ਚੀਮਾਂ ਮੁਲਾਜ਼ਮਾਂ ਵੱਲੋਂ ਇਕ ਘੰਟੇ ਦੀ ਵਾਕਆਉੂਟ ਹੜਤਾਲ, ਕੇਂਦਰੀ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, 5 ਫਰਵਰੀ, (ਤਰਸੇਮ ਦੀਵਾਨਾ)- ਸਥਾਨਕ ਮਾਲ ਰੋਡ ਸਥਿਤ ਭਾਰਤੀ ਜੀਵਨ ਬੀਮਾ ਨਿਗਮ ਦੇ ਦਫ਼ਤਰ ਸਾਹਮਣੇ ਬੀਮਾ ਮੁਲਾਜਮਾਂ ਵੱਲੋਂ ਜੋਰਦਾਰ ਰੋਸ਼ ਮੁਜਾਹਰਾ ਕੀਤਾ ਗਿਆ। ਮੁਜਾਹਰੇ ਨੇ ਸੰਬੋਧਨ ਕਰਦਿਆਂ ਲਹਿਬੰਰ ਰਾਮ ਲੱਗਣ ਜਰਨਲ ਸਕੱਤਰ ਨੇ ਦੱਸਿਆ ਕੇਂਦਰੀ ਵਿੱਤ ਮੰਤਰੀ ਨੇ ਆਮ ਬਜੱਟ ਵਿੱਚ ਐਲ.ਆਈ. ਸੀ ਦੇ ਸ਼ੇਅਰ ਮਾਰਕੀਟ ਵਿੱਚ ਵੇਚਣ ਦਾ ਜੋ ਫੈਸਲਾ ਲਿਆ ਹੈ। ਇਹ ਬੱਜਟ ਨਾ ਤਾ ਲੋਕ ਹਿੱਤ ਹੈ ਤੇ ਨਾ ਸਰਕਾਰ ਦੇ ਹਿੱਤ ਵਿੱਚ ਐਲ.ਆਈ.ਸੀ ਵਿੱਚ ਉਹਨਾ 30 ਕਰੋੜ ਲੋਕਾ ਨੇ ਵਿਸ਼ਵਾਸ਼ ਜਤਾਇਆ ਹੈ ਜੋ ਬਹੁਤ ਗ਼ਰੀਬ ਤੇ ਮੱਧ ਵਰਗ ਨਾਲ ਸੰਬੰਧ ਰੱਖਦੇ ਹਨ। 60 ਸਾਲਾ ਤੋਂ ਐਲ.ਆਈ.ਸੀ ਲਗਤਾਰ ਸਰਕਾਰ ਨੂੰ ਬਿਜਲੀ ਪਾਣੀ ਸੀਵਰੇਜ ਰੇਲਵੇ ਤੇ ਹੋਰ ਕੰਮਾ ਵਿੱਚ ਲੱਖਾ ਕਰੋੜਾ ਦਾ ਨਿਵੇਸ਼ ਕਰਕੇ ਸਰਕਾਰ ਦੀ ਸਿਧੇ ਤੇ ਅਸਿੱਧੇ ਢਗ ਨਾਲ ਮਦਦ ਕਰਦੀ ਆਂ ਰਹੀ ਹੈ। ਐਸ.ਆਈ.ਸੀ ਦਾ ਕਲੇਮ ਰੋਲੰ ਵੀ 100% ਹੈ। ਇਸੇ ਕਰਕੇ ਲੋਕਾ ਦਾ ਵਿਸ਼ਵਾਸ਼ ਐਸ.ਆਈ.ਸੀ ਤੇ ਪਇਆ ਹੋਇਆ ਹੈ। ਐਲ.ਆਈ.ਸੀ ਹਜਾਰਾ ਕਰੋੜ ਰੁਪਏ ਸਰਕਾਰ ਨੂੰ ਲਾਭ ਦੇ ਰੂਪ ਵਿੱਚ ਕਮਾ ਕੇ ਦੇ ਰਹੀ ਹੈ। ਇਹ ਵੀ ਸਰਕਾਰ ਨੇ ਬਜਟ ਵਿੱਚ ਐਲ.ਆਈ.ਸੀ ਦੇ ਸਮੁਚੇ ਮੁਲਾਜਾਮ ਜੋਰਦਾਰ ਵਿਰੋਧ ਕਰਦੇ ਹਨ। ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਤਸਵੀਜਾ ਨੂੰ ਵਾਪਿਸ ਨਾ ਲਿਆ ਤਾਂ ਅਣਮਿਥੇ ਸਮੇਂ ਦੀ ਹੜਤਾਲ ਵੀ ਕੀਤੀ ਜਾ ਸਕਦੀ ਹੈ। ਸਮੁਚੇ ਸਮਾਜ ਨੂੰ ਨਾਲ ਲੈ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੁਜਾਹਰੇ ਨੂੰ ਸ੍ਰੀ ਸਤਪਾਲ ਲਗਭੱਗ ਪ੍ਰਧਾਨ ਸ੍ਰੀ ਕੁਲਵਿੰਦਰ ਸਿੰਘ, ਗੁਰਦੀਪ ਲਾਬ ਨੇ ਵੀ ਸਲੇਸ਼ਨ ਕੀਤਾ। ਮੁਜਾਹਰੇ ਵਿੱਚ ਸ੍ਰੀ ਕਿਸ਼ਨ ਸਿੰਘ, ਆਤਆ ਸਿੰਘ, ਮਨਜਿੰਦਰ ਸਿੰਘ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਕਿਰਨ ਕੁਮਾਰ, ਰਮਾਂ ਕੁਮਾਰੀ, ਨੀਲਮ ਗੁਪਤਾ, ਪਰਮਜੀਤ ਮਰੇਡ, ਅਨਿਲ ਕੁਟਰਾ, ਵੀਨਤ ਪਰਮਜੀਤ ਸਹੰਤਾ, ਹਨੀ ਸ਼ਰਮਾ, ਮਹਿੰਦਰ ਲਾਭ, ਨਰੇਸ਼ ਕੁਮਾਰ ਤੇ ਹੋਰ ਬਹੁਤ ਸਾਰੇ ਸ਼ਾਮਿਲ ਸਨ।

Send this to a friend