ਬਾਘਾ ਵੱਲੋਂ ਦੋਸ਼ੀ ਵਿਰੁਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੇ ਆਦੇਸ਼
ਚੰਡੀਗੜ੍ਹ 10 ਮਾਰਚ (ਪੀ. ਟੀ.)-ਗੁਰੁ ਰਵਿਦਾਸ ਜੀ ਬਾਰੇ ਇਤਰਾਜਯੋਗ ਟਿਪਣੀਆਂ ਤੇ ਗੰਭੀਰ ਨੋਟਿਸ ਲੈਦਿਆਂ ਅੱਜ ਡਾਇਰੈਕਟਰ ਬਿਉਰੋ ਆਫ ਇਨਵੈਸਟੀਗੇਸ਼ਨ, ਪੰਜਾਬ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਜੇਸ਼ ਬਾਘਾ ਦੇ ਸਾਹਮਣੇ ਪੂਰੀ ਕਾਰਵਾਈ ਰਿਪੋਰਟ ਸਮੇਤ ਪੇਸ਼ ਹੋਏ ਅਤੇ ਮੁਕੰਮਲ ਰਿਪੋਰਟ ਪੇਸ਼ ਕੀਤੀ । ਉਹਨਾ ਦੇ ਨਾਲ ਡੀ ਆਈ ਜੀ ਜ¦ਧਰ ਰੇਜ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਐਸ ਐਸ ਪੀ ਕਪੂਰਥਲਾ ਸ੍ਰੀ ਅਸੀਸ ਚੌਧਰੀ ਵੀ ਸਨ। ਰਿਪੋਰਟ ਵਿਚ ਉਹਨਾਂ ਦੱਸਿਆ ਕਿ ਇਹ ਮਾਮਲਾ ਨਿੱਜੀ ਰੰਜਿਸ਼ ਦਾ ਸੀ ਅਤੇ ਦੋਸ਼ੀ ਨੇ ਇਸ ਰੰਜ਼ਸ ਨੂੰ ਨਿਕਾਲਣ ਲਈ ਇਲਾਕੇ ਦੇ 14-15 ਘਰਾਂ ਵਿਚ ਚਿੱਠੀਆਂ ਲਿਖ ਕੇ ਅਪਮਾਨਜਨਕ ਪੋਸਟਰ ਭੇਜੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋ ਮਾਮਲੇ ‘ਚ
ਢੁ¤ਕਵੀਂ ਕਾਰਵਾਈ ਕਰਕੇ ਮਾਹੌਲ ਨੂੰ ਖਰਾਬ ਹੋਣ ਤੋ ਬਚਾਇਆ ਗਿਆ । ਉਹਨਾਂ ਦੱਸਿਆ ਕਿ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚਲ ਰਹੀ ਹੈ। ਸ੍ਰੀ ਬਾਘਾ ਨੇ ਸੁਣਵਾਈ ਉਪਰੰਤ ਕਿ ਏ.ਡੀ.ਜੀ.ਪੀ. (ਕਰਾਇਮ),ਪੰਜਾਬ ਨੂੰ ਆਦੇਸ਼ ਦਿਤਾ ਕਿ ਦੋਸ਼ੀ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਕਿਉ ਜੋ ਦੋਸ਼ੀ ਮੁੱਖ ਮਕਸਦ ਨਿੱਜੀ ਰੰਜਿਸ਼ ਦੇ ਨਾਲ ਨਾਲ ਦੋ ਫਿਰਕੇ ਦੇ ਲੋਕਾਂ ਵਿਚ ਨਫਰਤ ਪੈਦਾ ਕਰਕੇ ਸੂਬੇ ਦੇ ਅਮਨ ਸ਼ਾਤੀ ਵਾਲੇ ਮਾਹੌਲ ਨੂੰ ਖਰਾਬ ਕਰਨਾ ਸੀ। ਸ੍ਰੀ ਬਾਘਾ ਨੇ ਇਸ ਮਾਮਲੇ ਵਿਚ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵਲੋ ਸਮੇ ਸਿਰ ਕੀਤੀ ਢੁੱਕਵੀ ਕਾਰਵਾਈ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਸੂਬੇ ਵਿਚ ਅਮਨ ਸ਼ਾਤੀ ਅਤੇ ਭਾਈਚਾਰਕ ਏਕਤਾ ਵਾਲੇ ਮਾਹੋਲ ਨੂੰ ਕਿਸੇ ਵੀ ਕੀਮਤ ਤੇ ਕਿਸੇ ਵਿਅਕਤੀ ਨੂੰ ਇਜ਼ਾਜ਼ਤ ਨਹੀ ਦਿਤੀ ਜਾ ਸਕਦੀ। ਇਸ ਲਈ ਸ੍ਰੀ ਬਾਘਾ ਨੇ ਦੋਸ਼ੀ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ 13 ਮਾਰਚ ਤੱਕ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ।