ਵੱਖ-ਵੱਖ ਜਥੇਬੰਦੀਆਂ ਨੇ ਘੇਰਿਆ ਬਰਨਾਲਾ ਡੀ.ਸੀ. ਦਫ਼ਤਰ

Page-1_31 ਬਰਨਾਲਾ, 10 ਮਾਰਚ  (ਸਤਬਚਨ , ਖੁੱਡੀ ਕਲਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਆਪਣੀ ਬਠਿੰਡਾ ਮੋਰਚੇ ਦੀਆਂ ਬਾਕੀ ਰਹਿੰਦੀਆਂ ਅਤੇ ਭਖਵੀਂਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਅੱਗੇ ਪੱਕਾ ਮੋਚਾ ਲਗਾ ਲਿਆ ਹੈ। ਚਾਰ ਦਿਨਾਂ ਇਸ ਮੋਰਚੇ ਵਿਚ ਕਿਸਾਨਾਂ ਨੇ ਆਪਣੇ ¦ਗਰ ਲਈ ਸਮੱਗਰੀ ਸਮੇਤ ਰਸੋਈ ਦਾ ਸਾਰਾ ਸਾਮਾਨ ਨਾਲ ਲਿਆਂਦਾ। ਇਸ ਮੌੇਕ ਕੇਂਦਰ ਅਤੇ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਨੂੰ ਖੋਲ੍ਹਣ ਲਈ  ਅੱਕੇ ਲੋਕਾਂ ਨੇ ਮੋਰਚੇ ਮੱਲਣ ਦਾ ਰਸਤਾ ਚੁਣਿਆ ਹੈ। ਨਵੇਂ ਬਜ਼ਟ ਵਿਚ ਕਾਰਪਰੋਟ ਘਰਾਣਿਆਂ ਦੇ ਦਬਾਅ ਕਾਰਣ, ਭੂਮੀ ਅ੍ਰਧਗ੍ਰਹਿਣ ਕਾਨੂੰਨ ਨੂੰ ਲਾਗੂ ਕਰਕੇ ਜ਼ਮੀਨਾਂ ਦੇ ਮਾਲਕ

ਕੰਪਨੀਆਂ ਨੂੰ ਬਣਾਇਆ ਜਾ ਰਿਹਾ ਹੈ। ਐਫ.ਸੀ.ਆਈ. ਨੂੰ ਤੋੜਨਾ ਅਤੇ ਯੂਰੀਆ ਕੰਟਰੋਲ ਮੁਕਤ ਕਰਨ ਦੀ ਤਜਵੀਜ਼ ਰੱਦ ਕਰਕੇ ਫ਼ਸਲਾਂ ਦੀ ਸਰਕਾਰੀ ਖਰੀਦ ਬਾ ਦਸਤਰ ਜਾਰੀ ਰੱਖੀ ਜਾਵੇ। ਸਵਾਮੀਨਾਥਨ ਰਿਪੋਰਟ ਦੀਆਂ ਸਾਰੀਆਂ ਕਿਸਾਨ ਪੱਖੀ ਸਿਫ਼ਾਰਸ਼ਾਂ ਲਾਗੂ ਕਰੋ ਅਤੇ ਗਰੀਬਾਂ ਨੂੰ ਅਨਾਜ ਵਾਲਾ ਅੱਧ ਮੁੱਲ ਤੇ ਦਿੱਤੀਆਂ ਜਾਣ। ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸਾਰੇ ਸਰਦਾਰੀ, ਸਹਿਕਾਰੀ ਅਤੇ ਸੂਦਖੋਰੀ ਕਰਜ਼ਿਆਂ ਤੇ ਲਕੀਰ  ਮਾਰੋ ਅਤੇ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ (ਸੂਦਖੋਰੀ ਸਬੰਧੀ) ਤੁਰੰਤ ਬਣਾਓ। ਸਰਕਾਰੀ ਸਰਵੇ ਵਿਚ ਸ਼ਾਮਿਲ ਪਰ ਮੁਆਵਜ਼ੇ ਤੋਂ ਵਾਂਝੇ ਰਹਿੰਦੇ ਜਾਂ ਸਰਵੇ ਤੋਂ ਬਾਹਰ ਛੱਡੇ ਗਏ, ਸਾਰੇ ਖੁਦਕਸ਼ੀ ਪੀੜ੍ਹਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਮੁਆਵਜ਼ਾ ਤੇ ਇਕ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਓ। ਅਵਾਰਾ ਪਸ਼ੂਆਂ ਲਈ ਸਾਂਭ ਸੰਭਾਲ ਦਾ ਹਰੇਕ ਇਲਾਕੇ ਲਈ, ਲੋੜ ਮੁਤਾਬਿਕ ਪੁਖ਼ਤਾ ਪ੍ਰਬੰਧ ਕੀਤੇ ਜਾਣ ਪਰ ਇਸਦੇ ਉਲਟ ਅੱਛੇ ਦਿਨਾਂ ਦੇ ਫਰੇਬੀ ਨਾਅਰੇ ਰਾਹੀਂ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਲਈ ਪਹਿਲੀਆਂ ਸਰਕਾਰਾਂ ਨਾਲੋਂ ਬੁਰਲ ਨਿਕਲੀ ਹੈ। ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਖੋਹਣ, ਐਫ.ਸੀ.ਆਈ. ਰਾਹੀਂ ਫਸਲਾਂ ਦੀ ਖਰੀਦ ਘਟਾਉਣਾ, ਖਰੀਦ ਠੱਪ ਕਰਨ ਦੇ ਨਾਲ ਨਾਲ ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਲੈਣ ਦਾ ਰਾਹ ਤੁਰੀ ਹੈ। ਕਿਸਾਨ ਆਗੂਆਂ ਨੇ ਇਨ੍ਹਾਂ ਮਾਰੂ ਫੈਸਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ, ਆਪਣੀ ਮਾਂ ਜ਼ਮੀਨ ਨੂੰ ਵਿਦੇਸ਼ੀ ਦੇਸੀ ਲੁਟੇਰਿਆਂ ਨੂੰ ਕਿਸੇ ਵੀ ਸੂਰਤ ਖੋਹਣ ਨਹੀਂ ਦੇਣਗੇ। ਲੋਕਾਂ ਦੀ ਲਾਮਬੰਦੀ ਵਧਾਕੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਲਏ ਸਾਰੇ ਕਾਰਪਰੋਟ ਪੱਖੀ ਫੈਸਲੇ ਤੁਰੰਤ ਰੱਦ ਕੀਤੇ ਜਾਣ। ਇਸ ਧਰਨੇ ਤੋਂ ਪਹਿਲਾਂ ਕਚਹਿਰੀ ਚੌਂਕ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਧਰਨੇ ਵਿਚ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਚਮਕੌਰ ਸਿੰਘ ਨੈਣੇਵਾਲ, ਬਲਜੀਤ ਕੌਰ ਚੁਹਾਣਕੇ, ਬਲਜੀਤ ਕੌਰ ਭੱਠਲ, ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਬਦਰਾ, ਰੂਪ ਸਿੰਘ ਧੌਲਾ, ਕਰਨੈਲ ਸਿੰਘ ਜਵੰਧਾ, ਸੁਰਜੀਤ ਸਿੰਘ ਦਿਵਾਨਾਂ, ਹਰਬੰਸ ਸਿੰਘ ਟਿੱਬਾ ਅਤੇ ਸੁਖਦੇਵ ਸਿੰਘ ਭੋਤਨਾ ਆਦਿ ਮੌਜੂਦ ਸਨ।

Send this to a friend