ਨੰਗਲ, 26 ਜੁਲਾਈ (ਪੀ.ਟੀ.)-ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਦਾ ਪਾਣੀ ਫਲੱਡ ਗੇਟਾਂ ਤੱਕ ਜਾ ਪਹੁੰਚਿਆ ਹੈ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1645.34 ਫੁੱਟ ਤੱਕ ਜਾ ਪਹੁੰਚਿਆ ਹੈ ਜਿਹੜਾ ਪਿਛਲੇ ਵਰ੍ਹੇ ਅੱਜ ਦੇ ਦਿਨ 1562.92 ਫੁੱਟ ਸੀ। ਭਾਖੜਾ ਡੈਮ ‘ਚ 54015 ਕਿਊਸਿਕ ਪਾਣੀ ਆ ਰਿਹਾ ਹੈ ਅਤੇ 36500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ, ਅਨੰਦਪੁਰ ਸਾਹਿਬ ਹਾਈਡਲ ਨਹਿਰ, ਦਰਿਆ ਸਤਲੁਜ ‘ਚ ਕ੍ਰਮਵਾਰ 12500, 10150, 13800 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ
ਪਾਣੀ ਭਾਖੜਾ ਡੈਮ ਦੇ ਫਲੱਡ ਗੇਟਾਂ ਤੱਕ ਪੁੱਜਾ



