June 21, 2026 5:09 am

ਰੀਵਾ ‘ਚ ਥਾਣਾ ਮੁਖੀ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼

ਰੀਵਾ (ਮੱਧ ਪ੍ਰਦੇਸ਼), 31 ਜੁਲਾਈ (ਪੀ.ਟੀ.)-ਸ਼ਾਹਪੁਰ ਥਾਣਾ ਖੇਤਰ ਦੇ ਗੌਰੀ ਪਿੰਡ ‘ਚ ਦੋਸ਼ੀ ਨੂੰ ਫੜਨ ਗਏ ਥਾਣਾ ਮੁਖੀ ਹਨੁਮਾਨ ਪ੍ਰਸਾਦ ਤਿਵਾਰੀ ਨੂੰ ਦੋਸ਼ੀਆਂ ਨੇ ਘਰ ‘ਚ ਬੰਧਕ ਬਣਾ ਕੇ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਪਿਲਸ ਅਧਿਕਾਰੀਆਂ ਮੁਤਾਬਿਕ ਘਟਨਾ ਦੀ ਸੂਚਨਾ ਮਿਲਦੇ ਹੀ ਮਨਗਵਾਂ ਪੁਲਿਸ ਅਧਿਕਾਰੀ ਅਰਵਿੰਦ ਸ਼੍ਰੀਵਾਸਤਵ ਭਾਰੀ ਪੁਲਿਸ ਫੋਰਸ ਸਹਿਤ ਮੌਕੇ ‘ਤੇ ਪਹੁੰਚ ਗਿਆ। ਦੋਸ਼ੀਆਂ ਦੇ ਹੌਂਸਲੇ ਇਨ੍ਹੇ ਬੁਲੰਦ ਸਨ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀ ਸ਼੍ਰੀਵਾਸਤਵ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੇ ਕੋਲੋਂ ਕਾਫੀ ਮਾਤਰਾ ‘ਚ ਹਥਿਆਰ ਬ੍ਰਾਮਦ ਹੋਏ ਹਨ।

Send this to a friend