ਫਿਰੋਜ਼ਸ਼ਾਹ 5 ਫਰਵਰੀ (ਗੁਰਤਾਰ ਸਿੰਘ ਸਿੱਧੂ) ਪਿੰਡ ਕੋਠੇ ਅੰਬਰਹਰ ਦੀ ਵਸਨੀਕ ਵੀਰਾਂ ਪਤਨੀ ਸਾਰਜ ਵੱਲੋਂ ਜੇਰੇ ਇਲਾਜ ਨੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਘਰ ਦੇ ਗੇਟ ਮੂਹਰੇ ਖੜ ਕੇ ਮੋਬਾਇਲ ਤੇ ਅਸ਼ਲੀਲ ਗਾਣੇ ਚਲਾਉਣ ਅਤੇ ਖੜੇ ਹੋਣ ਤੋਂ ਰੋਕਣ ਤੇ ਨੌਜਵਾਨਾਂ ਤੇ ਕੁੱਟਮਾਰ ਅਤੇ ਜਾਤੀ ਸੂਚਕ ਸਾਰੀਆਂ ਦੇਣ ਦੇ ਕਥਿਤ ਤੌਰ ਤੇ ਦੋਸ਼ ਲਗਾਏ ਹਨ । ਉਕਤ ਔਰਤ ਵੱਲੋ ਦਿੱਤੇ ਲਿਖਤੀ ਬਿਆਨਾਂ ਦੇ ਆਧਾਰ ਤੇ ਉਸ ਨੇ ਕਿਹਾ ਕਿ ਪਿੰਡ ਦੇ ਅਵਤਾਰ ਸਿੰਘ, ਜਗਦੀਪ ਸਿੰਘ ਪੁਤਰ ਰਛਪਾਲ ਸਿੰਘ, ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ ਕੌਮ ਜੱਟ ਸਿੱਖ ਵਾਸੀ ਕੋਠੇ ਅੰਬਰਹਰ ਨੂੰ ਘਰ ਦੇ ਗੇਟ ਮੂਹਰੇ ਖੜਨ ਅਤੇ ਮੋਬਾਇਲ ਤੇ ਗਾਣੇ ਵਜਾਉਣ ਤੋ ਰੋਕਿਆ ਸੀ ਤਾਂ ਉਨ੍ਹਾਂ ਉਸਨੂੰ ਜਾਤੀ ਸੂਚਕ ਗਾਲੀਆਂ ਦਿੰਦਿਆਂ ਹੱਥੋਪਾਈ ਕੀਤੀ ਅਤੇ ਉਸਦੇ ਪੁੱਤਰ ਅਤੇ ਮੇਰੇ ਸੱਟਾਂ ਮਾਰੀਆਂ ਰੌਲਾ ਪੈਣ ਤੇ ਉਕਤ ਨੌਜਵਾਨ ਓਥੋਂ ਦੌੜ ਗਏ ਅਤੇ ਕੁਝ ਪਿੰਡ ਦੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਹਥਿਆਰਾਂ ਸਮੇਤ ਸਾਡੇ ਘਰ ਆ ਗਏ ਅਤੇ ਅਸੀਂ ਅੰਦਰ ਲੁਕ ਕੇ ਜਾਨ ਬਚਾਈ ।ਆਂਢ ਗੁਆਂਢ ਦੇ ਲੋਕਾਂ ਵੱਲੋਂ ਉਹਨਾਂ ਨੂੰ ਜਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਸਬੰਧੀ ਜਦੋਂ ਦੂਜੀ ਧਿਰ ਦਾ ਪੱਖ ਜਾਨਣ ਲਈ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀ ਹੋ ਸਕਿਆ ।ਉਕਤ ਪਰਿਵਾਰ ਵੱਲੋਂ ਪ੍ਰਸ਼ਾਸ਼ਨ ਤੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਅਤੇ ਅਣਪਛਾਤੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।