ਚੀਮਾ ਮੰਡੀ, 1 ਮਾਰਚ (ਪਰਮਜੀਤ ਸਿੰਘ ਲੱਡਾ)- ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਉਪ ਚੇਅਰਮੈਨ ਹਰਿੰਦਰ ਸਿੰਘ ਲਖਮੀਰਵਾਲਾ ਦਾ ਮਜ਼ਦੂਰ ਮੁਲਾਜ਼ਮ ਯੂਨੀਅਨ ਦੇ ਆਗੂ ਤੇ ਟਕਸਾਲੀ ਕਾਂਗਰਸੀ ਆਗੂ ਬੁੱਧ ਸਿੰਘ ਨੇ ਚੀਮਾ ਮੰਡੀ ਵਿਖੇ ਵਿਸ਼ੇਸ਼ ਸਮਾਗਮ ਮੌਕੇ ਸਨਮਾਨਿਤ ਕੀਤਾ।ਬੁੱਧ ਸਿੰਘ ਨੇ ਕਿਹਾ ਕਿ ਸ੍ਰ: ਲਖਮੀਰਵਾਲਾ ਇਮਾਨਦਾਰ ਆਗੂ ਦੇ ਤੌਰ ‘ਤੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ, ਜਿਨ੍ਹਾਂ ਤੋਂ ਸਾਨੂੰ ਬਹੁਤ ਉਮੀਦਾਂ ਹਨ।ਗੱਲਬਾਤ ਦੌਰਾਨ ਸ੍ਰ: ਲਖਮੀਰਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਸੇਵਾ ਉਸ ਨੂੰ ਮਿਲੀ ਹੈ,ਉਸ ਨੂੰ ਉਹ ਤਨਦੇਹੀ ਨਾਲ ਨਿਭਾਉਂਣਗੇ।ਉਨ੍ਹਾਂ ਕਿਹਾ ਕਿ ਉਹ ਨਿਰਪੱਖ ਰਹਿ ਕੇ ਲੋੜਬੰਦਾਂ ਦੀ ਮੱਦਦ ਕਰਨਗੇ।ਇਸ ਮੌਕੇ ਹਰਪ੍ਰੀਤ ਸਿੰਘ, ਮੱਖਣ ਸਿੰਘ, ਪ੍ਰਦੀਪ ਸ਼ਰਮਾ, ਬਲਵਿੰਦਰ ਸਿੰਘ, ਜਗਦੇਵ ਸਿੰਘ ਲਖਮੀਰਵਾਲਾ, ਮਨੂ ਸ਼ਰਮਾ, ਵਿਕਰਾਂਤ ਸ਼ਰਮਾ ਤੇ ਵਿੱਕੀ ਜੋਸ਼ੀ ਵੀ ਮੌਜੂਦ ਸਨ।