ਬਨੂੜ, ਸਤੰਬਰ (ਅਜੇ ਗੋਇਲ)- ਬਨੂੜ ਦੇ ਹੋਲੀ ਮੈਰੀ ਸਕੂਲ ਵਿਚ ਪੜਦੇ ਪਹਿਲੀ ਜਮਾਤ ਦੇ ਅਭੀ ਸੈਣੀ ਨੇ ਚੰਡੀਗੜ• ਦੇ ਕੁੰਦਨ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਨੈਸ਼ਨਲ ਪੱਧਰ ਦੀ ਮਾਰਸ਼ਲ ਆਰਟ (ਕਰਾਟੇ) ਪ੍ਰਤੀਯੋਗਿਤਾ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਦੀ ਸ਼ਹਿਰ ਵਿੱਚ ਚੁਫੇਰਿਓ ਪ੍ਰਸ਼ੰਸਾ ਹੋ ਰਹੀ ਹੈ।ਛੇ ਸਾਲਾ ਅਭੀ ਸੈਣੀ ਦੇ ਪਿਤਾ ਭੁਪਿੰਦਰ ਸਿੰਘ ਸ਼ੈਣੀ ਨੇ ਦੱਸਿਆ ਕਿ ਅਭੀ ਛੋਟੀ ਉਮਰ ਵਿਚ ਕਰਾਟਿਆ ਦਾ ਸ਼ੋਕੀਨ ਸੀ ਅਤੇ ਇਸ ਖੇਡ ਨੂੰ ਉਸ ਨੇ ਮਾਂ ਖੇਡ ਵੱਜੋ ਚੁਣਿਆ। ਉਹ ਕੋਚ ਵਿਸ਼ਲ ਕੁਮਾਰ ਕੋਲੋ ਉਕਤ ਖੇਡ ਦੇ ਗੁਣ ਸਿੱਖ ਰਿਹਾ ਹੈ। ਇਸੇ ਸਦਕਾ ਅੱਜ ਉਹ ਇਸ ਮੁਕਾਮ ਤੇ ਪੁੱਜਾ। ਪਰਿਵਾਰ ਤੇ ਕੋਚ ਨੂੰ ਉਸ ਉੱਤੇ ਵੱਡੀਆਂ ਆਸਾਂ ਹਨ।