Skip to content
Independent perspectives. Global stories.
BREAKING

ਭਾਰਤ ਨੇ ਨਵਾਜ਼ ਸ਼ਰੀਫ ਦੀ ਕਸ਼ਮੀਰ ਬਾਰੇ ਟਿੱਪਣੀ ਕੀਤੀ ਰੱਦ

Share this story

Page-1_13 ਨਿਊਯਾਰਕ 27 ਸਤੰਬਰ (ਪੀ. ਟੀ.)- ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਸੰਯੁਕਤ ਰਾਸ਼ਟਰ ਆਮ ਇਜਲਾਸ ਵਿਚ ਜੰਮੂ ਕਸ਼ਮੀਰ ਬਾਰੇ ਕੀਤੀ ਗਈ ਟਿੱਪਣੀ ਪੂਰੀ ਤਰਾਂ ਰੱਦ ਕਰਦਿਆਂ ਜੋਰਦਾਰ ਢੰਗ ਨਾਲ ਕਿਹਾ ਹੈ ਕਿ ਰਾਜ ਦੇ ਲੋਕ ਸਮੁੱਚੇ ਤੌਰ ‘ਤੇ ਪ੍ਰਵਾਨਿਤ ਲੋਕਤੰਤਰਿਕ ਸਿਧਾਂਤਾਂ ਅਨੁਸਾਰ ਸ਼ਾਂਤਮਈ ਤਰੀਕੇ ਨਾਲ ਆਪਣੀ ਸਰਕਾਰ ਚੁਣਦੇ ਹਨ। ਆਮ ਇਜਲਾਸ ਵਿਚ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਅਣਉੱਚਿਤ ਤੇ ਬੇਬੁਨਿਆਦ ਟਿੱਪਣੀ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤੀ ਮਿਸ਼ਨ ਦੇ ਸਕੱਤਰ ਅਭਿਸ਼ੇਕ ਸਿੰਘ ਨੇ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘‘ ਮੈਂ ਇਸ ਮਹਾਨ ਸਦਨ ਦੇ

ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਜੰਮੂ ਕਸ਼ਮੀਰ ਦੇ ਲੋਕ ਸਰਬ ਪ੍ਰਵਾਨਿਤ ਲੋਕਤੰਤਰਿਕ ਸਿਧਾਂਤਾਂ ਤੇ ਪ੍ਰਣਾਲੀ ਅਨੁਸਾਰ ਸ਼ਾਂਤਮਈ ਤਰੀਕੇ ਨਾਲ ਆਪਣੀ ਸਰਕਾਰ ਚੁਣਦੇ ਹਨ ਤੇ ਉਹ ਭਵਿੱਖ ਵਿਚ ਵੀ ਅਜਿਹਾ ਕਰਦੇ ਰਹਿਣਗੇ। ਇਸ ਲਈ ਅਸੀਂ ਪਾਕਿਸਤਾਨ ਦੇ ਅਹਿਮ ਪ੍ਰਤੀਨਿਧ ਵੱਲੋਂ ਕੀਤੀ ਗਈ ਟਿੱਪਣੀ ਨੂੰ ਪੂਰੀ ਤਰਾਂ ਰੱਦ ਕਰਦੇ ਹਾਂ।‘‘ ਇਥੇ ਵਰਨਣਯੋਗ ਹੈ ਕਿ ਆਮ ਇਜਲਾਸ ਵਿਚ ਬੀਤੇ ਦਿਨ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ ‘ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਅਗਸਤ ‘ਚ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰਨ ਲਈ ਭਾਰਤ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਝਗੜੇ ਦੇ ਹੱਲ ਤੇ ਆਰਥਕ ਸਬੰਧ ਵਧਾਉਣ ਲਈ ਇਹ ਇਕ ਹੋਰ ਮੌਕਾ ਗਵਾ ਦਿੱਤਾ ਗਿਆ ਹੈ।

WRITTEN BY