June 21, 2026 5:11 am

ਉੱਤਰ ਪ੍ਰਦੇਸ਼ ਨੂੰ ਵੀ ਚਾਰ ਭਾਗਾਂ ‘ਚ ਵੰਡਿਆਂ ਜਾਵੇ : ਮਾਇਆਵਤੀ

ਲਖਨਊ, 31 ਜੁਲਾਈ (ਪੀ. ਟੀ.)-ਤੇਲੰਗਾਨਾ ਰਾਜ ਦੇ ਗਠਨ ਦੀ ਤਿਆਰੀ ਦੇ ਵਿਚਕਾਰ ਬਸਪਾ ਪ੍ਰਮੁੱਖ ਮਾਇਆਵਤੀ ਨੇ ਅੱਜ ਵਿਦਰਭ ਅਤੇ ਗੋਰਖਾਲੈਂਡ ਦੇ ਗਠਨ ਦੇ ਨਾਲ ਨਾਲ ਉੱਤਰ ਪ੍ਰਦੇਸ਼ ਨੂੰ ਵੀ ਚਾਰ ਹਿੱਸਿਆਂ ‘ਚ ਵੰਡਣ ਦੀ ਮੰਗ ਦੁਹਰਾਈ ਹੈ। ਮਾਇਆਵਤੀ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇਲੰਗਾਨਾ ਰਾਜ ਨੂੰ ਸਥਾਪਿਤ ਕਰਨ ਦੀ ਮੰਗ ਸ਼ੁਰੂ ਤੋਂ ਕਰਦੀ ਰਹੀ ਹੈ ਅਤੇ ਕੇਂਦਰ ਸਰਕਾਰ ਨੂੰ ਦੇਸ਼ ਦੇ ਹੋਰ ਵੱਡੇ ਰਾਜਾਂ ਦਾ ਵੀ ਪੁਨਰ ਗਠਨ ਕਰਨ ਦੇ ਨਾਲ ਨਾਲ ਵਿਦਰਭ ਅਤੇ ਗੋਰਖਾਲੈਂਡ ਨੂੰ ਗਠਤ ਕਰਨਾ ਚਾਹੀਦਾ ਹੈ ਅਤੇ ਉੱਤਰ ਪ੍ਰਦੇਸ਼ ਨੂੰ ਵੀ ਚਾਰ ਰਾਜਾਂ ‘ਚ ਬਦਲ ਦੇਣਾ ਚਾਹੀਦਾ ਤਾਂ ਜੋ ਵਿਕਾਸ ਅਤੇ ਸਮਾਜਿਕ ਇਨਸਾਫ ਦਾ ਮਾਰਗ ਬਣ ਸਕੇ।

Send this to a friend