Skip to content
Independent perspectives. Global stories.
BREAKING

ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਬਣੀ ਨਵੀਂ ਸਿਆਸੀ ਪਾਰਟੀ

Share this story

‘ਲੋਕ ਰਾਜ ਪਾਰਟੀ’ ਕਰੇਗੀ ਪੰਜਾਬ ਅਤੇ ਦੇਸ਼ ਵਾਸੀਆਂ ਦੇ ਮਸਲਿਆਂ ਦਾ ਹੱਲ
Page-1_05  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ  ਜਲੰਧਰ, 27 ਸਤੰਬਰ- ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਵਰਗਾਂ ਨਾਲ ਸਬੰਧਿਤ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਦਾ ਭਰਵਾਂ ਇਕੱਠ ਹੋਇਆ। ਜਿਸ ਵਿੱਚ ਪੰਜਾਬ ਦੇ ਮੌਜੂਦਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਤਾਂ ਤੇ ਵਿਸਥਾਰ ਪੂਰਵਕ ਚਰਾਚ ਕੀਤੀ ਗਈ। ਇਕੱਤਰ ਹੋਏ ਸਾਰੇ ਆਗੂਆਂ ਦਾ ਇੱਕਮੱਤ ਸੀ, ਕਿ ਪੰਜਾਬ ਦੇ ਆਰਥਿਕ ਹਲਾਤ ਵਿਗਾੜਨ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਜ਼ਿੰਮੇਵਾਰ ਹਨ। ਕਿਉਂਕਿ ਇਨ੍ਹਾਂ ਪਾਰਟੀਆਂ ਦੇ  ਆਗੂਆਂ ਨੇ ਵੋਟ ਬੈਂਕ ਦੀ ਰਾਜਨੀਤੀ ਕਰਨ ਲਈ ਹਮੇਸਾ ਸਮਾਜਿਕ ਮਾਹੌਲ ਖਰਾਬ ਕੀਤਾ ਅਤੇ ਸੱਤਾ ਪ੍ਰਾਪਤੀ ਲਈ ਧਰਮ ਅਤੇ ਪੈਸੇ ਦੀ ਦੁਰਵਰਤੋਂ ਕੀਤੀ ਸਾਰੇ

ਸਿਧਾਂਤ ਛਿੱਕੇ ਟੰਗੇ। ਰਾਜਸਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਵਰਗ ਲਈ ਕੋਈ ਪ੍ਰੋਗਰਾਮ ਨਹੀਂ ਬਣਾਇਆ ਸਗੋਂ ਆਪਣੇ ਨਿਜੀ ਕਾਰੋਬਾਰ ਵਧਾਉਣ ਲਈ ਰਾਜਸਤਾ ਦੀ ਦੁਰਵਰਤੋਂ ਕੀਤੀ। ਇਨ੍ਹਾਂ ਪਾਰਟੀਆਂ ਦੇ ਆਗੂ ਆਪਸ ਵਿੱਚ ਮਿਲੇ ਹੋਏ ਹਨ। ਇਨ੍ਹਾਂ ਕੋਲ ਲੋਕਾਂ ਦੀ ਭਲਾਈ ਲਈ ਕੋਈ ਪਲੈਨਿੰਗ ਜਾਂ ਪ੍ਰੋਗਰਾਮ ਨਹੀਂ ਹੈ।
ਇਹੀ ਕਾਰਨ ਹੈ ਕਿ ਅੱਜ ਵਿਦਿਆ, ਸਿਹਤ, ਸੀਵਰੇਜ, ਸੜਕਾਂ, ਗਲੀਆਂ, ਨਾਲੀਆਂ, ਪੀਣ ਵਾਲਾ ਸਾਫ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਵੀ ਲੋਕ ਤਰਸ ਰਹੇ ਹਨ। ਟਰੈਫਿਕ ਸਿਸਟਮ ਇੰਨਾ ਖਰਾਬ ਹੈ, ਕਿ ਹਸਪਤਾਲ ਵਿੱਚ ਰ ਚੋਥਾ ਵਿਅਕਤੀ ਸੜ੍ਹਕ ਹਾਦਸੇ ਦਾ ਸ਼ਿਕਾਰ ਭਰਤੀ ਹੋ ਰਿਹਾ ਹੈ। ਬਿਜਲੀ ਮੰਿਹਗੀ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਘਾਟ ਕਾਰਨ ਕਾਰਖਾਨੇ ਬੰਦ ਹੋ ਰਹੇ ਹਨ। ਜਿਸ ਦਾ ਕਾਰਨ ਬੇਰੋਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਰੋਜ਼ਗਾਰ ਲਈ ਨੌਜਵਾਨਾਂ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉਥੇ ਵੀ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ। ਸਰਕਾਰੀ ਦਫਤਰਾਂ ਤਹਿਸੀਲਾਂ ਅਤੇ ਪੁਲਿਸ ਥਾਣਿਆਂ ਵਿੱਚ ਲੋਕ ਖੱਜਲ ਖਰਾਬ ਹੋ ਰਹੇ ਹਨ। ਵਧ ਰਹੀ ਮਹਿੰਗਾਈ ਅਤੇ ਖੁੱਲ੍ਹੇਆਮ ਵਿੱਕ ਰਹੇ ਨਸ਼ਿਆਂ ਕਾਰਣ ਹਰ ਕੋਈ ਪਰੇਸ਼ਾਨ ਹੋ ਰਿਹਾ ਹੈ। ਰਾਜ ਕਰ ਰਹੀਆਂ ਪਾਰਟੀਆਂ ਜ਼ਿੰਮੇਵਾਰੀਆਂ ਨਾਲ ਕੰਮ ਨਹੀਂ ਕਰ ਰਹੀਆਂ ਵਿਰੋਧੀ ਧਿਰ ਵੀ ਮੂਕ ਦਰਸ਼ਕ ਹੀ ਨਜ਼ਰ ਆ ਰਹੀ ਹੈ।
ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਅਤੇ ਲੋਕ ਭਲਾਈ ਲਈ ਵੱਖ-ਵੱਖ ਸੰਸਥਾਵਾਂ ਅਤੇ ਪਾਰਟੀਆਂ ਦੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਦਾ ਨਾਮ ‘ਲੋਕ ਰਾਜ ਪਾਰਟੀ’ ਰੱਖਿਆ ਗਿਆ ਹੈ। ਇਸ ਦੇ ਪ੍ਰਧਾਨ ਸ. ਹਰਚੰਦ ਸਿੰਘ ਬਰਸਟ ਨੂੰ ਬਣਾ ਕੇ ਪਾਰਟੀ ਨੂੰ ਹਰ ਪੱਧਰ ’ਤੇ ਆਰਗੇਨਾਈਜ਼ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਥੇ ਵਰਨਣਯੋਗ ਹੈ ਕਿ ਸ. ਹਰਚੰਦ ਸਿੰਘ ਬਰਸਟ ਪੇਸ਼ੇ ਵਜੋਂ ਵਕੀਲ, ਉਘੇ ਟਰੇਡ ਯੂਨੀਅਨ ਆਗੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ੰਿਸਘ ਦੇ ਲਗਾਤਾਰ 15 ਸਾਲ ਸਿਆਸੀ ਸਲਾਹਕਾਰ ਰਹੇ ਹਨ। ਕਈਂ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਸ. ਬਰਸਟ ਸਿਆਸਤ ਵਿੱਚ ਚੰਗੀ ਸੂਝ ਅਤੇ ਪਕੜ ਰੱਖਦੇ ਹਨ। ਇਸ ਮੀਟਿੰਗ ਵਿੱਚ ਹੇਠ ਲਿਖੇ ਆਗੂ ਸ਼ਾਮਲ ਹੋਏ।
ਸ੍ਰੀ ਵਿਜੈ ਕੁਮਾਰ ਪ੍ਰਧਾਨ ਭਾਰਤੀ ਮਜ਼ਦੂਰ ਸਿੰਘ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ, ਸ੍ਰੀ ਮਦਨ ਲਾਲ ਕਪਿਲਾ ਚੀਫ ਆਰਗੇਨਾਈਜ਼ਰ ਇੰਪਲਾਈਜ਼ ਫੈਡਰੇਸ਼ਨ, ਸ. ਹਰਭੁਪਿੰਦਰ ਸਿੰਘ ਧਰੋੜ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ੍ਰੀ ਪੁਸ਼ਪਿੰਦਰ ਬਾਂਸਲ ਪ੍ਰਧਾਨ ਅਗਰਵਾਲ ਸਭਾ, ਸ. ਉਜਲ ਦੀਦਾਰ ਸਿੰਘ ਸਾਬਕਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਸੁਰਿੰਦਰ ਸਿੰਘ ਪ੍ਰਦਾਨ ਡਿੱਪੂ ਹੋਲਡਰ ਯੂਨੀਅਨ ਪੰਜਾਬ, ਕਲਾਸ ਰਾਣੀ ਅਤੇ ਊਸ਼ਾ ਰਾਣੀ ਸੀਮਾ, ਸੁਮੀਤ ਸਿੰਘ ਬਰਾਡ ਮੁਕਤਸਰ, ਜਤਿੰਦਰ ਸਿੰਘ ਕਪੂਰਥਲਾ, ਨੰਿਹਦਰ ਸਿੰਘ ਭੰਗੂ ਅੰਮ੍ਰਿਤਸਰ, ਸੰਦੀਪ ਸਰੀਨ ਅੰਮ੍ਰਿਤਸਰ, ਸੁਰਿੰਦਰ ਸਿੰਘ ਪ੍ਰਧਾਨ ਪੰਜਾਬ ਪਾਵਰ ਇੰਪ. ਫੈਡਰੇਸ਼ਨ, ਬਲਵੰਤ ਸਿੰਘ ਅਮਰਗੜ੍ਹ, ਸੋਹਨ ਸਿੰਘ ਭੰਗੂ ਸੰਗਰੂਰ, ਨਰਿੰਦਰ ਗਾਂਧੀ ਮੋਹਾਲੀ ਨਰੇਸ਼ ਜੱਗਾ ਮਲੋਟ, ਸੁਖਦੇਵ ਸਿੰਘ ੋਮਗਾ, ਵਿਨੋਦ ਸਲਵਾਨ ਮੀਤ ਪ੍ਰਧਾਨ ਇੰਪ. ਫੈਡਰੇਸ਼ਨ ਗੁਰਿੰਦਰ ਕੁਮਾਰ ਪ੍ਰਧਾਨ ਪੀ ਡਬਲਿਯੂ ਡੀ ਯੂਨੀਅਨ ਹਰਪ੍ਰੀਤ ਸਿੰਘ, ਅਨਿਲ ਚੋਹਾਨ ਜਲੰਧਰ, ਗੋਪੀ ਸਿੱਧੂ ਪਟਿਆਲਾ ਬਠਿੰਡਾ ਸਵਰਨਕਾਰ ਸੰਘ ਅਤੇ ਹੋਰ ਬਹੁਤ ਜੱਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ।

WRITTEN BY