹ ਵਿਖੇ ਪੰਜਾਬ ਮਿਉਂਸਪਲ ਭਵਨ ਬਣ ਕੇ ਤਿਆਰ, ਉਦਘਾਟਨ ਛੇਤੀ

Share this story

ਚੰਡੀਗੜ•੍ਹ, 7 ਅਕਤੂਬਰ (ਨਾਗਪਾਲ)- ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਸੈਕਟਰ 35 ਵਿਖੇ ਬਣਾਇਆ ਜਾ ਰਿਹਾ ਮਿਉਂਸਪਲ ਭਵਨ ਹੁਣ ਮੁਕੰਮਲ ਬਣ ਕੇ ਤਿਆਰ ਹੋ ਗਿਆ ਹੈ। 38 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਭਵਨ ਵਿੱਚ ਨਿਰਮਾਣ ਅਤੇ ਹੋਰ ਸਾਰਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸਿਰਫ ਹੁਣ ਬਿਜਲੀ, ਪਾਣੀ ਆਦਿ ਦੇ ਕੁਨੈਕਸ਼ਨ ਲੈਣੇ ਰਹਿੰਦੇ ਹਨ। ਇਸ ਭਵਨ ਦਾ ਬਹੁਤ ਜਲਦ ਉਦਘਾਟਨ ਕਰ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਸਮੂਹ ਵਿੰਗਾਂ ਨੂੰ ਇਸ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਨਾਲ ਸੂਬੇ ਦੇ ਸ਼ਹਿਰੀਆਂ ਨੂੰ ਇਕ ਛੱਤ ਹੇਠਾਂ ਨਾਗਰਿਕ ਸੇਵਾਵਾਂ ਦੇਣ ਦਾ ਸੁਫਨਾ ਪੂਰਾ ਹੋਵੇਗਾ।ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਉਂਸਪਲ ਭਵਨ ਦੀ ਆਲੀਸ਼ਾਨ ਇਮਾਰਤ ਹੁਣ ਮੁਕੰਮਲ ਤਿਆਰ ਹੋ ਗਈ ਹੈ ਅਤੇ ਜਲਦ ਹੀ ਇਸ ਵਿੱਚ ਵਿਭਾਗ ਦੀਆਂ ਸਾਰੀਆਂ ਬਰਾਂਚਾਂ ਡਾਇਰੈਕਟੋਰੇਟ, ਪੀ.ਐਮ.ਆਈ.ਡੀ.ਸੀ., ਟਾਊਨ ਪਲਾਨਿੰਗ, ਸੂਡਾ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਡਾਇਰੈਕਟਰ, ਸਕੱਤਰ, ਮੁੱਖ ਸੰਸਦੀ ਸਕੱਤਰ ਤੇਖੁਦ ਉਨ੍ਹਾਂ ਦਾ ਦਫਤਰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੂਰਾ ਭਵਨ ਵਾਤਾਨਕੂਲ (ਏ.ਸੀ.) ਹੋਵੇਗਾ ਅਤੇ ਵਿਭਾਗ ਦੇ ਈ-ਗਵਰਨੈਂਸ ਪ੍ਰਾਜੈਕਟ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਪੂਰਾ ਭਵਨ ਵਾਈ-ਫਾਈ ਸੁਵਿਧਾ ਨਾਲ ਜੁੜਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਭਵਨ ਵਿੱਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ 350 ਸੀਟਾਂ ਵਾਲਾ ਆਡੀਟੋਰੀਅਮ ਵੀ ਹੋਵੇਗਾ।ਸ੍ਰੀ ਜੋਸ਼ੀ ਨੇ ਦੱਸਿਆ ਕਿ ਭਵਨ ਦੇ ਹੋਂਦ ਵਿੱਚ ਆਉਣ ਦੇ ਨਾਲ ਸੂਬੇ ਦੇ ਸਮੂਹ ਸ਼ਹਿਰੀਆਂ ਦੇ ਨਾਲ ਨਗਰ ਨਿਗਮਾਂ, ਕੌਂਸਲਾਂ, ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟਾਂ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ਇਕੋ ਥਾਂ ਹੋ ਜਾਇਆ ਕਰਨਗੇ ਜਿਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ। ਉਨ੍ਹਾਂ ਕਿਹਾ ਕਿ ਇਸ ਭਵਨ ਦੇ ਬਣਨ ਨਾਲ ਹੁਣ ਸ਼ਹਿਰੀਆਂ ਨੂੰ ਇਕ ਛੱਤ ਹੇਠਾਂ ਸਮੂਹ ਸੇਵਾਵਾਂ ਦੇਣ ਦਾ ਸੁਫਨਾ ਪੂਰਾ ਹੋ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਭਾਗ ਦੇ ਕੰਮ ਕਾਜ ਵਿੱਚ ਤੇਜ਼ੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਮਿਉਂਸਪਲ ਭਵਨ ਬਣਾਇਆ ਜਾ ਰਿਹਾ

WRITTEN BY