Skip to content
Independent perspectives. Global stories.
BREAKING

ਠਾਕੁਰ ਦਲੀਪ ਸਿੰਘ ਜੀ ਨੇ ਪੰਥਕ ਏਕਤਾ ਲਈ ਕੀਤਾ ਮਹਾਨ ਤਿਆਗ

Share this story

ਵਰਤਮਾਨ ਸਮੇ ਆਪਸੀ ਏਕਤਾ, ਤਿਆਗ ਅਤੇ ਸਰਬੱਤ ਦੇ ਭਲੇ ਦੀਆਂ ਗੱਲਾਂ ਆਮ ਕਰਕੇ ਵੇਖਣ- ਸੁਣਨ ਨੂੰ ਨਹੀਂ ਮਿਲਦੀਆਂ, ਪਰ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਜਿਹੀ ਸ਼ਖਸ਼ੀਅਤ ਨੇ ਪਰਸਪਰ ਏਕਤਾ ਤੇ ਸਾਂਝੀਵਾਲਤਾ ਦੇ ਮਹਾਨ ਉਪਰਾਲਿਆਂ ਦੇ ਨਾਲ ਮਹਾਨ ਤਿਆਗ ਦੀ ਮਿਸਾਲ ਵੀ ਕਾਇਮ ਕੀਤੀ ਜਦੋਂ 21 ਦਸੰਬਰ 2012 ਨੂੰ ਸ੍ਰੀ ਜੀਵਨ ਨਗਰ ,ਸਿਰਸਾ ਵਿਖੇ ਹਜਾਰਾਂ ਦੀ ਗਿਣਤੀ ਵਿਚ ਨਾਮਧਾਰੀ ਸੰਗਤ ਇਕੱਠੀ ਹੋਈ ਪਰ ਮਾਹੌਲ ਸ਼ੋਕਪੂਰਨ ਸੀ ਕਿਓਂਕਿ ਮੌਕਾ ਸੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਦਾ ,ਜਿਨ੍ਹਾਂ ਨੇ 13 ਦਿਸੰਬਰ 2012 ਨੂੰ ਚੋਲਾ ਤਿਆਗਿਆ ਸੀ ਇਹ ਸ਼ਰਧਾਂਜਲੀ ਸਮਾਰੋਹ ਠਾਕੁਰ ਦਲੀਪ ਸਿੰਘ ਅਤੇ ਉਹਨਾਂ ਦੀ ਸੰਗਤ ਵਲੋਂ ਕੀਤਾ ਗਿਆ ਸੀ ,ਕਿਉਂਕਿ ਸ੍ਰੀ ਭੈਣੀ ਸਾਹਿਬ ਵਿੱਚ ਰਹਿਣ ਵਾਲੇ ਠਾਕੁਰ ਊਦੈ ਸਿੰਘ ,ਜਗਤਾਰ ਸਿੰਘ ਆਦਿ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦੇਹ ਦਾ ਓਹਲਾ ਕਰਨ ਤੋਂ ਬਾਅਦ ,ਉਸ ਭੈਣੀ ਸਾਹਿਬ ਤੇ ਕਬਜਾ ਕਰਕੇ ਪੁਲਿਸ ਅਤੇ ਪ੍ਰਾਈਵੇਟ ਸਕਿਉਰਿਟੀ ਲਗਾ ਕੇ ਪੂਰੀ ਤਰ੍ਹਾਂ ਨਾਲ ਪ੍ਰਤਿਬੰਧ ਲੁਆ ਦਿੱਤਾ ਸੀ ਕਿ ਇੱਥੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਨਹੀਂ ਆ ਸਕਦਾ ਇਥੋਂ ਤੱਕ ਕਿ ਸਤਿਗੁਰੂ ਜੀ ਦੇ ਸਸਕਾਰ ਤੇ ਵੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੂੰ ਆਉਣ ਦੀ ਇਜਾਜ਼ਤ ਨਹੀਂ ਮਿਲੀ ਅਤੇ ਭੈਣੀ ਸਾਹਿਬ ਵਿੱਚ ਆਪਣੀ ਮਰਜ਼ੀ ਨਾਲ ਅਗਲੇ ਗੁਰੂ ਦੀ ਚੋਣ ਵੀ ਕਰ ਲਈ ਗਈ ਇਹਨਾਂ ਪਰਿਸਥਿਤੀਆਂ ਨੂੰ ਵੇਖਦੇ ਹੋਏ ਸ੍ਰੀ ਜੀਵਨ ਨਗਰ ਇਲਾਕੇ ਦੀ ਸੰਗਤ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਸਪੁੱਤਰ ਸ੍ਰੀ ਠਾਕੁਰ ਦਲੀਪ ਸਿੰਘ ਜੀ ਵਲੋਂ ਸ੍ਰੀ ਜੀਵਨ ਨਗਰ ਇਲਾਕੇ ਵਿੱਚ ਸ਼ਰਧਾਂਜਲੀ ਸਮਾਗਮ ਕਰਨਾ ਪਿਆ ਇਸ ਸਮਾਗਮ ਨੇ ਇਸ ਗੱਲ ਨੂੰ ਹੋਰ ਸਾਬਿਤ ਕਰ ਦਿੱਤਾ ਕਿ ਜਿੱਥੇ ਠਾਕੁਰ ਦਲੀਪ ਸਿੰਘ ਤਿਆਗ ਦੀ ਮੂਰਤ ਹਨ ਉਥੇ ਹੀ ਠਾਕੁਰ ਉਦੈ ਸਿੰਘ ਗੱਦੀ ਅਤੇ ਪ੍ਰੋਪਰਟੀ ਦੇ ਚਾਹਵਾਨ ਹਨ। ਇਸ ਸਮਾਗਮ ਵਿੱਚ ਇਕੱਤਰ ਹੋਈ ਸਾਰੀ ਸੰਗਤ ਵਿਰਾਗਮਈ ਅਵਸਥਾ ਵਿਚ ਸੀ,ਕਿਉਂਕਿ ਸੰਗਤ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦਾ ਵਿਛੋੜਾ ਬਰਦਾਸਤ ਨਹੀਂ ਸੀ ਹੋ ਰਿਹਾ ਇਸ ਸ਼ਰਧਾਂਜਲੀ ਸਮਾਗਮ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ ,ਜਿਹੜਾ ਡਾਕਟਰ ਇਕਬਾਲ ਸਿੰਘ ਜੀ ਨੇ ਕੀਤਾ। ਡਾ.ਇਕਬਾਲ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਿਜੀ ਡਾਕਟਰ ਹਨ ,ਜੋ ਆਯੂਰਵੈਦਿਕ, ਫਿਜੀਓਥਰੈਪੀ, ਐਕੂਪੈਂਚਰ ਆਦਿ ਤਰੀਕਿਆਂ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਇਕਬਾਲ ਸਿੰਘ ਜੀ ਨੇ ਖੁਲਾਸਾ ਕੀਤਾਉਨ੍ਹਾਂ ਨੇ ਦੱਸਿਆ ਕਿ 29 ਜਨਵਰੀ 2012 ਨੂੰ ਜਦ ਉਹ ਸਤਿਗੁਰੂ ਜਗਜੀਤ ਸਿੰਘ ਜੀ ਕੋਲ ਇਕੱਲੇ ਬੈਠੇ ਉਹਨਾਂ ਦੀ ਨੇੜਤਾ ਦਾ ਨਿੱਘ ਮਾਣ ਰਹੇ ਸੀ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ;ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਅਤੇ ਤੂੰ ਮੈਨੂੰ ਵਾਦਾ ਕਰ ਕਿ ਇਹ ਗੱਲ ਤੂੰ ਕਿਸੇ ਨੂੰ ਨਹੀਂ ਦੱਸੇਂਗਾ ਇਹ ਗੱਲ ਉਦੋਂ ਹੀ ਦੱਸਣੀ ਹੈ ਜਦੋਂ ਮੈਂ ਸ਼ਰੀਰ ਛੱਡ ਜਾਵਾਂ ਅਤੇ ਮੇਰੀ ਦਿੱਤੀ ਇਹ ਗੁਰਗੱਦੀ ਦੀ ਅਮਾਨਤ ਵੱਡੇ ਕਾਕੇ ਦਲੀਪ ਸਿੰਘ ਜੀ ਨੂੰ ਦੇ ਦੇਵੀਂ।ਡਾ.ਸਾਹਿਬ ਨੇ ਉਹ ਅਮਾਨਤ ਖੋਲ ਕੇ ਵਿਖਾਈ ਜਿਸ ਵਿੱਚ ਇੱਕ ਕੁੜਤਾ ,ਕਛਿਹਰਾ, ਬਨੈਨ, ਦਸਤਾਰ ,ਇੱਕ ਨਾਰੀਅਲ ,ਪੰਜ ਪੈਸੇ ਤਾਂਬੇ ਦੇ ਅਤੇ ਇੱਕ ਆਸਣ ਸੀ ਡਾਕਟਰ ਇਕਬਾਲ ਸਿੰਘ ਜੀ ਨੇ ਇਹ ਵਸਤਾਂ ਸੰਗਤ ਨੂੰ ਵਖਾਉਂਦੇ ਹੋਏ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਸੀ ਕਿ ਇਹ ਸਾਰੀ ਵਸਤਾਂ ਵੱਡੇ ਕਾਕੇ ਨੂੰ ਸੌਂਪਕੇ ਸਾਰੀ ਸੰਗਤ ਨੂੰ ਕਹਿਣਾ ਕਿ ਮੇਰੇ ਤੋਂ ਬਾਅਦ ਦਲੀਪ ਸਿੰਘ ਜੀ ਨੂੰ ਆਪਣਾ ਗੁਰੂ ਮੰਨਣ ਉਹਨਾਂ ਦੇ ਨਾਲ ਹੀ ਪੰਥ ਦੇ ਸੂਬੇ ਸਾਹਿਬਾਨ ,ਸਤਿਗੁਰੂ ਜਗਜੀਤ ਸਿੰਘ ਜੀ ਦੇ ਨਿਜੀ ਸੇਵਕ ਦੀਦਾਰ ਸਿੰਘ ਜੀ ਆਦਿ ਖੜੇ ਸੀ ,ਉਹਨਾਂ ਸਾਰਿਆਂ ਨੇ ਰੱਲ ਕੇ ਠਾਕੁਰ ਦਲੀਪ ਸਿੰਘ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਪੰਥ ਦੀ ਬਾਗਡੋਰ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੁਣ ਆਪ ਜੀ ਸੰਭਾਲੋ ਅਤੇ ਨਾਮਧਾਰੀ ਸੰਗਤ ਨੂੰ ਭੰਬਲ ਭੂਸੇ ਤੋਂ ਬਚਾਉ ਇਹ ਸਾਰਾ ਨਜ਼ਾਰਾ ਵੇਖ ,ਸੁਣ ਕੇ ਨਿਰਾਸ਼ ਹੋਈ ਸੰਗਤ ਨੂੰ ਵੀ ਰਾਹਤ ਮਿਲੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਸੁਣਦਿਆਂ ਸਾਰ ਹੀ ਸਾਰਾ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਕਿੰਨੀ ਦੇਰ ਤੱਕ ਗੂੰਜਦਾ ਰਿਹਾ ਅਤੇ ਫਿਰ ਆਸ ਭਰੀ ਨਜਰਾਂ ਨਾਲ ਜਿਉਂ ਹੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੱਲ ਵੇਖਿਆ ਤਾਂ ਸਾਰੇ ਹੈਰਾਨ ਹੋ ਗਏ ਜਦੋਂ ਠਾਕੁਰ ਦਲੀਪ ਸਿੰਘ ਜੀ ਬੜੀ ਸੰਜੀਦਗੀ ਨਾਲ ਆਪਣੇ ਆਸਣ ਤੋਂ ਉੱਠ ਕੇ,ਗੱਲ ਵਿੱਚ ਪੱਲਾ ਪਾ ਕੇ ਸਤਿਗੁਰੂ ਜੀ ਦੀ ਭੇਜੀ ਹੋਈ ਅਮਾਨਤ ਆਪਣੇ ਮਸਤਕ ਨਾਲ ਲਾਈ ਅਤੇ ਫਿਰ ਬੜੇ ਸਤਿਕਾਰ ਨਾਲ ਮਾਤਾ ਚੰਦ ਕੌਰ ਜੀ ਦੀ ਤਸਵੀਰ ਅੱਗੇ ਰੱਖ ਦਿੱਤੀ ਅਤੇ ਸੰਗਤ ਨੂੰ ਬੇਨਤੀ ਕੀਤੀ ਕਿ ਇੱਕ ਪਾਸੇ ਮੇਰੇ ਛੋਟੇ ਭ੍ਰਾਤਾ ਉਦੈ ਸਿੰਘ ਜੀ ਗੱਦੀ ਤੇ ਬੈਠ ਚੁੱਕੇ ਹਨ ,ਦੂਜੇ ਪਾਸੇ ਮੈਂ ਬੈਠ ਕੇ ਪੰਥ ਵਿੱਚ ਪਾਟਕ ਨਹੀਂ ਪਾਉਣੀ ,ਮੈਂ ਪੰਥ ਨੂੰ ਜੋੜਨਾ ਹੈ, ਤੋੜਨਾ ਨਹੀਂ ਇਸ ਤੋਂ ਇਲਾਵਾ ਮਾਤਾ ਜੀ ਪੰਥ ਦੀ ਸਰਵਉੱਚ ਹਸਤੀ ਹਨ ,ਮੈਂ ਉਹਨਾਂ ਅੱਗੇ ਇਹ ਸਾਰੀ ਅਮਾਨਤ ਰੱਖ ਦਿੱਤੀ ਹੈ ਅਤੇ ਮੈਂ ਚਾਹੁੰਦਾ ਕਿ ਜਦੋ ਤੱਕ ਸਾਡੀ ਆਪਸੀ ਏਕਤਾ ਨਹੀਂ ਹੁੰਦੀ ਉਦੋਂ ਤੱਕ ਸਾਰੇ ਮਾਤਾ ਜੀ ਨੂੰ ਗੁਰੂ ਮਨੋਂ ਕਿਉਂਕਿ ਮਾਤਾ ਜੀ ਸਾਡੇ ਸਾਰਿਆਂ ਦੇ ਪੂਜਨੀਕ ਹਨ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਹਿਲ ਵੀ ਪਰ ਸੰਗਤ ਨੂੰ ਹੋਂਸਲਾ ਨਹੀਂ ਮਿਲ ਰਿਹਾ ਸੀ, ਸੰਗਤ ਤਾ ਇੱਦਾਂ ਤੜਫ ਰਹੀ ਸੀ, ਜਿਵੇਂ ਮਛਲੀ ਪਾਣੀ ਬਗੈਰ ਤੜਫਦੀ ਹੈ ਪਰ ਠਾਕੁਰ ਦਲੀਪ ਸਿੰਘ ਜੀ ਆਪਣੇ ਬਚਨ ਤੇ ਅਟੱਲ ਰਹੇ ਅਤੇ ਤਿਆਗ ਦਾ ਉਹ ਮਹਾਨ ਸਬੂਤ ਦਿੱਤਾ ਜਿਹੜਾ ਬੇਮਿਸਾਲ ਸੀ ,ਉਹ ਤਿਆਗ ਸੀ ਕੇਵਲ ਪੰਥ ਦੀ ਏਕਤਾ ਲਈ ਇਸ ਤੋਂ ਇਲਾਵਾ ਆਪਣੀ ਵਿਰਾਸਤ ਵਿੱਚ ਮਿਲੀ ਸੰਪਤੀ ਵੀ ਸਮਿਤੀਆਂ ਦੇ ਨਾਂ ਦਾਨ ਕਰ ਆਪ ਜੀ ਵਲੋਂ ਸਮਾਜ ਕਲਿਆਣ ਦੇ ਜਿਹੜੇ ਉਪਰਾਲੇ ਚੱਲ ਰਹੇ ਹਨ ਓਹਨਾ ਨੂੰ ਵੇਖ ਕੇ ਜਾਪਦਾ ਹੈ ਕਿ ਇਸ ਮਹਾਨ ਤਿਆਗ ਦੇ ਨਾਲ ਆਪ ਜੀ ਵਲੋਂ ਪੰਥਕ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਵੀ ਨਿਰੰਤਰ ਜਤਨ ਕਰ ਰਹੇ ਹਨ।

WRITTEN BY