ਚੰਡੀਗੜ੍ਹ, 7 ਸਤੰਬਰ (ਪੀ. ਟੀ)- ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਬਿਆਨ ਜ਼ਾਰੀ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਸੀਹਤ ਦਿੱਤੀ ਗਈ ਕਿ ਉਹ ਪੰਜਾਬ ਤੋਂ ਮੀਲਾਂ ਦੂਰ ਬੈਠ ਕੇ ਅਖੌਤੀ ਤੋਰ ’ਤੇ ਪੰਜਾਬ ਦੇ ਹਿੱਤਾਂ ਦੀ ਗੱਲ ਨਾ ਕਰੇ ਸਗੋਂ ਅਕਾਲੀ ਦਲ ਦੀ ਲੀਡਰਸ਼ਿਪ ਵਾਂਗੁ ਪੰਜਾਬ ਦੇ ਲੋਕਾਂ ਵਿਚ ਬੈਠ ਕੇ ਉਨ੍ਹਾਂ ਦੀ ਹਿੱਤਾ ਦੀ ਗੱਲ ਕਰੇ। ਸ਼ੋਮਣੀ ਅਕਾਲੀ ਦਲ ਜਨਰਲ ਸਕੱਤਰ ਅਤੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਹਿੱਤਾ ਬਾਰੇ ਤਾਜ਼ਾ ਕੀਤੀ ਬਿਆਨਬਾਜ਼ੀ ਦਾ ਅਸਲ ਵਿਚ ਉਸ ਨੂੰ ਵੀ ਕੁਝ ਇਲਮ ਨਹੀਂ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿਰਫ ਸੋਨੀਆ ਗਾਂਧੀ ਦੀ ਨਜ਼ਰਾ ਵਿਚ ਆਪਣੀ ਹੋਂਦ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਐਮ ਪੀ ਚੁਣੇ ਜਾਣ ਤੋਂ ਬਾਅਦ ਇਕ ਵਾਰ ਵੀ ਉੱਥੇ ਨਹੀ ਗਏ ਅਤੇ ਪਟਿਆਲਾ ਹਲਕੇ ਵਿਚ ਵੋਟਾਂ ਪੈਣ ਤੋਂ ਇਕ ਦਿ
ਨ ਪਹਿਲਾਂ ਹੀ ਉਹ ਪਟਿਆਲਾ ਵੀ ਛੱਡ ਗਏ ਅਤੇ ਵਾਪਸ ਨਹੀ ਆਏ। ਤੁਸੀਂ (ਅਮਰਿੰਦਰ) ਪੰਜਾਬ ਵਿੱਚ 2002 ਤੋਂ 2007 ਤੱਕ ਪੰਜਾਬ ਵਿੱਚ ਮੁੱਖ ਮੰਤਰੀ ਦੇ ਤੌਰ ’ਤੇ ਆਪਣਾ ਸਮਾਂ ਸਿਰਫ ਪੋਲੋ ਖੇਡ ਕੇ ਅਤੇ ਰਾਤਾਂ ਨੂੰ ਰੰਗੀਨ ਪਾਰਟੀਆਂ ਕਰਨ ਵਿਚ ਹੀ ਬਿਤਾ ਦਿੱਤਾ ਅਤੇ ਸੂਬੇ ਦੇ ਹਿੱਤਾ ਨੂੰ ਸ਼ਰਾਬ ਦੇ ਠੇਕੇਦਾਰਾਂ ਦੇ ਹੱਥ ਵੇਚ ਕੇ ਸੂਬੇ ਦਾ ਜੀ ਐਸ ਡੀ ਪੀ ਅਨੁਪਾਤ ਮੁਤਾਬਕ ਕਰਜ਼ਾ 45 ਫੀਸਦੀ ਤੱਕ ਵਧਾ ਦਿੱਤਾ ਸੀ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਸਲ ਵਿਚ ਸਚਾਈ ਇਹ ਹੈ ਕਿ ਅਮਰਿੰਦਰ ਜਿਸ ਨੂੰ ਕਾਂਗਰਸ ਨੇ ਦਿੱਲੀ ਤਬਦੀਲ ਕਰ ਦਿੱਤਾ ਹੈ, ਹੁਣ ਅਚਾਨਕ ਕਾਹਲ ਵਿਚ ਭੜਕਾਉ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਹਿੱਤਾਂ ਦਾ ਰਾਖਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦਾ ਮੰਤਵ ਅਜਿਹੀ ਬਿਆਨਬਾਜ਼ੀ ਕਰਕੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਪਾੜ ਪਾਉਣਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਆਪਣੀ ਇਸ ਕੋਝੀ ਕਾਰਵਾਈ ਵਿਚ ਸਫਲ ਨਹੀ ਹੋ ਸਕੇਗਾ ਕਿਉਂਕਿ ਅਕਾਲੀ-ਭਾਜਪਾ ਗਠਜੋੜ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਨਵੀਂਆਂ ਬੁਲੰਦਿਆਂ ’ਤੇ ਲੈ ਜਾਵੇਗਾ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੂੰ ਵਾਹਦ ਸਿਆਸੀ ਆਗੂ ਦਸਦੇ ਹੋਏ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਅਤੇ ਦੇਸ਼ ਵਿਚੋਂ ਆਪਣੀ ਲਗਾਤਾਰ ਗੈਰ ਹਾਜ਼ਰੀ ਕਾਰਨ ਪੰਜਾਬ ਦੀ ਅਸਲ ਸਥਿਤੀ ਤੋਂ ਵਾਕਫ ਨਹੀ। ਉਨ੍ਹਾਂ ਕਿਹਾ ਕਿ ਅਮਰਿੰਦਰ ਨੂੰ ਇਨ੍ਹਾਂ ਤੱਥਾ ਦਾ ਗਿਆਨ ਨਹੀ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਹੀ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਸੜਕਾਂ ਦੇ ਪ੍ਰੋਜੇਕਟ ਲਈ 1,0000 ਕਰੋੜ ਰੁਪਏ ਦੀ ਗ੍ਰਾਂਟ ਮੰਜੁਰ ਕੀਤੀ ਹੈ। ‘‘ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸੂਬੇ ਦੀ ਆਰਥਿਕਤਾ ਨੂੰ ਨਵਾਂ ਹੁਲਾਰਾ ਨਹੀਂ ਮਿਲੇਗਾ। ’’ ਗਰੇਵਾਲ ਵਲੋਂ ਇਹ ਸਵਾਲ ਅਮਰਿੰਦਰ ਸਿੰਘ ਨੂੰ ਪੁਛਿਆ ਗਿਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਵੱਡੇ ਜਿਗਰੇ ਦਾ ਸਬੂਤ ਦਿੰਦੇ ਹੋਏ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦਿੱਤੀ ਉਦਾਰ ਆਰਥਿਕ ਮਦਦ ਲਈ ਐਨ ਡੀ ਏ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਕੇਂਦਰੀ ਗ੍ਰਾਂਟਾਂ ਬਾਰੇ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਅੱਜ-ਕੱਲ ਲੋਕ ਰਜਵਾੜਾਸ਼ਾਹੀ ਦੀ ਗੁਲਾਮੀ ਝੱਲਣ ਵਾਲੇ ਨਹੀਂ ਅਤੇ ਉਨਾਂ ਨੂੰ ਪਤਾ ਹੈ ਕਿ ਉਹ ਅਜਿਹੇ ਬੇਥਵੇ ਬਿਆਨਾਂ ਰਾਹੀਂ ਕੀ ਹਾਸਲ ਕਰਨਾ ਚਾਹੁੰਦਾ ਹੈ।