ਹੋਮਿਓਪੈਥਿਕ ਦਵਾਈਆਂ ਨਾਲ ਮੌਕੇ ਭੌਰੀਆਂ ਦਾ ਸਫਲ ਇਲਾਜ

ਅਜੋਕੇ ਸਮੇਂ ਅੰਦਰ ਮੋਕੇ ਭੌਰੀਆਂ ਦਾ ਹੋਣਾ ਆਮ ਗੱਲ ਹੈ ਅਤੇ ਇਹ ਵਾਇਰਸ ਆਪਣੇ ਵਾਤਾਵਰਨ ਵਿੱਚ ਰਹਿੰਦਾ ਹੈ ਅਤੇ ਜਦੋਂ ਸਰੀਰ ਦੇ ਕਿਸੇ ਹਿੱਸੇ ਸੱਟ ਲਗਦੀ ਹੈ ਤਾਂ ਉਸ ਸਮੇ ਇਹ ਵਾਇਰਸ ਸਾਡੇ ਸਰੀਰ ਅੰਦਰ ਚਲਾ ਜਾਂਦਾ ਹੈ ਤੇ ਸਰੀਰ ਉਪਰ ਮੋਕੇ ਪੈਦਾ ਹੋ ਜਾਦੇ ਹਨ ਇਨਾਂ ਮੋਕਿਆਂ ਦੇ ਕਈ ਰੂਪ ਹੁੰਦੇ ਹਨ।ਮੋਕੇ ਸਰੀਰ ਦੇ ਕਿਸੇ ਵੀ ਹਿੱਸੇ ਉਪਰ ਹੋ ਸਕਦੇ ਹਨ।
ਇਨਾਂ ਮੋਕਿਆਂ ਦੀ ਕੋਈ ਤਕਲੀਫ ਨਹੀ ਹੁੰਦੀ ਪ੍ਰੰਤੂ ਕਦੇ-ਕਦੇ ਇਨਾਂ ਉਪਰ ਖਾਰਸ਼ ਹੋਣ ਲੱਗ ਜਾਦੀ ਹੈ।ਬਹੁ ਗਿਣਤੀ ਲੋਕ ਸੋਚਦੇ ਹਨ ਕਿ ਇਨਾਂ ਦਾ ਕੋਈ ਇਲਾਜ ਨਹੀ ਹੈ ਇਹ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ। ਕਈ ਵਾਰ ਲੋਕ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਹਨ ਕਿ ਸੁੱਖਣਾ ਸੁਖਣ ਨਾਲ ਜਾਂ ਨਮਕ ਝਾੜੂ ਆਦਿ ਚੜਾਉਣ ਨਾਲ ਠੀਕ ਹੋ ਜਾਂਦੇ ਹਨ ਪਰ ਇਨਾਂ ਨੂੰ ਮਚਾਉਣ ਨਾਲ ਵੀ ਠੀਕ ਨਹੀ ਹੁੰਦੇ ਸਗੋ ਜਿਆਦਾ ਹੋ ਜਾਦੇ ਹਨ। ਜਿਆਦਾ ਤਰ ਲੋਕ ਦਵਾਈ ਉਦੋ ਲੈਦੇ ਹਨ ਜਦ ਇਹ ਮੂੰਹ ਅਤੇ ਹੱਥਾ ਉਪਰ ਹੋ ਜਾਂਦੇ ਹਨ। ਭੌਰੀਆਂ ਜਿਆਦਾਤਰ ਹੱਥਾਂ ਦੀਆਂ ਤਲੀਆਂ ਜਾਂ ਪੈਰਾਂ ਦੀਆਂ ਤਲੀਆਂ ਵਿੱਚ ਹੁੰਦੀਆਂ ਹਨ। ਇਹ ਸਖਤ ਹੁੰਦੀਆਂ ਹਨ ਅਤੇ ਦਰਦ ਬਹੁਤ ਜਿਆਦਾ ਕਰਦੀਆਂ ਹਨ ਲੋਕ ਇਨਾਂ ਤੇ ਚੇਪੀਆਂ ਲਗਾਉਦੇ ਹਨ ਪਰ ਉਸ ਨਾਲ ਠੀਕ ਨਹੀ ਹੁੰਦੀਆਂ ਫਿਰ ਦੁਬਾਰਾ ਹੋ ਜਾਂਦੀਆਂ ਹਨ।
ਮਰੀਜਾਂ ਹੁਣ ਅਪਰੇਸ਼ਨ ਕਰਵਾਉਣ ਦੀ ਲੋੜ ਨਹੀ ਹੈ ਕਿਉਕਿ ਹੋਮਿਓਪੈਥਿਕ ਦਵਾਈਆਂ ਨਾਲ ਇਨਾਂ ਮੌਕੇ ਭੋਰੀਆਂ ਦਾ ਸਫਲ ਇਲਾਜ ਹੈ ਪਰ ਲੋੜ ਹੈ ਮਰੀਜ ਨੂੰ ਗੌਰ ਨਾਲ ਦਵਾਈ ਖਾਣ ਦੀ ਕਿਉਕਿ ਹੋਮਿਓਪੈਥਿਕ ਦਵਾਈ ਪਹਿਲੇ ਦਿਨ ਤੋਂ ਹੀ ਅਸਰ ਕਰਨਾ ਸੁਰੂ ਕਰ ਦਿੰਦੀ ਹੈ । ਹੋਮਿਓਪੈਥਿਕ ਡਾ. ਨੂੰ ਆਪਣੇ ਮਨ ਦੀ ਗੱਲ, ਆਪਣੀਆਂ ਆਦਤਾਂ ਬਾਰੇ ਖੁਲਕੇ ਦੱਸੋ ਤਾਂ ਕਿ ਦਵਾਈ ਦੀ ਸਹੀ ਚੋਣ ਹੋ ਸਕੇ।

Send this to a friend