ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਮਹਿੰਦਰ ਸਿੰਘ ਬਿੱਟੂ ਵਾਲੀਆ ਬਣੇ ਪ੍ਰਧਾਨ

Page-1_18 ਸ੍ਰੀ ਅਨੰਦਪੁਰ ਸਾਹਿਬ, 10 ਮਾਰਚ (ਦਵਿੰਦਰਪਾਲ ਸਿੰਘ)- ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਅੱਜ ਜਿੱਥੇ ਅਕਾਲੀ ਭਾਜਪਾ ਗੱਠਜੋੜ ਦਾ ਪੂਰੀ ਤਰਾਂ ਵਿਛੋੜਾ ਹੋ ਗਿਆ ਉਥੇ ਇਸ ਅਹਿਮ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋ ਗਿਆ। ਇਸ ਬਾਰੇ ਚੋਣ ਅਫਸਰ ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਮੇਂ 13 ’ਚੋਂ 10 ਕੌਂਸਲਰ ਹਾਜ਼ਰ ਹੋਏ ਸਨ ਤੇ ਇਨ੍ਹਾਂ ਨੇ ਸਰਬਸੰਮਤੀ ਨਾਲ ਮਹਿੰਦਰ ਸਿੰਘ ਬਿੱਟੂ ਵਾਲੀਆ ਨੂੰ ਪ੍ਰਧਾਨ, ਭਜਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਰਿੰਦਰ ਸਿੰਘ ਸੈਣੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਥੇ ਦੱਸਣਯੋਗ ਹੇੈ ਕਿ ਕੁੱਲ 13 ਕੌਂਸਲਰਾਂ ਚੌਂ ਤਿੰਨਾਂ ਤੇ ਭਾਜਪਾ ਦੀ ਜਿੱਤ ਹੋਈ ਸੀ ਪਰ ਅੱਜ 13 ਚੌਂ 10 ਕੌਂਸਲਰ ਅਕਾਲੀ ਦੱਲ ਦੇ ਬਿੱਟੁੂ

ਵਾਲੀਆ ਦੀ ਅਗਵਾਈ ਵਿਚ ਇਕੱਠੇ ਹੋ ਗਏ ਜਦੋ ਕਿ ਭਾਜਪਾ ਦੇ 3 ਕੌਂਸਲਰ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਇਸ ਅਹਿਮ ਮੋਕੇ ਗੈਰ ਹਾਜਿਰ ਰਹਿਣਾ ਹੀ ਮੁਨਾਸਿਬ ਸਮਝਿਆ। ਭਾਂਵੇ ਕਿ ਅਕਾਲੀ ਭਾਜਪਾ ਗੱਠਜੋੜ ਦੇ ਮੁਤਾਬਿਕ ਅਨੰਦਪੁਰ ਸਾਹਿਬ ਵਿਖੇ ਸਾਂਝੇ ਤੌਰ ’ਤੇ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਜਾਣਾ ਸੀ ਪਰ ਭਾਜਪਾ ਦੇ ਸਾਰੇ ਕੌਂਸਲਰ ਤੇ ਮੰਤਰੀ ਸਣੇ ਗੈਰਹਾਜਰ ਹੋਣ ਕਾਰਨ ਸੀਨੀਅਰ ਮੀਤ ਪ੍ਰਧਾਨਗੀ ਭਜਨ ਸਿੰਘ ਦੇ ਹੱਕ ਵਿਚ ਹੋਈ। ਅਕਾਲੀ ਦੱਲ ਦੇ ਬਿੱਟੂ ਵਾਲੀਆ ਨੂੰ ਹਿਮਾਇਤ ਦੇਣ ਵਾਲਿਆਂ ਵਿਚ ਕੌਂਸਲਰ ਹਰਜੀਤ ਸਿੰਘ ਜੀਤਾ, ਮਨਪ੍ਰੀਤ ਕੌਰ ਅਰੋੜਾ, ਜਥੇ:ਰਾਮ ਸਿੰਘ, ਜਤਿੰਦਰ ਕੌਰ, ਭਜਨ ਸਿੰਘ, ਸੁਨੀਤਾ ਦੇਵੀ, ਕਰਨੈਲ ਸਿੰਘ, ਗੁਰਅਵਤਾਰ ਸਿੰਘ, ਨਰਿੰਦਰ ਸਿੰਘ ਸੈਣੀ ਹਾਜਰ ਸਨ। ਸਵੇਰ ਵੇਲੇ ਤੋ ਹੀ ਕੈਬਨਿਟ ਮੰਤਰੀ ਡਾ:ਦਲਜੀਤ ਸਿੰਘ ਚੀਮਾ, ਅਕਾਲੀ ਦੱਲ ਦੇ ਸਿਆਸੀ ਸਲਾਹਕਾਰ ਅਮਰਜੀਤ ਸਿੰਘ ਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਮਾਕੜ੍ਹ ਸਣੇ ਅਕਾਲੀ ਲੀਡਰਸ਼ਿਪ ਅਤੇ ਕੌਂਸਲਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਕੱਠੇ ਹੋ ਗਏ ਤੇ ਆਪਸੀ ਵਿਚਾਰ ਵਟਾਂਦਰੇ ਤੋ ਬਾਅਦ ਐਸ ਡੀ ਐਮ ਦਫਤਰ ਵਿਖੇ ਪੁੱਜੇ। ਜਿੱਥੇ ਚੋਣ ਅਫਸਰ ਦਿਲਬਾਗ ਸਿੰਘ ਨੇ ਮਹਿੰਦਰ ਸਿੰਘ ਬਿੱਟੂ ਵਾਲੀਆ ਤੇ ਹੋਰ ਅਹੁਦੇਦਾਰਾਂ ਦੇ ਨਾਮ ਤੇ ਮੋਹਰ ਲਾਈ। ਪ੍ਰਧਾਨ ਬਨਣ ਤੋ ਬਾਅਦ ਸਮੁੱਚੀ ਟੀਮ ਨੇ ਆਪਣੇ ਸਮੱਰਥਕਾਂ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਸਾਰਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਬਨਣ ਤੋ ਬਾਅਦ ਬਿੱਟੁੂ ਵਾਲੀਆ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੀ ਜਿੰਦਗੀ ਅਕਾਲੀ ਦੱਲ ਅਤੇ ਸ਼ਹਿਰਵਾਸੀਆਂ ਨੂੰ ਸਮਰਪਿਤ ਕਰਦਾ ਹਾਂ ਤੇ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਾਂਗਾ। ਇਸ ਮੋਕੇ ਐਡਵੋਕੇਟ ਪਾਖਰ ਸਿੰਘ ਭੱਠਲ, ਨੰਬੜਦਾਰ ਦਰਸ਼ਨ ਸਿੰਘ, ਜਥੇ:ਸੰਤੋਖ ਸਿੰਘ, ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ, ਮਿੰਟੁੂ ਨੰਬੜਦਾਰ, ਗੱਜਣ ਸਿੰਘ ਸੰਧੂ, ਮੋਹਨ ਸਿੰਘ ਡੂਮੇਵਾਲ, ਹਰਦੇਵ ਸਿੰਘ ਦੇਬੀ, ਰਣਜੀਤ ਸਿੰਘ ਗੁਡਵਿਲ, ਸ਼ਮਸ਼ੇਰ ਸਿੰਘ ਦਬੂੜ, ਤੇਜਿੰਦਰ ਸਿੰਘ ਪੱਪੂ, ਸ਼ੀਲੁੂ, ਬੰਟੀ ਵਾਲੀਆ, ਮਾਤਾ ਗੁਰਚਰਨ ਕੌਰ, ਜਸਵਿੰਦਰ ਕੌਰ, ਰਜਿੰਦਰ ਕੌਰ, ਤੇਜਿੰਦਰ ਕੌਰ, ਜਸਪਾਲ ਸਿੰਘ ਪਾਲ, ਗੁਰਵਿੰਦਰ ਸਿੰਘ ਭੁੱਲਰ, ਸੁਰਿੰਦਰ ਸਿੰਘ ਮਟੋਰ, ਪ੍ਰਿੰ:ਕੇਵਲ ਸਿੰਘ ਆਦਿ ਹਾਜਰ ਸਨ।
ਭਾਜਪਾ ਨੇ ਆਪਣਾ ਕੀਤਾ ਪਾਇਆ : ਵਾਲੀਆ
ਇਸ ਸਮੁੱਚੇ ਮਾਮਲੇ ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਅਕਾਲੀ ਦੱਲ ਦੇ ਸਿਆਸੀ ਸਲਾਹਕਾਰ ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਿੱਥੇ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿਖਿਆ ਮੰਤਰੀ ਡਾ:ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ ਉਥੇ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਵੀ ਤਹਿਦਿਲੋ ਧੰਨਵਾਦ ਕਰਦਿਆਂ ਹਰ ਸਮੇ ਸੇਵਾ ਵਿਚ ਹਾਜਰ ਰਹਿਣ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਗੱਠਜੋੜ ਦੀ ਮਰਿਆਦਾ ਦਾ ਘਾਣ ਰੋਪੜ ਵਿਚ ਕੀਤਾ ਉਸ ਦਾ ਖਾਮਿਆਜਾ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਹੋਈ ਸ਼ਰਮਨਾਕ ਹਾਰ ਖਾਕੇ ਭੁਗਤਣਾ ਪਿਆ।

Send this to a friend