ਥਾਣਾ ਪਾਤੜਾਂ ਦੀ ਪੁਲਿਸ ਵੱਲੋਂ 300 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਪਾਤੜਾਂ, 1 ਮਾਰਚ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਪੁਲਿਸ ਉੱਪ ਕਪਤਾਨ ਦਲਬੀਰ ਸਿੰਘ ਗਰੇਵਾਲ ਦੇ ਦਿੱਤੇ ਦਿਸ਼ਾਂ ਨਿਰਦੇਸ਼ਾ ਅਨੂਸਾਰ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ 300 ਨਸ਼ੀਲੀਆਂ ਗੋਲਿਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਂਣਕਾਰੀ ਦਿੰਦੇ ਹੋਏ ਪਾਤੜਾਂ ਥਾਣਾ ਮੁੱਖੀ ਬਲਜੀਤ ਸਿੰਘ ਨੇ ਦੱਸਿਆ ਕਿ ਐਸ. ਆਈ. ਜਗਨਨਾਥ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗੱਸਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨੈਸ਼ਨਲ ਪਬਲਿਕ ਸਕੂਲ ਪਿੰਡ ਭੂਤਗੜ ਵਿੱਖੇ ਮੌਜੂਦ ਸਨ, ਜੋ ਖਾਸ਼ ਮੁਖਵਰ ਵੱਲੋਂ ਮਿਲੀ ਇਤਲਾਹ ਕੇ ਇੱਕ ਵਿਅਕਤੀ ਘੁੱਮ ਫਿਰ ਕੇ ਨਸ਼ੀਲੀਆਂ ਗੋਲਿਆਂ ਵੇਚ ਰਿਹਾ ਹੈ। ਐਸ. ਆਈ. ਜਗਨਨਾਥ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਉਸ ਸ਼ੱਕੀ ਵਅਕਤੀ ਨੂੰ ਚੈੱਕ ਕਰਨ ਤੇ ਉਸ ਨੇ ਆਪਣੇ ਹਾਥ ਵਿੱਚ ਫੜੇ ਪਲਾਸਟਿਕ ਦੇ ਲਿਫਾਫੇ ਨੂੰ ਸੁੱਟ ਕੇ ਭਜਣ ਦੀ ਕੋਸੀਸ਼ ਕੀਤੀ ਤਾਂ ਮੌਕੇ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਸਿੱਟੇ ਲਿਫਾਫੇ ਨੂੰ ਚੈੱਕ ਕੀਤਾ ਉਸ ਵਿੱਚੋਂ 300 ਨਸ਼ੀਲਿਆਂ ਗੋਲਿਆਂ ਬਰਾਮਦ ਹੋਇਆਂ। ਮੌਕੇ ਪਰ ਪੁਲਿਸ ਪਾਰਟੀ ਉਸ ਨੂੰ ਵਿਅਕਤੀ ਨੂੰ ਕਾਬੂ ਕਰਕੇ ਗਹਰਾਈ ਨਾਲ ਪੁੱਛਗਿੱਛ ਕਰਨ ਮਗਰੋਂ ਉਸ ਦੀ ਪਹਿਚਾਂਣ ਲਖਵਿੰਦਰ ਸਿੰਘ ਪੁਤਰ ਗੁਰਦੇਵ ਸਿੰਘ ਵਾਸੀ ਪਿੰਡ ਭੂਤਗੜ ਥਾਣਾ ਪਾਤੜਾਂ ਵੱਜੋ ਹੋਈ ਹੈ, ਪੁਲਿਸ ਨੇ ਉਸ ਖਿਲਾਫ ਮੁਕਦਮਾ ਨੰਬਰ 39 ਧਾਰਾ 22/61/85 ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰਾੰਭ ਦਿੱਤੀ ਹੈ।

Send this to a friend