ਬਰਨਾਲਾ, 25 ਜੁਲਾਈ (ਜਤਿੰਦਰ ਦਿਓਗਣ)-ਸਥਾਨਿਕ ਮਾਰਕਿਟ ਕਮੇਟੀ ਦੀ ਅਰਬਾਂ ਰੁਪਏ ਦੀ ਕੀਮਤੀ ਜ਼ਮੀਨ ‘ਤੇ ਇੱਕ ਰਾਜਸੀ ਨੇਤਾ ਨੇ ਮੰਦਰ ਅਤੇ ਗਊਸ਼ਾਲਾ ਦੀ ਆੜ ਹੇਠ ਨਜਾਇਜ਼ ਕਬਜ਼ਾ ਕਰਕੇ ਇਸ ਜ਼ਮੀਨ ‘ਤੇ ਪੱਕਾ ਕਬਜ਼ਾ ਕਰਨ ਦੀ ਨੀਯਤ ਨਾਲ ਮੰਦਿਰ ਤੇ ਗਊਸ਼ਾਲਾ ਦਾ ਨਿਰਮਾਣ ਕਰਕੇ ਆਪਣੇ ਲਈ ਇੱਕ ਆਧੁਨਿਕ ਸਹੂਲਤਾਂ ਵਾਲਾ ਏਸੀ ਦਫ਼ਤਰ ਉਸਾਰ ਲਿਆ ਹੈ।

ਇਸ ਰਾਜਸੀ ਆਗੂ ਨੇ ਮਾਰਕਿਟ ਕਮੇਟੀ ਦੀ ਅਰਬਾਂ ਰੁਪਏ ਦੀ ਇਸ ਜ਼ਮੀਨ ਨੂੰ ਹੜੱਪਣ ਲਈ ਪਹਿਲਾਂ ਇਸ ਜ਼ਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਈ। ਉਸਤੋਂ ਬਾਅਦ ਰਾਤੋ-ਰਾਤ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਚਾਰ ਦੀਵਾਰੀ ਕਰਕੇ ਕੁੱਝ ਗਊਆਂ ਲਿਆ ਕੇ ਇਸ ਵਿੱਚ ਛੱਡ ਦਿੱਤੀਆਂ ਅਤੇ ਉਸ ਤੋਂ ਬਾਅਦ ਅਰਬਾਂ ਰੁਪਏ ਦੀ ਇਸ ਜ਼ਮੀਨ ‘ਤੇ ਆਪਣਾ ਪੱਕਾ ਕਬਜ਼ਾ ਕਰਨ ਲਈ ਚੋਰੀ ਛੁਪੇ ਇੱਕ ਪਾਸੇ ਇਸੇ ਜ਼ਮੀਨ ਤੇ ਮੰਦਿਰ ਦੀ ਉਸਾਰੀ ਕਰ ਲਈ ਅਤੇ ਜਦ ਵੀ ਮਾਰਕਿਟ ਕਮੇਟੀ ਬਰਨਾਲਾ ਇਸ ਜ਼ਮੀਨ ਨੂੰ ਇਸ ਰਾਜਸੀ ਨੇਤਾ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਲੋਕਾਂ ਨੂੰ ਧਰਮ ਅਤੇ ਗਊਸ਼ਾਲਾ ਦੇ ਨਾਮ ‘ਤੇ ਲੋਕਾਂ ਨੂੰ ਭੜਕਾਕੇ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਰਾਜਸੀ ਨੇਤਾ ਦੇ ਅੱਗੇ ਗੋਡੇ ਟੇਕੀ ਬੈਠਾ ਹੈ।ਮੰਦਿਰ ਦੇ ਨਾਲ ਆਧੁਨਿਕ ਸਹੂਲਤਾਂ ਵਾਲਾ ਏਸੀ ਦਫਤਰ ਵੀ ਸਥਾਪਿਤਇਹ ਆਗੂ ਅਰਬਾਂ ਰੁਪਏ ਦੀ ਮਾਰਕਿਟ ਕਮੇਟੀ ਦੀ ਜ਼ਮੀਨ ਹੜੱਪ ਕਰਨ ਲਈ ਜਿੱਥੇ ਲੋਕਾਂ ਦੀ ਆਸਥਾ ਨਾਲ ਖੇਡ ਰਿਹਾ ਹੈ, ਉਥੇ ਇਸ ਨੇ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਵਿੱਚ ਆਪਣੀ ਐਸ਼ੋ ਆਰਾਮ ਲਈ ਇੱਕ ਆਧੁਨਿਕ ਸਹੂਲਤਾਂ ਵਾਲਾ ਏਸੀ ਦਫ਼ਤਰ ਦਾ ਨਿਰਮਾਣ ਕਰ ਲਿਆ ਹੈ। ਲੋਕਾਂ ਦਾ ਕਹਿਣ ਹੈ ਕਿ ਗਊਆਂ ਨੂੰ ਹਰਾਚਾਰਾ ਤਾਂ ਦਾਨੀ ਸੱਜਣ ਪਾ ਜਾਂਦੇ ਹਨ ਤੇ ਦੁੱਧ ਦੀ ਕਮਾਈ ਇਹ ਨੇਤਾ ਖੁਦ ਰੱਖ ਜਾਂਦਾ ਹੈ ਅਤੇ ਤੋਕੜ ਜਾਂ ਬਿਮਾਰ ਹੋਣ ਤੋਂ ਬਾਅਦ ਭਟਕਣ ਲਈ ਬਾਹਰ ਛੱਡ ਦਿੰਦਾ ਹੈ।ਕੀ ਕਹਿਣਾ ਹੈ ਜ਼ਿਲ੍ਹੇ ਦੀ ਡੀ.ਸੀ. ਇੰਦੂ ਮਲਹੋਤਰਾ ਦਾ?ਇਸ ਸਬੰਧੀ ਜਦ ਡੀ.ਸੀ. ਇੰਦੂ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਆਗੂ ਨੇ ਮਾਰਕਿਟ ਕਮੇਟੀ ਦੀ ਅਰਬਾਂ ਰੁਪਏ ਦੀ ਜਗ੍ਹਾ ‘ਤੇ ਮੰਦਿਰ ਜਾਂ ਗਊਸ਼ਾਲਾ ਦੀ ਆੜ ਹੇਠ ਕਬਜ਼ਾ ਕੀਤਾ ਹੋਇਆ ਹੈ ਤਾਂ ਉਹ ਤੁਰੰਤ ਐਕਸ਼ਨ ਲੈ ਕੇ ਨਜਾਇਜ਼ ਕਬਜ਼ੇ ਨੂੰ ਮੌਕਾ ਦੇਖ ਕੇ ਛੁਡਵਾਉਣਗੇ ਤੇ ਉਸ ਨੇਤਾ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨਗੇ।
ਮੰਦਿਰ ਤੇ ਗਊਸ਼ਾਲਾ ਦੇ ਨਾਮ ‘ਤੇ ਮਾਰਕੀਟ ਕਮੇਟੀ ਦੀ ਅਰਬਾਂ ਰੁਪਏ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ



