Skip to content
Independent perspectives. Global stories.
BREAKING

ਕਦੇ ਸਾਈਕਲ, ਰੇਡੀਓ ਅਤੇ ਘੜੀ ਵਾਲਾ ਬੰਦਾ ਸ਼ਾਹ ਹੁੰਦਾ ਸੀ

Share this story

ਕੁੱਝ ਸਮਾਂ ਪਹਿਲਾਂ ਇਨਸਾਨ ਕੋਲ ਸਹੂਲਤਾਂ ਬਹੁਤੀਆਂ ਨਹੀਂ ਹੁੰਦੀਆਂ ਸਨ। ਪਰ ਫਿਰ ਵੀ ਮਨ ਚ ਖੁਸ਼ੀਆਂ ਜ਼ਿਆਦਾ ਸਨ। ਅੱਜ ਅਸੀਂ ਜਿਵੇਂ ਜਿਵੇਂ ਤਰੱਕੀ ਕਰ ਰਹੇ ਹਾਂ , ਓਨਾ ਹੀ ਜੀਵਨ ਵਿੱਚ ਉਲਝਦੇ ਵੀ ਜਾ ਰਹੇ ਹਾਂ। ਸਮੇਂ ਅਨੁਸਾਰ ਬਦਲਾਵ ਜਾਂ ਤਰੱਕੀ ਕਰਨੀ ਵੀ ਚਾਹੀਦੀ ਹੈ, ਪਰ ਜੋ ਆਪਣੇ ਮਨ ਚ ਭਟਕਣਾ ਪੈਦਾ ਕਰੇ ਅਜਿਹੀ ਤਰੱਕੀ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਕਦੇ ਇਨਸਾਨ ਕੋਲ ਸਿਰਫ ਸਾਈਕਲ, ਰੇਡੀਓ ਤੇ ਘੜੀ ਹੁੰਦੀ ਸੀ, ਜੋ ਇਨਸਾਨ ਲਈ ਲੋੜ ਵੀ ਸੀ ਅਤੇ ਇਸੇ ਵਿੱਚ ਹੀ ਹਰ ਬੰਦਾ ਖੁਸ਼ੀ ਮਹਿਸੂਸ ਕਰਦਾ ਸੀ।ਘੜੀ ਨੂੰ ਆਉਣ ਜਾਣ ਵੇਲੇ ਗੁੱਟ ਤੇ ਸਜਾ ਲਿਆ ਜਾਂਦਾ। ਕਈ ਘੜੀ ਦੇ ਜਿਆਦਾ ਸ਼ੌਕੀਨ ਹਰ ਸਮੇਂ ਹੀ ਘੜੀ ਗੁੱਟ ਤੇ ਬੰਨ ਕੇ ਰੱਖਦੇ । ਰੇਡੀਓ ਤੇ ਵੀ ਬੜੇ ਤਰਾਂ ਦੇ ਪ੍ਰੋਗਰਾਮ ਰੌਣਕ ਲਾਈ ਰੱਖਦੇ। ਸਾਰਾ ਪਰਿਵਾਰ ਰੇਡੀਓ ਦੇ ਸਾਫ ਸੁੱਥਰੇ ਪ੍ਰੋਗਰਾਮ ਇਕੱਠਿਆਂ ਬੈਠ ਕੇ ਸੁਣ ਸਕਦਾ ਸੀ। ਖੇਤਾਂ ਚ ਕੰਮ ਕਰਦੇ ਹਾਲੀ ਪਾਲੀ ਵੀ ਰੇਡੀਓ ਚਲਾ ਕੇ ਕੰਮ ਵਿੱਚ ਮਸਤ ਹੋ ਜਾਂਦੇ ।ਏਸੇ ਤਰਾਂ ਸਾਈਕਲ ਦਾ ਵੀ ਆਪਣਾ ਹੀ ਸੁੱਖ ਅਤੇ ਮਜਾ ਸੀ, ਸਾਰੇ ਕਿਤੇ ਸਾਈਕਲ ਤੇ ਹੀ ਜਾਇਆ ਜਾਂਦਾ ਸੀ। ਇਸ ਨਾਲ ਕਸਰਤ ਵੀ ਵਧੀਆ ਹੋ ਜਾਂਦੀ ਸੀ।ਸਿਹਤ ਲਈ ਚੰਗਾ, ਨਾ ਕੋਈ ਧੂੰਆਂ , ਨਾ ਪਟਰੋਲ ਦਾ ਖਰਚਾ। ਕਿੰਨੀ ਵਧੀਆ ਸਵਾਰੀ।ਪਰ ਹੁਣ ਇਹ ਤਿੰਨੇ ਚੀਜਾਂ ਨੂੰ ਬਿਲਕੁੱਲ ਵਿਸਾਰ ਦਿੱਤਾ ਹੈ। ਲੋੜ ਹੈ ਇਹਨਾਂ ਚੀਜ਼ਾਂ ਨਾਲ ਆਪਣੀ ਨੇੜਤਾ ਵਧਾਉਣ ਦੀ ਤਾਂ ਕੇ ਸਾਡੇ ਜੀਵਨ ਵਿੱਚ ਚੰਗੀ ਸਿਹਤ ਦੇ ਨਾਲ ਨਾਲ ਸਾਡੀਆਂ ਗੁਆਚੀਆਂ ਹੋਈਆਂ ਖੁਸ਼ੀਆਂ ਵੀ ਵਾਪਸ ਪਰਤ ਆਉਣ।

WRITTEN BY