ਮੁੰਬਈ, 24 ਜੁਲਾਈ (ਵਿਸ਼ਵ ਵਾਰਤਾ)-ਮੁੰਬਈ ਦੀ ਇਕ ਅਦਾਲਤ ਨੇ ਹਿਟ ਐਂਡ ਰਨ ਮਾਮਲੇ ‘ਚ ਅਭਿਨੇਤਾ ਸਲਮਾਨ ਖ਼ਾਨ ਖਿਲਾਫ਼ ਗੈਰਇਰਾਦਾਤਨ ਹੱਤਿਆ ਸਮੇਤ ਹੋਰ ਦੋਸ਼ ਤੈਅ ਕੀਤੇ, ਜਿਸ ਨਾਲ ਇਸ ਮਾਮਲੇ ਦੀ ਸੁਣਵਾਈ ਦਾ ਰਸਤਾ ਅਦਾਲਤ ਵਿਚ ਸਾਫ਼ ਹੋ ਗਿਆ।

ਸਲਮਾਨ ਖ਼ਾਨ ਨੂੰ ਇਸ ਮਾਮਲੇ ਵਿਚ 10 ਸਾਲ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਖ਼ਾਨ ‘ਤੇ ਆਈ.ਪੀ.ਸੀ ਦੀ ਧਾਰਾ 304(2), 279, 337, 338, 427 ਅਤੇ ਮੋਟਰ ਵਾਹਨ ਅਧਿਨਿਯਮ ਦੇ ਕਈ ਪੇਸ਼ਕਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਅਭਿਨੇਤਾ ਸਲਮਾਨ ਨੇ ਇਨ੍ਹਾਂ ਦੋਸ਼ਾਂ ਦੇ ਜੁਰਮ ਤੋਂ ਇਨਕਾਰ ਕੀਤਾ ਹੈ। ਸਲੇਟੀ ਰੰਗ ਦੀ ਕਮੀਜ ਅਤੇ ਕਾਲੇ ਰੰਗ ਦੀ ਪੈਂਟ ਪਹਿਨੇ ਸਲਮਾਨ ਸੈਸ਼ਨ ਜੱਜ ਯੂ.ਬੀ ਹਜੀਬ ਦੇ ਸਾਹਮਣੇ ਪੇਸ਼ ਹੋਏ। ਜੱਜ ਨੇ 19 ਜੁਲਾਈ ਨੂੰ ਫ਼ਿਲਮ ਕਲਾਕਾਰ ਤੋਂ 11 ਸਾਲ ਪੁਰਾਣੇ ਇਸ ਮਾਮਲੇ ਵਿਚ ਦੋਸ਼ ਤੈਅ ਹੋਣ ਦੇ ਸਬੰਧ ਵਿਚ ਅੱਜ ਪੇਸ਼ ਹੋਣ ਲਈ ਕਿਹਾ। ਸਲਮਾਨ ਨੇ ਸੁਣਵਾਈ ਦੌਰਾਨ ਪੇਸ਼ ਹੋ ਕੇ ਛੋਟ ਮੰਗੀ, ਜਿਸ ਨੂੰ ਮਨਜ਼ੂਰੀ ਮਿਲ ਗਈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਜ਼ਰੂਰਤ ਹੋਵੇਗੀ ਤਾਂ ਤੁਹਾਨੂੰ ਅਦਾਲਤ ਵਿਚ ਸੱਦ ਲਿਆ ਜਾਵੇਗਾ।ਸਲਮਾਨ ਖ਼ਾਨ ‘ਤੇ ਦੋਸ਼ ਹਨ ਕਿ ਸਤੰਬਰ 2002 ਵਿਚ ਉਹ ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਨੇ 5 ਲੋਕਾਂ ਨੂੰ ਕੁਚਲ ਦਿੱਤਾ ਸੀ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 4 ਜ਼ਖ਼ਮੀ ਹੋ ਗਏ ਸਨ।
ਸਲਮਾਨ ਖਾਨ ਵਿਰੁੱਧ ਗੈਰ-ਇਰਾਦਤਨ ਕਤਲ ਦਾ ਦੋਸ਼ ਤੈਅ : ਹੋ ਸਕਦੀ ਹੈ 10 ਸਾਲ ਦੀ ਕੈਦ



