Skip to content
Independent perspectives. Global stories.
BREAKING

ਸ਼ਿਖਰ ਧਵਨ ਨੇ ਜੜਿਆ ਸ਼ਾਨਦਾਰ ਸੈਂਕੜਾ

Share this story

ਹਰਾਰੇ, 26 ਜੁਲਾਈ (ਪੀ. ਟੀ.)-ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਜ਼ਿੰਮਬਾਵੇ ਖਿਲਾਫ਼ ਅੱਜ ਸ਼ਾਨਦਾਰ ਸੈਂਕੜਾ ਜੜਿਆ।
sekhar davan
ਸ਼ਿਖਰ ਧਵਨ ਦੇ 17 ਵਨਡੇ ਮੈਚਾਂ ਵਿਚ ਇਹ ਤੀਸਰਾ ਸੈਂਕੜਾ ਹੈ। ਧਵਨ ਨੇ 127 ਗੇਂਦਾਂ ਵਿਚ 116 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਸ ਨੇ 11 ਚੌਕੇ ਤੇ 2 ਛੱਕੇ ਵੀ ਲਾਏ। ਦਿਨੇਸ਼ ਕਾਰਤਿਕ ਨੇ ਸ਼ਿਖਰ ਧਵਨ ਦਾ ਬਾਖੂਬੀ ਸਾਥ ਦਿੱਤਾ। ਰਨ ਆਊਟ ਹੋਣ ਤੋਂ ਪਹਿਲਾਂ ਕਾਰਤਿਕ ਨੇ 69 ਦੌੜਾਂ ਬਣਾਈਆਂ, ਜਦੋਂ ਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਧਵਨ ਵੀ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਜ਼ਿਕਰਯੋਗ ਹੈ ਕਿ ਛੋਟੇ ਜਿਹੇ ਵਨਡੇ ਕੈਰੀਅਰ ਵਿਚ ਸ਼ਿਖਰ ਧਵਨ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। 17 ਵਨਡੇ ਮੈਚਾਂ ਵਿਚ ਸ਼ਿਖਰ ਧਵਨ 700 ਦੌੜਾਂ ਬਣਾ ਚੁੱਕਾ ਹੈ।

WRITTEN BY