ਸਰਦੂਲਗੜ੍ਹ, 1 ਮਾਰਚ (ਬਲਜੀਤ ਪਾਲ)- ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਹੀਰਕੇ ਵਿਖੇ ਇੱਕ ਨਾਬਾਲਿਗ ਦੀ ਨਸ਼ੇ ਦੀ ਉਵਰਡੋਜ਼ ਲੈਣ ਨਾਲ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧ ਵਿੱਚ ਮ੍ਰਿਤਕ ਦੇ ਚਾਚੇ ਦੇ ਲੜਕੇ ਸੁਬੇਗ ਸਿੰਘ ਅਤੇ ਪਿੰਡ ਵਾਸੀਆ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਸੀ ਹੀਰਕਾ ਜਿਸ ਦੀ ਉਮਰ ੧੭ ਸਾਲ ਦੇ ਕਰੀਬ ਸੀ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜਿਸ ਦੇ ਮਾਪੇ ਮਜ਼ਦੂਰੀ ਕਰਦੇ ਸਨ। ਇਹ ਲੜਕਾ ਕੁਝ ਸਮੇਂ ਤੋਂ ਚਿੱਟਾ ਪਾਊਡਰ ਅਤੇ ਟੀਕਿਆਂ ਦੀ ਵਰਤੋਂ ਕਰਦਾ ਸੀ। ਮਾਪਿਆਂ ਨੇ ਡਾਕਟਰੀ ਇਲਾਜ ਕਰਵਾਇਆ ਪਰ ਕੋਈ ਵਾਹ ਨਾ ਚੱਲੀ। ਆਖਰ ਅੱਜ ਛੋਟੀ ਉਮਰੇ ਮੌਤ ਦੀ ਲਪੇਟ ਵਿੱਚ ਆ ਗਿਆ।ਮ੍ਰਿਤਕ ਆਪਣੇ ਮਾਂ ਬਾਪ ਦਾ ਇਕਲੋਤਾ ਪੁੱਤਰ ਸੀ ਅਤੇ ਉਸ ਦੀਆ ਤਿੰਨ ਭੈਣਾਂ। ਹਨ। ਇੱਕ ਦੀ ਸ਼ਾਦੀ ਹੋਈ ਹੈ। ਜਿਸ ਨੂੰ ਲੈਕੇ ਮਾਪਿਆਂ ਤੇ ਪਿੰਡ ਵਾਸੀਆਂ ਨੂੰ ਰੋਸ ਹੈ। ਉਨ੍ਹਾਂ ਪ੍ਰਸ਼ਾਂਸਨ ਤੋ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਅਤੇ ਸਾਡੇ ਪਿੰਡ ਵਿੱਚ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਨਾਮੁਰਾਦ ਬੀਮਾਰੀ ਤੋ ਬਚਾਇਆ ਜਾਵੇ ।ਇਸ ਸੰਬੰਧੀ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਪਰਿਵਾਰ ਵੱਲੋ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀ ਦਿੱਤੀ ਗਈ ਇਸ ਬਾਰੇ ਪਤਾ ਕਰਦੇ ਹਾਂ।