Skip to content
Independent perspectives. Global stories.
BREAKING

ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਕੁਰਬਾਨੀ ਨੂੰ ਯਾਦ ਕਰੀਏ

Share this story

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੂਹ ਪੰਜਾਬ ਤੇ ਪੰਜਾਬੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਪਿਤਾ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਮਾਤਾ ਅਜੀਤ ਕੌਰ ਮਾਤਾ ਸੁੰਦਰ ਕੌਰ ਜੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਜੀ ਬਾਬਾ ਸੰਗਤ ਸਿੰਘ ਭਾਈ ਬਚਿੱਤਰ ਸਿੰਘ ਭਾਈ ਉਦੇ ਸਿੰਘ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬੰਦਾ ਸਿੰਘ ਦੇ ਪੁੱਤਰ ਬਾਬਾ ਅਜੈ ਸਿੰਘ ਜੀ ਨੂੰ ਅੱਜ ਅਸੀਂ ਸਾਰੇ ਸ਼ਹੀਦੀ ਦਿਨਾਂ ਦੇ ਵਿੱਚ ਯਾਦ ਕਰ ਰਹੇ ਹਾਂ ਤੇ ਉਹ ਹੋਰ ਜੋ ਵੀ ਗੁਰੂ ਸਾਹਿਬ ਦੇ ਨਾਲ ਸਿੱਖ ਸਿੰਘ ਸਿੰਘਣੀਆਂ ਹਨ ਅਸੀਂ ਉਨ੍ਹਾਂ ਸਾਰਿਆਂ ਨੂੰ ਹੀ ਯਾਦ ਕਰ ਰਹੇ ਹਾਂ ਜਦੋਂ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਤੇ ਗੁਰੂ ਸਾਹਿਬ ਜੀ ਮੈਨੂੰ ਇੱਕ ਸੁਪਨਾ ਆਇਆ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਨੂੰ ਨਿਆਂ ਵਿੱਚ ਚਿੰਨ੍ਹ ਕੇ ਸ਼ਹੀਦ ਕੀਤਾ ਗਿਆ ਤਾਂ ਗੁਰੂ ਸਾਹਿਬ ਮਾਤਾ ਜੀ ਨੂੰ ਇਹ ਪਹਿਲੇ ਹੀ ਦੱਸ ਦਿੱਤਾ ਸੀ ਕਿ ਆਪ ਜੀ ਨੇ ਬਿਲਕੁਲ ਸਹੀ ਦੇਖਿਆ ਇਹ ਇਸ ਤਰ੍ਹਾਂ ਹੀ ਹੋਵੇਗਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਭਗਤੀ ਸੀ ਉਹ ਵੀ ਇਹ ਸਭ ਕੁੱਝ ਜਾਣਦੇ ਸੀ ਅੱਜ ਸਾਡੇ ਕੁੱਝ ਵਿਦਵਾਨ ਪ੍ਰਚਾਰਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਜ਼ਬਾਤੀ ਤਰਸ ਦੇ ਆਧਾਰ ਤੇ ਪੇਸ਼ ਕਰਕੇ ਆਪਣੀ ਪ੍ਰਸੰਸਾ ਵਾਸਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਛੋਟੀ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉਹ ਇਸ ਗੱਲ ਦਾ ਅਹਿਸਾਸ ਨਹੀਂ ਕਰ ਰਹੇ ਤੇ ਅਸੀਂ ਇਹ ਗੱਲਾਂ ਸੁਣਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਉਨ੍ਹਾਂ ਸ਼ਹੀਦਾਂ ਸਿੰਘਾਂ ਦੀ ਸ਼ਹੀਦੀਆਂ ਤੇ ਮਾਣ ਮਹਿਸੂਸ ਨਹੀਂ ਕਰਵਾ ਰਹੇ। ਲੋਕਾਂ ਦੇ ਮਨਾਂ ਦੇ ਵਿੱਚ ਇਨ੍ਹਾਂ ਗੱਲਾਂ ਦਾ ਗਲਤ ਪ੍ਰਭਾਵ ਪੈਦਾ ਕਰ ਰਹੇ ਹਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰਨ ਵਾਸਤੇ ਗ੍ਰਿਫ਼ਤਾਰ ਕੀਤਾ ਗਿਆ ਤਾਂ ਮਤੀ ਦਾਸ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਤੇ ਗੁਰੂ ਸਾਹਿਬ ਤੁਸੀਂ ਹੁਕਮ ਕਰੋ ਮੈਂ ਇੱਕ ਤੁਹਾਡੇ ਇਸ਼ਾਰੇ ਤੇ ਇਨ੍ਹਾਂ ਸਭ ਨੂੰ ਖਤਮ ਕਰ ਸਕਦਾ ਹਾਂ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਨ੍ਹਾਂ ਨੂੰ ਇਹ ਗੱਲ ਪੁੱਛੀ ਕਿ ਇਹ ਸ਼ਕਤੀ ਤੁਹਾਡੇ ਕੋਲੋਂ ਕਿੱਥੋਂ ਆਈ ਤਾਂ ਹੀ ਜਵਾਬ ਦਿੱਤਾ ਕਿ ਗੁਰੂ ਸਾਹਿਬ ਤੁਹਾਡੀ ਸੇਵਾ ਕਰਕੇ ਫੇਰ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਮਾਤਾ ਗੁਜਰ ਕੌਰ ਨੇ ਲਗਾਤਾਰ ਸਾਰਾ ਹੀ ਜੀਵਨ ਕੀਤੀ। ਮਾਤਾ ਗੁਜਰ ਕੌਰ ਜੀ ਕੋਲ ਕਿੰਨੀ ਵੱਡੀ ਸ਼ਕਤੀ ਹੋਵੇਗੀ ਜਿਨ੍ਹਾਂ ਦੀ ਕੁੱਖੋਂ ਖ਼ੁਦ ਪ੍ਰਮਾਤਮਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਨਮ ਲਿਆ ਅੱਜ ਅਸੀਂ ਸਾਡੇ ਕੁਝ ਪ੍ਰਚਾਰਕ ਗਲਤ ਕਥਾ ਸੁਣਾ ਕੇ ਲੋਕਾਂ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਦੱਸਣਾ ਕਿ ਸਾਡੇ ਸ਼ਹੀਦ ਜੋ ਬਾਬਾ ਫਤਹਿ ਸਿੰਘ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਨ ਕੌਮ ਦੀ ਖ਼ਾਤਰ ਜ਼ੁਲਮ ਦੇ ਵਿਰੁੱਧ ਹੱਸ ਕੇ ਕੁਰਬਾਨੀ ਦਿੱਤੀ ਨਾ ਕਿ ਸਾਨੂੰ ਇਹ ਦੱਸਣਾ ਚਾਹੀਦਾ ਕਿ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਜ਼ੁਲਮ ਦੇ ਨਾਲ ਸ਼ਹੀਦ ਕੀਤਾ ਗਿਆ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਜੋ ਲੋਕ ਕੌਮ ਦੇ ਮੁਖੀ ਹਨ ਉਹ ਦਲਾਲ ਹਨ ਤੇ ਸਾਡੇ ਇਤਿਹਾਸ ਨੂੰ ਮਿਥਿਹਾਸ ਬਣਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨੇ ਨਾਂਦੇੜ ਦੀ ਧਰਤੀ ਤੋਂ ਸਰਹਿੰਦ ਦੀ ਫ਼ਤਿਹ ਕਰਨ ਵਾਸਤੇ ਭੇਜਿਆ ਸੀ ਉਸ ਨੇ ਕੁਝ ਸਿੱਖਾਂ ਦੇ ਨਾਲ ਹੀ ਸਰਹਿੰਦ ਨੂੰ ਫਤਿਹ ਕਰ ਦਿੱਤਾ ਉਸ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਥਾਪੜੇ ਦੇ ਨਾਲ ਅੰਮ੍ਰਿਤ ਛਕਣ ਦੇ ਨਾਲ ਸਿੰਘ ਬਣਨ ਦੇ ਨਾਲ ਬੜੀ ਸ਼ਕਤੀ ਪੈਦਾ ਹੋ ਗਈ ਕਿ ਉਸ ਨੇ ਸਰਹਿੰਦ ਦੀ ਇੱਟ ਦੇ ਨਾਲ ਇੱਟ ਵਜਾ ਦਿੱਤੀ ਤੇ ਸਰਹਿੰਦ ਤੇ ਜਿੱਤ ਪ੍ਰਾਪਤ ਕੀਤੀ ਪਰ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਦੇ ਪੁੱਤਰ ਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਇਆ ਗਿਆ ਪਰ ਫਿਰ ਵੀ ਉਨ੍ਹਾਂ ਦੇ ਬੱਚੇ ਨੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦਾ ਸ਼ੁਕਰਾਨਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ ਵੀ ਕਿਸੇ ਗੱਲੋਂ ਘਾਬਰਿਆ ਨਹੀਂ ਪਰ ਅੱਜ ਅਸੀਂ ਛੋਟੇ ਸਾਹਿਬਜ਼ਾਦਿਆਂ ਬਾਰੇ ਮਾਤਾ ਗੁਜਰ ਕੌਰ ਬਾਰੇ ਗਲਤ ਪ੍ਰਚਾਰ ਕਰ ਰਹੇ ਹਾਂ ਸਾਨੂੰ ਇਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਜੋ ਸ਼ਹੀਦੀ ਮਾਤਾ ਗੁਜਰ ਕੌਰ ਨੇ ਬੁਢਾਪੇ ਦੇ ਵਿੱਚ ਵੱਡੀ ਉਮਰ ਦੇ ਵਿੱਚ ਅਤੇ ਜੋ ਸ਼ਹੀਦੀ ਬਿਲਕੁਲ ਛੋਟੀ ਉਮਰ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਨੇ ਦਿੱਤੀ ਸਾਨੂੰ ਅੱਜ ਉਹ ਸ਼ਹੀਦੀਆਂ ਵੱਲ ਦੇਖ ਕੇ ਆਪਣੇ ਅੰਦਰ ਇੱਕ ਅਣਖ ਗ਼ੈਰਤ ਪੈਦਾ ਕਰਨੀ ਚਾਹੀਦੀ ਹੈ ਇਨਸਾਨ ਜਿਸ ਦੇ ਅੰਦਰ ਦੂਜਿਆਂ ਪ੍ਰਤੀ ਪਿਆਰ ਜ਼ੁਲਮ ਦੇ ਖ਼ਿਲਾਫ਼ ਲੜਨ ਦਾ ਜਜ਼ਬਾ ਹੋਵੇ ਉਹ ਕਿਸੇ ਉਮਰ ਦੇ ਵਿੱਚ ਵੀ ਦੂਜਿਆਂ ਦੀ ਖਾਤਰ ਸ਼ਹੀਦ ਹੋ ਸਕਦਾ ਹੈ ਇਹ ਸਿੱਖਣ ਨੂੰ ਮਿਲਦਾ ਹੈ ਸਾਨੂੰ ਇਨ੍ਹਾਂ ਸ਼ਹੀਦੀਆਂ ਵੱਲ ਦੇਖ ਕੇ ਅੱਜ ਸਭ ਨੂੰ ਜੋ ਪੰਜਾਬ ਦੇ ਵਿੱਚ ਜ਼ੁਲਮ ਹੋ ਰਿਹਾ ਉਨ੍ਹਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਇਹ ਜੋ ਵੀ ਦੋ ਪਾਰਟੀਆਂ ਹਨ ਕਾਂਗਰਸ ਹੈ ਤੇ ਅਕਾਲੀ ਹੈ। ਇਨ੍ਹਾਂ ਵਿੱਚ ਵੀ ਸਭ ਲੋਕ ਮਾੜੇ ਨਹੀਂ ਹਨ ਹਮੇਸ਼ਾਂ ਲੋਕਾਂ ਦੇ ਤੇ ਸਾਡੇ ਇਤਿਹਾਸ ਤੇ ਜੁਲਮ ਹੀ ਕੀਤੇ ਹਨ। ਇਹ ਪੰਜਾਬ ਦੇ ਵਿੱਚ ਕੁਝ ਲੋਕ ਜੋ ਇਨ੍ਹਾਂ ਦੇ ਗੁਲਾਮ ਹੋ ਚੁੱਕੇ ਹਨ ਦਸ ਤੋਂ ਪੰਦਰਾਂ ਪ੍ਰਸੈਂਟ ਕਾਂਗਰਸ ਦੀ ਪੱਕੀ ਵੋਟ ਹੈ ਦਸ ਤੋਂ ਬਾਰਾਂ ਪ੍ਰਸੈਂਟ ਅਕਾਲੀ ਦਲ ਦੀ ਵੋਟ ਹੈ ਪੰਜ ਪਰਸੈਂਟ ਬੋਟ ਜੋ ਕਿ ਬੀ ਜੇ ਪੀ ਦੀ ਹੈ ਬਾਕੀ ਜੋ ਸਾਰੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਚੰਗੇ ਲੋਕ ਇਕੱਠੇ ਨਹੀਂ ਹੋ ਰਹੇ ਬਾਕੀ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੇਕਰ ਅਸੀਂ ਪੰਜਾਬ ਦੀ ਧਰਤੀ ਤੇ ਇੱਕ ਲੋਕ ਇਨਸਾਫ ਰਾਜ ਪੈਦਾ ਕਰਨਾ ਚਾਹੁੰਦੇ। ਹਾਂ ਆਓ ਸਾਰੇ ਰਲ ਕੇ ਪੰਜਾਬ ਪੰਜਾਬੀਅਤ ਦੇ ਗੁਰੂਆਂ ਦੀ ਧਰਤੀ ਨੂੰ ਮੁੜ ਕੇ ਫੇਰ ਸੋਹਣਾ ਕਰੀਏ ਅਤੇ ਮਾਤਾ ਦੀ ਕੁਰਬਾਨੀ ਸਾਰੇ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਕੁਰਬਾਨੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੇ ਪਰਿਵਾਰ ਦੀ ਕੁਰਬਾਨੀ ਨੂੰ ਅਸੀਂ ਇੱਕ ਸੱਚੀ ਸੁੱਚੀ ਸ਼ਰਧਾ ਦੇ ਫੁੱਲ ਭੇਟ ਕਰੀਏ ਤੇ ਉਨ੍ਹਾਂ ਨੂੰ ਵੀ ਇਸ ਪੰਜਾਬ ਤੇ ਪੰਜਾਬੀਆਂ ਦੇ ਪੂਰੇ ਸ੍ਰੀ ਗੁਰੂ ਨਾਨਕ ਲੇਵਾ ਸਾਧ ਸੰਗਤ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੰਨਣ ਵਾਲੀ ਸੰਗਤ ਨੂੰ ਪੰਜਾਬ ਦੇ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਮਾਣ ਹੋਵੇ ਪਿਆਰ ਹੋਵੇ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਰਸਤਾ ਦੱਸਿਆ ਅਸੀਂ ਉਸ ਰਸਤੇ ਤੇ ਚੱਲਣ ਦਾ ਯਤਨ ਕਰੀਏ ਤੇ ਗੁਰੂ ਸਾਹਿਬ ਨੂੰ ਵੀ ਸਾਡੇ ਸਭ ਨਾਲ ਹੀ ਪਿਆਰ ਹੋਵੇ ਗੁਰੂ ਸਾਹਿਬ ਸਭ ਦਾ ਭਲਾ ਕਰੇ ਤੇ ਹਮੇਸ਼ਾ ਗੁਰੂ ਸਾਹਿਬ ਸਬ ਦੇ ਦੁੱਖ ਦੂਰ ਕਰੇ ਮੇਰੇ ਕੋਲੋਂ ਸ਼ਬਦ ਲਿਖਦੇ ਹ ਬਹੁਤ ਗਲਤੀਆਂ ਹੋ ਸਕਦੀਆਂ ਸੰਗਤ ਬਖ਼ਸ਼ਨ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

WRITTEN BY