ਭਵਾਨੀਗੜ੍ਹ, 26 ਦਸੰਬਰ (ਕ੍ਰਿਸ਼ਨ ਗਰਗ)- ਪਿੰਡ ਬਟੜਿਆਣਾ ਵਿਖੇ ਬੀਤੇ ਦਿਨ ਕਰਜ਼ੇ ਕਾਰਨ ਪ੍ਰੇਸ਼ਾਨ ਮਜਦੂਰ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਹੈ। ਸਰਪੰਚ ਬਲਕਾਰ ਸਿੰਘ ਪਿੰਡ ਬਟੜਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਾਰ ਸਿੰਘ ਪੁਤਰ ਨਾਥ ਸਿੰਘ ਜੋ ਕਿ ਦਲਿਤ ਸਮਾਜ ਨਾਲ ਸਬੰਧਿਤ ਹੈ ਉਸ ਨੇ ਪਿੰਡ ਛਾਹੜ ਜੋ ਥਾਣਾ ਛਾਜਲੀ ਅਧੀਨ ਆਉਦਾ ਹੈ ਉਥੇ ਜਾ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਆਪਣੇ ਪਿੱਛੇ ਇਕ ਬੇਟੀ ਦੋ ਬੇਟੇ ਅਤੇ ਵਿਧਵਾ ਪਤਨੀ ਛੱਡ ਗਿਆ। ਮ੍ਰਿਤਕ ਨੇ ਕਰਜਾ ਚੁੱਕ ਕੇ ਘਰ ਬਣਾਇਆ ਸੀ ਫਿਰ ਲੜਕੀ ਦਾ ਵਿਆਹ ਕਰ ਦਿੱਤਾ ਸੀ। ਉਸ ਤੋਂ ਬਾਅਦ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਸਰਪੰਚ ਬਲਕਾਰ ਸਿੰਘ ਨੇ ਪ੍ਰ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਦੇ ਕੇ ਆਰਥਿਕ ਸਹਾਇਤਾ ਕੀਤੀ ਜਾਵੇ।
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵੱਲੋਂ ਖੁਦਕੁਸ਼ੀ



