Skip to content
Independent perspectives. Global stories.
BREAKING

ਜੈਲਲਿਤਾ ਨੂੰ 4 ਸਾਲ ਜੇਲ੍ਹ 100 ਕਰੋੜ ਰੁਪਏ ਜੁਰਮਾਨਾ

Share this story

ਤਾਮਿਲਨਾਡੂ ’ਚ ਹਿਮਾਇਤੀਆਂ ਵੱਲੋਂ ਹਿੰਸਾ, 20 ਤੋਂ ਵਧ ਬੱਸਾਂ ਦਾ ਨੁਕਸਾਨ
ਵਿਸ਼ੇਸ਼ ਅਦਾਲਤ ’ਚੋਂ ਸਿੱਧਾ ਭੇਜਿਆ ਜੇਲ੍ਹ
ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਾ ਪਵੇਗਾ ਅਸਤੀਫਾ
10 ਸਾਲ ਤੱਕ ਨਹੀਂ ਲੜ ਸਕੇਗੀ ਚੋਣ

ਕੇਸ ’ਚ ਸ਼ਾਮਲ ਹੋਰ ਸਹਿਯੋਗੀਆਂ ਨੂੰ ਵੀ 4 ਸਾਲ ਦੀ ਕੈਦ
Page-1_08 ਬੈਂਗਲੁਰੂ, 27 ਸਤੰਬਰ (ਪੀ. ਟੀ. ਲਾਇਵ)- ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਦਾਲਤ ਨੇ ਜੈਲਲਿਤਾ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਸਜ਼ਾ ਦੇ ਨਾਲ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 4 ਸਾਲ ਦੀ ਸਜ਼ਾ ਸੁਣਾਉਣ ਦੇ ਫੌਰੀ ਬਾਅਦ ਜੈਲਲਿਤਾ ਨੇ ਵਿਸ਼ੇਸ਼ ਅਦਾਲਤ ਤੋਂ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ। ਹੁਣ ਉਸ ਨੂੰ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਵੇਗਾ ਅਤੇ ਉਹ 10 ਸਾਲ ਤੱਕ ਚੋਣ ਨਹੀਂ ਲੜ ਸਕੇਗੀ।

ਅੱਜ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀ ਲਈ ਜੈਲਲਿਤਾ ਪਹਿਲਾਂ ਹੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਚੇਨਈ ਤੋਂ ਬੈਂਗਲੁਰੂ ਪਹੁੰਚ ਚੁੱਕੀ ਸੀ ਕਿਉਂਕਿ ਅਦਾਲਤ ਨੇ ਜੈਲਲਿਤਾ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਸੀ।
ਆਮਦਨ ਤੋਂ ਵਧ ਜਾਇਦਾਦ ਮਾਮਲੇ ’ਚ 18 ਸਾਲ ਦੀ ਲੰਬੀ ਕਾਨੂੰਨੀ ਲੜਾਈ ਲੜਣ ਦੇ ਬਾਅਦ ਅੱਜ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਅਤੇ ਉਸ ਦੇ ਤਿੰਨ ਸਹਿਯੋਗੀਆਂ ਦੇ ਵਿਰੁੱਧ ਫੈਸਲਾ ਸੁਣਾਇਆ। ਜੈਲਲਿਤਾ ਦੇ ਨਾਲ ਉਸ ਦੇ ਤਿੰਨ ਸਹਿਯੋਗੀਆਂ ਨੂੰ ਵੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਦੇ ਵਿਰੁੱਧ 66.65 ਕਰੋੜ ਰੁਪਏ ਦੀ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਦੋਸ਼ ਹੈ ਕਿ ਇਹ ਜਾਇਦਾਦ ਉਸ ਨੇ ਸਾਲ 1991-96 ਦਰਮਿਆਨ ਬਣਾਈ ਸੀ। ਜਦ ਉਹ ਪਹਿਲੀ ਵਾਰ ਤਾਮਿਲਨਾਡੁੂ ਦੀ ਮੁੱਖ ਮੰਤਰੀ ਬਣੀ ਸੀ। ਏਆਈਏਡੀਐਮਕੇ ਸੁਪਰੀਮੋ ਜੈਲਲਿਤਾ ਦੇ ਵਿਰੁੱਧ ਡੀਐਮਕੇ ਨੂੰ 1996 ਵਿੱਚ ਜੈਲਲਿਤਾ, ਉਸ ਦੀ ਸਹਿਯੋਗੀ ਸ਼ਸ਼ੀ ਕਲਾ ਅਤੇ ਉਸ ਦੇ ਗੋਦ ਲਏ ਪੁੱਤਰ ਵੀ ਐਨ ਸੁਧਾਕਰਨ ਦੇ ਵਿਰੁੱਧ ਕੇਸ ਦਰਜ ਕਰਵਾਇਆ ਸੀ। ਡੀ ਐਮ ਕੇ ਦਾ ਦੋਸ਼ ਹੈ ਕਿ 1991 ਤੋਂ 1996 ਤੱਕ ਜੈਲਲਿਤਾ ਨੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਕਈ ਗੜਬੜੀਆਂ ਕੀਤੀਆਂ। ਡੀਐਮਕੇ ਦਾ ਦਾਅਵਾ ਸੀ ਕਿ ਜੈਲਲਿਤਾ ਹਰ ਮਹੀਨੇ ਮੁੱਖ ਮੰਤਰੀ ਵਜੋਂ ਇੱਕ ਰੁਪਿਆ ਮਹੀਨਾ  ਤਨਖਾਹ ਲੈਂਦੀ ਸੀ ਤਾਂ ਫਿਰ ਉਸ ਨੇ ਕਰੋੜਾਂ ਰੁਪਿਆਂ ਦੀ ਜਾਇਦਾਦ ਕਿਵੇਂ ਕਾਇਮ ਕਰ ਲਈ।
ਇਸ ਦੌਰਾਨ ਪੁਲਿਸ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਦੇ ਅੰਦਰ ੱਅਤੇ ਆਸ ਪਾਸ 2 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ। ਨਾਲ ਹੀ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਥਾਵਾਂ ’ਤੇ 5 ਹਜ਼ਾਰ ਹੋਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ।
ਜੈਲਲਿਤਾ ਹਮਾਇਤੀਆਂ ਵੱਲੋਂ ਹਿੰਸਾ ਦਾ ਪ੍ਰਦਰਸ਼ਨ : ਚੇਨਈ- ਮੁੱਖ ਮੰਤਰੀ ਜੈਲਲਿਤਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਹਿੰਸਕ ਘਟਨਾਵਾਂ ਹੋਈਆਂ ਹਨ। ਅੰਨਾਦਰਮੁਕ ਦੇ ਨਾਰਾਜ਼ ਹਿਮਾਇਤੀਆਂ ਨੇ ਪਥਰਾਅ ਅਤੇ ਅੱਗਜ਼ਨੀ ਕੀਤੀ ਹੈ ਅਤੇ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ। ਵਿਖਾਵਾਕਾਰੀਆਂ ਨੇ ਦਰਮੁਕ ਸੁਪਰੀਮੋ ਐਮ ਕਰੁਣਾਨਿਧੀ, ਉਨ੍ਹਾਂ ਦੇ ਪੁੱਤਰ ਐਮ ਕੇ ਸਟਾਲਿਨ ਅਤੇ ਐਮ ਕੇ ਅਲਾਗਿਰੀ ਦੇ ਪੁਤਲੇ ਸਾੜੇ ਅਤੇ ਚੇਨਈ ਤੇ ਮਦੂਰਾਏ ਵਿੱਚ ਵੱਖ-ਵੱਖ ਸਥਾਨਾਂ ’ਤੇ ਪਾਰਟੀ ਦੇ ਪੋਸਟਰ ਫਾੜੇ ਜਿਸ ਨਾਲ ਤਣਾਅ ਪੈਦਾ ਹੋ ਗਿਆ। ਜਿਥੇ ਕੁਝ ਵਿਖਾਵਾਕਾਰੀਆਂ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੇ ਨਿਵਾਸ ’ਤੇ ਪਥਰਾਅ ਕੀਤਾ ਉਥੇ ਦਰਮੁਕ ਅਤੇ ਅੰਨਾਦਰਮੁਕ ਹਿਮਾਇਤੀਆਂ ਵਿਚਾਲੇ ਗੋਪਾਲਪੁਰਮ ਵਿੱਚ ਝੜਪ ਹੋਈ।
ਪੁਲਿਸ ਨੇ ਦੱਸਿਆ ਕਿ ਬੇਪਰ ਪਿੰਡ ਵਿੱਚ ਰਾਜ ਪਰਿਵਹਨ ਨਿਗਮ ਦੀ ਇੱਕ ਬੱਸ ਵਿੱਚ ਅੱਗ ਲਗਾ ਦਿੱਤੀ ਅਤੇ ਕੁੱਡਾਲੋਰ ਜ਼ਿਲ੍ਹੇ ਵਿੱਚ ਪਥਰਾਅ ਦੀ ਘਟਨਾ ਬਾਅਦ ਤਕਰੀਬਨ 20 ਬੱਸਾਂ ਨੂੰ ਨੁਕਸਾਨ ਪਹੁੰਚਾਇਆ।

WRITTEN BY