ਮੁੰਬਈ, 31 ਜੁਲਾਈ (ਪੀ. ਟੀ.)-ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਸ਼੍ਰੇਣੀ 2005 ਦੇ ਤਹਿਤ 100 ਰੁਪਏ ਮੁੱਲ੍ਹ ਦੇ ਨਵੇਂ ਨੋਟ ਜਾਰੀ ਕਰੇਗਾ। ਬੈਂਕ ਵਲੋਂ ਜਾਰੀ ਬਿਆਨ ਦੇ ਮੁਤਾਬਿਕ ਨਵੇਂ ਨੋਟ ‘ਤੇ ਅੱਗੇ ਤੇ ਪਿੱਛੇ ‘ਏ’ ਅੱਖਰ ਅੰਕਾਂ ਦੀ ਸੂਚੀ ‘ਚ ਲਿੱਖਿਆ ਹੋਵੇਗਾ। ਨੋਟ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁਭਾਰਾਵ ਦੇ ਦਸਤਖ਼ਤ ਹੋਣਗੇ ਤੇ ਨਾਲ ਹੀ ਪ੍ਰਕਾਸ਼ਿਤ ਹੋਣ ਦਾ ਸਾਲ 2013 ਵੀ ਲਿੱਖਿਆ ਹੋਵੇਗਾ। ਨਵੇਂ ਨੋਟਾਂ ਦੀ ਬਣਤਰ ਪਹਿਲਾਂ ਤੋਂ ਬਾਜ਼ਾਰ ‘ਚ ਮੌਜੂਦ 100 ਰੁਪਏ ਦੇ ਨੋਟਾਂ ਦੇ ਸਮਾਨ ਹੋਵੇਗੀ। ਨਵੇਂ ਨੋਟ ਆਉਣ ਦੇ ਬਾਵਜੂਦ ਰਿਜ਼ਰਵ ਬੈਂਕ ਵਲੋਂ ਪਹਿਲੇ ਜਾਰੀ ਕੀਤੇ ਗਏ 100 ਰੁਪਏ ਦੇ ਨੋਟ ਵੀ ਜਾਇਜ਼ ਰਹਿਣਗੇ।